Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖਾਲਸਾ ਪੰਥ ਦੀ ਸੇਵਾ ਵਿਚ ਆਪਣਾ ਜੀਵਨ ਲਾਉਣ ਵਾਲੀਆਂ ਸਖਸ਼ੀਅਤਾਂ ਪੰਥਕ ਏਕਤਾ ਲਈ ਸੰਵਾਦ ਵਾਸਤੇ ਸਾਂਝਾ ਮੰਚ ਉਸਾਰਣਗੀਆਂ

ਖਾਲਸਾ ਪੰਥ ਦੀ ਸੇਵਾ ਵਿਚ ਆਪਣਾ ਜੀਵਨ ਲਾਉਣ ਵਾਲੀਆਂ ਸਖਸ਼ੀਅਤਾਂ ਪੰਥਕ ਏਕਤਾ ਲਈ ਸੰਵਾਦ ਵਾਸਤੇ ਸਾਂਝਾ ਮੰਚ ਉਸਾਰਣਗੀਆਂ

ਅੱਜ 27 ਸਤੰਬਰ 2022 ਨੂੰ ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਿਨਾਮ ਸਿੰਘ ਖੰਡੇਵਾਲਾ, ਭਾਈ ਸਤਿਨਾਮ ਸਿੰਘ ਝੰਜੀਆਂ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਸੁਖਦੇਵ ਸਿੰਘ ਡੋਡ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸਿਖਾਂ ਅਤੇ ਪੰਜਾਬ ਦੇ ਵਰਤਮਾਨ ਹਲਾਤਾਂ ’ਤੇ ਹੇਠ ਲਿਖੀਆਂ ਗੰਭੀਰ ਵਿਚਾਰਾਂ ਹੋਈਆਂ।

ਮੌਜੂਦਾ ਹਾਲਾਤ ਬਾਰੇ:
ਇਸ ਵੇਲੇ ਕੌਮਾਂਤਰੀ ਅਤੇ ਖੇਤਰੀ ਰਾਜਨੀਤੀ ਸਮੇਤ ਪੂਰੇ ਦੱਖਣੀ ਏਸ਼ੀਆ ਖਿੱਤੇ ਦੇ ਰਾਜਨੀਤਕ ਹਲਾਤ ਅਸਥਿਰਤਾ ਵਾਲੇ ਹਨ। ਹਿੰਦੁਸਤਾਨੀ ਬਿਪਰ ਸਲਤਨਤ ਵਿੱਚ ਸਰਕਾਰੀ ਪੱਧਰ ’ਤੇ ਅਸ਼ਹਿਣਸ਼ੀਲਤਾ ਵਧ ਰਹੀ ਹੈ ਅਤੇ ਵਿਚਾਰ ਪ੍ਰਗਟਾਵੇ, ਸਿਆਸੀ ਹੋਂਦ, ਅੱਡਰੀ ਕੌਮੀ ਪਛਾਣ ਅਤੇ ਧਾਰਮਿਕ ਵਿਸ਼ਵਾਸ ਦੇ ਵਖਰੇਵਿਆਂ ਨੂੰ ਸਤਾ ਦੀ ਤਾਕਤ ਨਾਲ ਮਿਥ ਕੇ ਦਰੜਿਆ ਜਾ ਰਿਹਾ ਹੈ।

ਸਿਖ ਜਗਤ ਦੀ ਸਥਿਤੀ:
ਦਿੱਲੀ ਦਰਬਾਰ ਦੀਆਂ ਬਿੱਪਰ ਨੀਤੀਆਂ ਕਾਰਨ ਸਿੱਖਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਹੋਰ ਵੀ ਜਿਆਦਾ ਕੱਸੀਆਂ ਜਾ ਰਹੀਆਂ ਹਨ।
ਖ਼ਾਲਸਾ ਪੰਥ ਦੇ ਤਖਤਾਂ ਦੀ ਸਰਵਉਚਤਾ, ਮਾਣ ਪ੍ਰਤਿਸ਼ਠਾ, ਸਿਧਾਤਾਂ ਅਤੇ ਰਵਾਇਤਾਂ ਨੂੰ ਠੇਸ ਲਾਈ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੂਜੀਆਂ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਅਤੇ ਵੋਟ ਸਿਆਸਤ ਵਿੱਚ ਸਰਗਰਮ ਸਿਖ ਸਿਆਸੀ ਪਾਰਟੀਆਂ ਦੀ ਭਰੋਸੇ ਯੋਗਤਾ ਅਤੇ ਜਥੇਬੰਦਕ ਸਮਰਥਾ ਢਹਿੰਦੀ ਕਲਾ ਵਿੱਚ ਹੈ।

ਮੌਜੂਦਾ ਸਮੇ ਵਿੱਚ ਵੱਖ-ਵੱਖ ਸਿਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾ ਅਤੇ ਸੰਪਰਦਾਵਾਂ ਵਿੱਚ ਏਕਤਾ ਦੀ ਥਾਂ ਬੇਵਿਸ਼ਵਾਸੀ ਪੈਦਾ ਹੋ ਗਈ ਹੈ ਅਤੇ ਆਪਸੀ ਖਿਚੋਤਾਣ ਵਧ ਰਹੀ ਹੈ। ਇਸ ਬੇਇਤਫਾਕੀ ਦਾ ਦਿੱਲੀ ਦਰਬਾਰ ਅਤੇ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਲਾਹਾ ਲੈ ਰਹੀਆਂ ਹਨ।
ਪਰ ਤੇਜੀ ਨਾਲ ਬਦਲ ਰਹੇ ਹਾਲਾਤ ਸੰਭਾਵਨਾਵਾਂ ਭਰਪੂਰ ਵੀ ਹਨ। ਅਜਿਹੇ ਹਾਲਾਤ ਵਿਚ ਗੁਰੂ ਖਾਲਸਾ ਪੰਥ ਦੀ ਸ਼ਕਤੀ ਨੂੰ ਗੁਰਮਤਿ ਅਤੇ ਖਾਲਸਾਈ ਜੁਗਤ ਅਨੁਸਾਰ ਇਕ ਲੜੀ ਵਿਚ ਪਿਰੋਣ ਦੇ ਸੁਹਿਰਦ ਅਤੇ ਨਿਸ਼ਕਾਮ ਯਤਨਾਂ ਦੀ ਲੋੜ ਹੈ।

ਏਕਤਾ ਸੰਬੰਧੀ:
ਕਿਸੇ ਵੀ ਜਨਤਕ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਏਕਤਾ, ਇਤਫਾਕ ਤੇ ਵਿਸ਼ਵਾਸ ਅਹਿਮ ਸ਼ਰਤ ਹੁੰਦੀ ਹੈ। ਗੁਰੂ ਪੰਥ ਦੇ ਹਰ ਖੇਤਰ ਵਿੱਚ ਸਰਗਰਮ ਸਿੱਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾਂ ਅਤੇ ਸੰਪਰਦਾਵਾਂ ਵਿੱਚ ਏਕਤਾ ਕਰਾਉਣ ਤੇ ਇਕਸੁਰਤਾ ਲਿਆਉਣ ਲਈ ਉਹਨਾਂ ਦੇ ਵਰਤਮਾਨ ਢਾਂਚੇ ਭੰਗ ਕਰਕੇ ਇੱਕ ਦਲ ਜਾਂ ਪਾਰਟੀ ਬਣਾਉਣ ਦੀ ਪ੍ਰਚਲਤ ਪਹੁੰਚ ਦੀ ਥਾਂ ਇੱਕ ਸਰਵਸਾਂਝਾ ਪੰਥਕ ਮੰਚ ਉਸਾਰਨ ਦੀ ਲੋੜ ਹੈ, ਜੋ ਸਾਰੀਆਂ ਪੰਥਕ ਧਿਰਾਂ ਵਿੱਚ ਇੱਕ ਪੁਲ ਵਾਲੀ ਭੂਮਿਕਾ ਨਿਭਾਅ ਸਕੇ।

ਉਪਰੋਕਤ ਸਿੰਘਾਂ ਦਾ ਜਥਾ ਖ਼ਾਲਸਾ ਪੰਥ ਦੇ ਵੱਖ-ਵੱਖ ਸਿੱਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾਂ ਅਤੇ ਸੰਪਰਦਾਵਾਂ ਦੇ ਮੁਖੀਆਂ ਅਤੇ ਹੋਰ ਅਹਿਮ ਪੰਥ ਦਰਦੀ ਸਖਸ਼ੀਅਤਾਂ ਨਾਲ ਸੰਵਾਦ ਰਚਾਏਗਾ ਤਾਂ ਜੋ ਗੁਰੂ ਪੰਥ ਦੀ ਸਾਂਝੀ ਰਾਏ ਪ੍ਰਗਟ ਕਰਨ ਅਤੇ ਸਭਨਾਂ ਵਿੱਚ ਇੱਕ ਸੁਰਤਾ ਲਿਆਉਣ ਲਈ ਸਾਂਝਾ ਮੰਚ ਉਸਾਰਿਆ ਜਾ ਸਕੇ।

ਇਸ ਲੋਕ ਸੰਵਾਦ ਦੇ ਪਹਿਲੇ ਪੜਾਅ ਦੇ ਤੌਰ ’ਤੇ ਬੰਦੀ ਛੋੜ ਦਿਵਸ ਮੌਕੇ ਆਪਸੀ ਵਿਚਾਰ-ਵਟਾਂਦਰੇ ਦੀ ਪੰਥ ਰਵਾਇਤ ਨੂੰ ਪੁਨਰ ਸੁਰਜੀਤ ਕਰਦਿਆਂ ਹੋਇਆਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲੀ ਵਿਚਾਰ ਗੋਸਟੀ ਕੀਤੀ ਜਾਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਿੰਡ ਡੱਲੇਵਾਲ ਨੇੜੇ ਗੁਰਾਇਆ ਵਿਖੇ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥਕ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਉਨ੍ਹਾਂ ਦੀ ਕੁਰਬਾਨੀ ਤੇ ਸਿੱਖ ਸੰਘਰਸ਼
ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥਕ ਆਗੂਆਂ ਨੇ ਵਿਚਾਰ ਸਾਂਝੇ ਕੀਤੇ ਅਤੇ ਸ਼ਹੀਦਾਂ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: