ਅੰਮ੍ਰਿਤਸਰ, ਪੰਜਾਬ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਥਾਪੇ ਗਏ ਤੇ ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿੱਚ ਸਿੱਖ ਪੰਥ ਦੁਆਰਾ ਨਕਾਰੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅੱਜ ਸ਼੍ਰੋਮਣੀ ਕਮੇਟੀ ਨੇ ਵੀ ਅੱਖਾਂ ਵਿਖਾ ਦਿੱਤੀਆਂ ਹਨ। ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਵਾਪਰ ਰਹੀਆਂ ਘਟਨਾਵਾਂ ਰੋਕਣ,ਸਿੱਖ ਕੌਮ ‘ਚੋਂ ਧੜੇਬੰਦੀ ਖਤਮ ਕਰ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਚਾਰਾਂ ਕਰਨ ਹਿੱਤ ਗਿਆਨੀ ਗੁਰਬਚਨ ਸਿੰਘ ਦੁਆਰਾ ਬੁਲਾਈ ਇੱਕਤਰਤਾ ਨੂੰ ਇਸ ਲਈ ਰੱਦ ਕਰ ਦਿੱਤਾ ਗਿਆ ਕਿਉਂਕਿ ਕਮੇਟੀ ਪ੍ਰਧਾਨ ਨੇ ਆਪਚੇ ਨਿੱਜੀ ਸਹਾਇਕ ਰਾਹੀਂ ਸੁਨੇਹਾ ਭੇਜ ਦਿੱਤਾ ਕਿ ‘ਪਹਿਲਾਂ ਮੈਂ ਆਪ ਸਿੰਘ ਸਾਹਿਬ ਨਾਲ ਗੱਲਬਾਤ ਕਰਨੀ ਚਾਹੁੰਦਾ ਹਾਂ’।ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਵਾਪਰ ਰਹੀਆਂ ਘਟਨਾਵਾਂ ਰੋਕਣ,ਸਿੱਖ ਕੌਮ ‘ਚੋਂ ਧੜੇਬੰਦੀ ਖਤਮ ਕਰ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਚਾਰਾਂ ਕਰਨ ਹਿੱਤ ਗਿਆਨੀ ਗੁਰਬਚਨ ਸਿੰਘ ਨੇ ਅੱਜ ਸਵੇਰੇ 11ਵਜੇ ਇਕਤਰਤਾ ਬੁਲਾਈ ਸੀ।
READ ENGLISH VERSION:
SGPC corners Giani Gurbachan Singh; Forces him to cancel Akal Takhat meet on current issues
ਪਹਿਲਾਂ ਇਹ ਇਕੱਤਰਤਾ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕੀਤੀ ਜਾਣੀ ਸੀ ਲੇਕਿਨ ਬੀਤੇ ਕਲ੍ਹ ਹੀ ਇਸਦੀ ਜਗਾਹ ਸ੍ਰੀ ਅਕਾਲ ਤਖਤ ਸਾਹਿਬ ਦਾ ਸਕਤਰੇਤ ਕਰ ਦਿੱਤੀ ਗਈ।ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਇਸ ਇਕਤਰਤਾ ਤੇ ਇਸਦੇ ਮਕਸਦ ਸਬੰਧੀ ਇੱਕ ਅਪ੍ਰੈਲ 2016 ਨੂੰ ਬਕਾਇਦਾ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਪੱਤਰ ਭੇਜਿਆ ਗਿਆ ਸੀ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬਾਨ ਅਤੇ ਕਮੇਟੀ ਪ੍ਰਬੰਧ ਹੇਠਲੇ ਸੈਕਸ਼ਨ 85 ਤੇ ਸੈਕਸ਼ਨ 87 ਦੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਦੀ ਸ਼ਮੂਲੀਅਤ ਯਕੀਨੀ ਬਨਾਉਣ ਬਾਰੇ ਬਕਾਇਦਾ ਜਿਕਰ ਸੀ।

ਗਿਆਨੀ ਗੁਰਬਚਨ ਸਿੰਘ ਅੱਜ ਸਵੇਰੇ 10.00ਵਜੇ ਦੇ ਕਰੀਬ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਆਕੇ ਬੈਠ ਗਏ ਲੇਕਿਨ ਬਾਅਦ ਦੁਪਿਹਰ 2ਵਜੇ ਤੀਕ ਵੀ ਕੋਈ ਸਕੱਤਰ ਜਾਂ ਗੁਰਦੁਆਰਾ ਮੈਨੇਜਰ ਨਾ ਪੁਜਾ।ਇਥੇ ਹੀ ਬੱਸ ਨਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਹੋਣ ਵਾਲੀ ਕਿਸੇ ਵੀ ਇਕੱਤਰਤਾ ਮੌਕੇ ਸੁਰੱਖਿਆ ਦੇ ਪੱਖੋਂ ਕੋਈ ਵੀ ਟਾਸਕ ਫੋਰਸ ਮੁਲਾਜਮ ਜਾਂ ਸ੍ਰੀ ਦਰਬਾਰ ਸਾਹਿਬ ਦਾ ਮੁਲਾਜਮ ਵੀ ਨਾ ਪੁਜਾ।ਪੱਤਰਕਾਰਾਂ ਵਲੋਂ ਬਾਰ ਬਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਨ ਤੇ ਆਖਿਰ ਸਕਤਰੇਤ ਵਲੋਂ ਦੱਸਿਆ ਗਿਆ ਕਿ ਗਿਆਨੀ ਗੁਰਬਚਨ ਸਿੰਘ ਬਾਅਦ ਦੁਪਿਹਰ 2ਵਜੇ ਮੀਡੀਆ ਦੇ ਰੂਬਰੂ ਹੋਣਗੇ ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਹੁਰਾਂ ਇਲ ਹੱਥ ਲਿਖਤ ਪੜ੍ਹਕੇ ਸੁਣਾਉਂਦਿਆਂ ਦੱਸਿਆ ਕਿ ਉਪਰੋਕਤ ਵਿਸ਼ੇ ਤੇ ਵਿਚਾਰਾਂ ਕਰਨ ਲਈ ਇਕੱਤਰਤਾ ਬੁਲਾਈ ਗਈ ਸੀ ਲੇਕਿਨ ਕਮੇਟੀ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਦੇ ਨਿੱਜੀ ਸਹਾਇਕ ਰਾਹੀਂ ਸੂਚਨਾ ਪ੍ਰਾਪਤ ਹੋਈ ਹੈ ਕਿ ਪਰਧਾਨ ਸਾਹਿਬ ਪਹਿਲਾਂ ਆਕ ਸਿੰਘ ਸਾਹਿਬ ਨਾਲ ਵਿਚਾਰਾਂ ਕਰਨੀਆਂ ਚਾਹੁੰਦੇ ਹਨ ।ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਕਾਰਣ ਅੱਜ ਦੀ ਇਕਤਰਤਾ ਰੱਦ ਕਰ ਦਿੱਤੀ ਗਈ ਹੈ ਤੇ ਦੁਬਾਰਾ ਕਮੇਟੀ ਪ੍ਰਧਾਨ ਨਾਲ ਵਿਚਾਰ ਕਰਨ ਉਪਰੰਤ ਸੱਦੀ ਜਾਵੇਗੀ। ਜਦੋਂ ਗਿਆਨੀ ਗੁਰਬਚਨ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਕਮੇਟੀ ਪ੍ਰਧਾਨ ਨੇ ਉਨ੍ਹਾ ਨੂੰ 7 ਅਪ੍ਰੈਲ ਦੀ ਸੱਦੀ ਇਕਤਰਤਾ ਮੌਕੇ ਕਿਉਂ ਨਹੀ ਸੀ ਬੁਲਾਇਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਕਮੇਟੀ ਪ੍ਰਧਾਨ ਨੂੰ ਪੁੱਛੋ।ਉਧਰ ਗਿਆਨੀ ਗੁਰਬਚਨ ਸਿੰਘ ਦੁਆਰਾ ਬੁਲਾਈ ਗਈ ਇਕਤਰਤਾ ਵਿੱਚ ਕਮੇਟੀ ਪ੍ਰਬੰਧ ਹੇਠਲੇ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਮੈਨੇਜਰ, ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਸੱਕਤਰ ਦੇ ਨਾ ਪੁਜਣ ਕਾਰਣ ਚਰਚਾ ਸ਼ੁਰੂ ਹੋਈ ਕਿ ਜਿਹੜੇ ਜਥੇਦਾਰਾਂ ਨੂੰ ਪਹਿਲਾਂ ਸਿੱਖ ਪੰਥ ਨੇ ਨਕਾਰਿਆਂ,ਪੰਜ ਪਿਆਰਿਆਂ ਨੇ ਬਾਈਕਾਟ ਦਾ ਸੱਦਾ ਦਿੱਤਾ ਅੱਜ ਸ਼੍ਰੋਮਣੀ ਕਮੇਟੀ ਨੇ ਉਸ ਜਥੇਦਾਰ ਦਾ ਹੁਕਮ ਨਾ ਮੰਨਕੇ ਅਧਿਕਾਰਤ ਤੌਰ ਤੇ ਨਕਾਰ ਦਿੱਤਾ ।
ਜਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਬਿਨ ਮੰਗੀ ਮੁਆਫੀ ਕਾਰਣ ਸਿੱਖ ਪੰਥ ਦੇ ਰੋਸ ਤੇ ਰੋਹ ਦਾ ਕਾਰਣ ਬਣੇ ਗਿਆਨੀ ਗੁਰਬਚਨ ਸਿੰਘ ਤੇ ਉਨ੍ਹਾ ਦੇ ਸਾਥੀ ਜਥੇਦਾਰਾਂ ਨੂੰ 10ਨਵੰਬਰ 2015 ਨੂੰ ਪਿੰਡ ਚੱਬਾ ਵਿਖੇ ਪੰਥਕ ਜਥੇਬੰਦੀਆਂ ਦੁਆਰਾ ਬੁਲਾਏ ਗਏ ਸਰਬੱਤ ਖਾਲਸਾ ਦੁਆਰਾ ਰੱਦ ਕਰ ਦਿੱਤਾ ਗਿਆ ਸੀ ।ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਜਥੇਦਾਰਾਂ ਨੂੰ ਸੰਗਤ ਦੇ ਰੋਹ ਤੇ ਰੋਸ ਤੋਂ ਬਚਾਉਣ ਹਿੱਤ ਪੁਲਿਸ ਦੀ ਵਿਸ਼ੇਸ਼ ਸੁਰੱਖਿਆ ਦੇ ਦਿੱਤੀ ਗਈ ਸੀ ।ਇਥੇ ਹੀ ਬੱਸ ਨਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰੇ ਸਿੰਘਾਂ ਵਲੋਂ 2ਜਨਵਰੀ 2016 ਨੂੰ ਗਿਆਨੀ ਗੁਰਬਚਨ ਸਿੰਘ ,ਗਿਆਨੀ ਮੱਲ੍ਹ ਸਿੰਘ ,ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਦੇ ਬਾਈਕਾਟ ਦਾ ਸੱਦਾ ਦਿਤਾ ਗਿਆ ਸੀ।ਜਿਕਰਯੋਗ ਤਾਂ ਇਹ ਵੀ ਹੈ ਕਿ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਵਿਚਾਰਾਂ ਕਰਨ ਲਈ ਗਿਆਨੀ ਗੁਰਬਚਨ ਸਿੰਘ ਦੁਆਰਾ ਬੁਲਾਈ ਗਈ ਇਕਤਰਤਾ ਬਾਅਦ ਹੀ ਕਮੇਟੀ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਨੇ 7 ਅਪ੍ਰੈਲ ਦੀ ਇੱਕਤਰਤਾ ਬੁਲਾਈ ਲੇਕਿਨ ਕਿਸੇ ਵੀ ਜਥੇਦਾਰ ਨੂੰ ਸੱਦਾ ਨਾ ਦਿੱਤਾ ।