Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਰਦਾਸਪੁਰ ਦੇ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਵਾਲੇ ਸਿੱਖ ਨੌਜਵਾਨ ਦੀ ਪਛਾਣ ਖੰਨੇ ਤੋਂ ਕਸ਼ਮੀਰ ਸਿੰਘ ਵਜੋਂ ਹੋਈ: ਪੁਲਿਸ

ਗੁਰਦਾਸਪੁਰ ਦੇ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਵਾਲੇ ਸਿੱਖ ਨੌਜਵਾਨ ਦੀ ਪਛਾਣ ਖੰਨੇ ਤੋਂ ਕਸ਼ਮੀਰ ਸਿੰਘ ਵਜੋਂ ਹੋਈ: ਪੁਲਿਸ

ਗੁਰਦਾਸਪੁਰ (11 ਅਪ੍ਰੈਲ, 2015): ਗੁਰਦਾਸਪੁਰ ਸ਼ਹਿਰ ਵਿਚ ਅੱਜ ਸਵੇਰੇ ਸ਼ਿਵ ਸੈਨਾ ਦੇ ਸਥਾਨਕ ਆਗੂ ਹਰਮਿੰਦਰ ਸੋਨੀ ਉੱਤੇ ਗੋਲੀ ਚਲਾਉਣ ਵਾਲੇ ਸਿੱਖ ਨੌਜਵਾਨ ਦੀ ਪਛਾਣ ਪੁਲਿਸ ਅਨੁਸਾਰ ਕਸ਼ਮੀਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਗੱਲ ਵੱਡੀ, ਨੇੜੇ ਖੰਨਾ ਜਿਲਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।

ਗੁਰਦਾਸਪੁਰ ਦੇ ਐੱਸਐੱਸਪੀ ਗੁਰਪ੍ਰੀਤ ਸਿੰਘ ਤੁਰ ਅਤੇ ਆਈਜੀ ਬਾਡਰ ਰੇਂਜ਼ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਪਿੱਛੇ ਕਿਸੇ ਜੱਥੇਬੰਦੀ ਦਾ ਹੱਥ ਨਹੀ, ਬਲਕਿ ਇਹ ਕਸ਼ਮੀਰ ਸਿੰਘ ਵੱਲੋਂ ਆਪਣੇ ਬਿਨ੍ਹਾਂ ‘ਤੇ ਹੀ ਕੀਤਾ ਗਿਆ ਸੀ।

ਹਸਪਤਾਲ ਵਿਚ ਜ਼ੇਰੇ ਇਲਾਜ਼ ਸ਼ਿਵ ਸੈਨਾ ਆਗੂ ਹਰਮਿੰਦਰ ਸੋਨੀ
ਹਸਪਤਾਲ ਵਿਚ ਜ਼ੇਰੇ ਇਲਾਜ਼ ਸ਼ਿਵ ਸੈਨਾ ਆਗੂ ਹਰਮਿੰਦਰ ਸੋਨੀ

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਕਸ਼ਮੀਰ ਸਿੰਘ ਕਿਸੇ ਜੱਥੇਬੰਦੀ ਨਾਲ ਜੁੜਿਆ ਹੋਇਆ ਨਹੀਂ ਅਤੇ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਦਾ ਉਸਦਾ ਆਪਣਾ ਹੀ ਫੈਸਲਾ ਸੀ।

ਕਸ਼ਮੀਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਵਿਰੁੱਧ ਚੱਲੇ ਰੋਸ ਮੁਜ਼ਾਹਰੇ ਸਮੇਂ ਸ਼ਿਵ ਸੈਨਾ ਆਗੂ ਸੋਨੀ ਦੀ ਸਿੱਖ ਵਿਰੋਧੀ ਕਾਰਵਾਈ ਕਰਕੇ ਗੁੱਸੇ ਵਿੱਚ ਸੀ।

ਪੁਲਿਸ ਨੇ ਦੱਸਿਆ ਕਿ ਕਸ਼ਮਰਿ ਸਿੰਘ ਚਮਕੌਰ ਸਾਹਿਬ ਤੋਂ ਗੁਰਦਾਸਪੁਰ ਲਈ 8 ਅਪ੍ਰੈਲ ਨੂੰ ਚੱਲ਼ਿਆ ਸੀ ਅਤੇ ਉਸਨੇ 8 ਅਪ੍ਰੈਲ ਦੀ ਰਾਤ ਬਾਬਾ ਬਕਾਲਾ ਵਿੱਚ ਬਤਾਈ ਸੀ। ਉਹ 9 ਅਪ੍ਰੈਲ ਨੂੰ ਕਲਾਨੌਰ ਵਿੱਚ ਠਹਰਿਆ ਸੀ ਅਤੇ 10 ਅਪ੍ਰੂੈਲ ਦੀ ਰਾਤ ਉਸਨੇ ਗੁਰਦੁਆਰਾ ਬੁਰਜ ਸਾਹਿਬ ਬਾਬਾ ਬਕਾਲਾ ਅਤੇ 11 ਅਪ੍ਰੈਲ ਨੂੰ ਉਹ ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿੱਚ ਰੁਕਿਆ ਸੀ।Kashmir Singh Gurdaspur Incident

ਸਥਾਨਕ ਸੂਤਰਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਹਰਮਿੰਦਰ ਸੋਨੀ ਉੱਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਕਿ ਉਹ ਸਥਾਨਕ ਫਿਸ਼ ਪਾਰਕ ਵਿਖੇ ਵਾਲੀਵਾਲ ਖੇਡ ਕੇ ਹਟਿਆ ਸੀ। ਇਹ ਹਮਲਾ ਸਵੇਰੇ ਤਕਰੀਬਨ 8:30 ਵਜੇ ਹੋਇਅ। ਉਸ ਸਮੇਂ ਸੋਨੀ ਨਾਲ ਉਸ ਦੇ ਚਾਰ ਬੰਦੂਕਧਾਰੀ ਰੱਖਿਆ ਕਰਮਚਾਰੀ ਵੀ ਮੌਜੂਦ ਸਨ। ਪੁਲਿਸ ਅਨੁਸਾਰ ਕਸ਼ਮੀਰ ਸਿੰਘ ਨੇ ਸੋਨੀ ਨੂੰ .315 ਬੋਰ ਦੇ ਦੇਸੀ ਪਿਸਤੌਲ ਨਾਲ ਗੋਲੀ ਮਾਰੀ ਸੀ।

ਸੂਤਰਾਂ ਅਨੁਸਾਰ ਹਮਲਾ ਕਰਨ ਵਾਲੇ ਸਿੱਖ ਨੌਜਵਾਨ ਨੇ ਸੋਨੀ ਦੇ ਕੋਲ ਆ ਕੇ ਪੁੱਛਿਆ ਕਿ ਕੀ ਉਹ ਸੋਨੀ ਹੈ? ਤੇ ਜਵਾਬ ਹਾਂ ਵਿਚ ਮਿਲਣ ‘ਤੇ ਆਪਣੇ ਦੋਸੀ ਹਥਿਆਰ ਨਾਲ ਉਸ ਉੱਤੇ ਗੋਲੀ ਚਲਾ ਦਿੱਤੀ। ਸੂਤਰਾਂ ਅਨੁਸਾਰ ਨੌਜਵਾਨ ਨੇ ‘ਬੋਲੇ ਸੋ ਨਿਹਾਲ’ ਦਾ ਨਾਅਰਾ ਵੀ ਲਗਾਇਆ, ਜਦਕਿ ਕੁਝ ਖਬਰਾਂ ਅਨੁਸਾਰ ਉਸ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ।

ਹਮਲਾ ਕਰਨ ਵਾਲਾ ਨੌਜਵਾਨ ਪੁਲਿਸ ਹਿਰਾਸਤ ਵਿਚ ਹੈ ਤੇ ਹਰਮਿੰਦਰ ਸੋਨੀ ਨੂੰ ਹਮਲੇ ਤੋਂ ਬਾਅਦ ਹਸਪਤਾਲ ਪਹੁੰਚਾ ਦਿੱਤਾ ਜਿੱਥੇ ਅਪਰੇਸ਼ਨ ਕਰਕੇ ਉਸ ਦੇ ਸਰੀਰ ਵਿਚੋਂ ਗੋਲੀ ਕੱਢ ਦਿੱਤੀ ਗਈ ਹੈ। ਹੁਣ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਅੰਮ੍ਰਿਤਸਰ ਦੇ ਐਸਕੋਰਟ ਫੋਰਟੀਸ ਹਸਪਤਾਲ ਵਿੱਚ ਉਸਦਾ ਇਲਾਜ਼ ਚੱਲ ਰਿਹਾ ਹੈ।ਸ਼ਿਵ ਸੈਨਾ ਵੱਲੋਂ13 ਅਪ੍ਰੈਲ ਨੂੰ ਗੁਰਦਾਸਪੁਰ ਬੰਦ ਦਾ ਸੱਦਾ ਦਿੱਤਾ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਨੇ ਮੁੰਬਈ ਮਹਾਂਨਗਰ ਪਾਲਿਕਾ ਦੇ ਸਾਰੇ ਕਰਮਚਾਰੀਆਂ ਦੇ ਬੈਂਕ ਖਾਤੇ ਐਕਸਿਸ ਬੈਂਕ ਵਿੱਚੋਂ ਹਟਾਉਣ ਦੇ ਹੁਕਮ ਦੇ ਦਿੱਤੇ ਹਨ। ਤਾਮਿਲਨਾਡੂ ਵਿੱਚ ਜਾਤ ਪਾਤ ਦੇ ਭੇਦ
ਬੀਤੇ ਰਾਤ ਦਲਿਤਾਂ ਅਤੇ ਸ਼ਿਵ ਸੈਨਾ ਕਾਰਕੁਨਾਂ ਦੇ ਟਕਰਾਰ ਤੋਂ ਬਾਅਦ ਫਗਵਾੜੇ ਦਾ ਮਾਹੌਲ ਤਨਾਪੂਰਨ ਬਣਿਆ ਹੋਇਆ ਹੈ।ਰਿਪੋਰਟਾਂ ਅਨੁਸਾਰ ਸ਼ਿਵ ਸੈਨਾ ਕਾਰਕੁਨਾਂ ਵੱਲੋ ਚਲਾਈ ਗੋਲੀਬਾਰੀ ਨਾਲ 2 ਦਲਿਤ ਕਾਰਕੁਨਾਂ ਜ਼ਖ਼ਮੀ
ਮੂਲ ਨਿਵਾਸੀ ਭਾਰਤੀਆਂ ਦੇ ਹੱਕਾਂ ਲਈ ਜੂਝ ਰਹੀ ਜਥੇਬੰਦੀ ਬਾਮਸੇਫ ਵਲੋਂ ਨਵੇਂ ਸਾਲ ਮੌਕੇ ਪੂਨੇ ਵਿਖੇ ਕਰਵਾਏ ਗਏ ਭੀਮਾ ਕੋਰੇਗਾਉ ਜਿੱਤ ਸਮਾਰੋਹ ਸਮਾਗਮ ਦੀ ਸਫਲਤਾ ਤੋਂ ਬੁਖਲਾਏ ਸੈਂਕੜੇ ਬਜਰੰਗ ਦਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: