ਚੰਡੀਗੜ੍ਹ: ਗੁਜਰਾਤ ਦੇ ਗੀਰ ਜ਼ਿਲ੍ਹੇ ਦੇ ਪਿੰਡ ਮੋਟਾ ਸਮਾਦੀਯਾਰਾ ਵਿਖੇ ਚਾਰ ਦਲਿਤ ਨੌਜਵਾਨਾਂ ਨੂੰ ਮਰੀ ਹੋਈ ਗਾਂ ਦੀ ਖੱਲ੍ਹ ਲਾਹੁਣ ਦੇ ‘ਦੋਸ਼’ ਵਿਚ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ ਗਿਆ, ਕਾਰ ਨਾਲ ਬੰਨ੍ਹ ਕੇ ਪੁਲਿਸ ਸਟੇਸ਼ਨ ਲਿਜਾਇਆ ਗਿਆ।ਇਸ ਘਟਨਾ ਦੀ ਵੀਡੀਓ ਵੱਟਸਐਪ ਅਤੇ ਹੋਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।

ਵੀਡੀਓ ’ਚ ਚਾਰ ਦਲਿਤ ਨੌਜਵਾਨਾਂ ਨੂੰ ਕਾਰ ਨਾਲ ਬੰਨ੍ਹਿਆ ਦਿਖਾਇਆ ਗਿਆ ਹੈ ਜਿਸ ’ਤੇ ਸ਼ਿਵ ਸੈਨਾ ਦਾ ਸਟਿੱਕਰ ਲੱਗਾ ਹੋਇਆ ਹੈ ਅਤੇ ਮੁਲਜ਼ਮ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਗੱਲ ਵਧ ਜਾਣ ਕਰਕੇ ਪੁਲਿਸ ਨੇ ਦੋਸ਼ੀਆਂ ਖਿਲਾਫ ਧਾਰਾ 307, 323, 504 ਅਤੇ ਐਸ.ਸੀ./ਐਸ.ਟੀ. ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ।