Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖਬਰਸਾਰ: ਅੱਜ ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤੇ (23 ਦਸੰਬਰ 2019)

ਖਬਰਸਾਰ: ਅੱਜ ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤੇ (23 ਦਸੰਬਰ 2019)

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ (23 ਦਸੰਬਰ, 2019) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ-

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

● ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮੇਤ ਕੁੱਝ ਮੁੱਖ ਮੰਤਰੀਆਂ ਨੂੰ ਨਸੀਹਤ ਦਿੱਤੀ ਕਿ ਕੁੱਝ ਕਹਿਣ ਤੋਂ ਪਹਿਲਾਂ ਐਡਵੋਕੇਟ ਜਨਰਲ ਨਾਲ ਸਲਾਹ ਕਰ ਲਿਆ ਕਰੋ ਤਾਂ ਕਿ ਬਾਅਦ ‘ਚ ਲੋਕਾਂ ਵਿੱਚ ਤੁਹਾਨੂੰ ਸ਼ਰਮਿੰਦਾ ਨਾ ਹੋਣਾ ਪਵੇ
● ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੀ ਰਹੇਗੀ ਕਾਂਗਰਸ ਕਿਹਾ ਪ੍ਰਿਅੰਕਾ ਗਾਂਧੀ ਨੇ
● ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਆਰ.ਆਰ.ਐੱਸ. ‘ਤੇ ਭਾਜਪਾ ਨੇ ਨਾਗਪੁਰ ਵਿੱਚ ਰੈਲੀ ਕੱਢੀ

● ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਤਰ ਪ੍ਰਦੇਸ ਵਿੱਚ ਅੱਗਾਂ ਭਾਜਪਾ ਲਵਾ ਰਹੀ ਹੈ ਤਾਂ ਕਿ ਲੋਕਾਂ ਦਾ ਧਿਆਨ ਅਸਲ ਮੁਦਿਆਂ ਤੋਂ ਹਟ ਜਾਵੇ

● ਤੇਲੰਗਾਨਾ ਹਾਈਕੋਰਟ ਨੇ ਹੁਕਮ ਦਿੱਤਾ ਕਿ ਹੈਦਰਾਬਾਦ ਦੀ ਬੇਪੱਤ ਕਰਕੇ ਕਤਲ ਕੀਤੀ ਡਾਕਟਰ ਕੁੜੀ ਦੇ ਪੁਲਿਸ ਵੱਲੋਂ ਮਾਰੇ ਗਏ ਕਾਤਲਾਂ ਦਾ ਪੋਸਟਮਾਰਟਮ ਦੁਬਾਰਾ ਕਰਵਾਇਆ ਜਾਵੇ

ਸਿੱਖ ਜਗਤ ਦੀਆਂ ਖਬਰਾਂ:

ਚਮਕੌਰ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਗੁਰੂਆਂ ਦੀ ਕਾਲਪਨਿਕ ਤਸਵੀਰਾਂ ਦੀ ਥਾਂ ‘ਸ਼ਬਦ ਗੁਰੂ’ ਨਾਲ ਜੁੜਨ ਦਾ ਸੱਦਾ ਦਿੱਤਾ

● ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਸਬ-ਕਮੇਟੀ ਅੱਗੇ ਨਹੀਂ ਪੇਸ਼ ਹੋਇਆ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ
● ਸਬ-ਕਮੇਟੀ ਨੇ ਮੁੜ ਪੇਸ਼ ਹੋਣ ਲਈ ਲਈ 5 ਜਨਵਰੀ ਦਾ ਸਮਾਂ ਦਿੱਤਾ

● ਸਿੱਖ ਕੌਂਸਲ ਯੂ.ਕੇ. ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪ੍ਰਚਾਰ ਤੇ ਰੋਕ ਲਾਈ

● ਸਿੱਖ ਜਥੇਬੰਦੀਆਂ ਨੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਧਰਨਾ ਦਿੱਤਾ
● ਹਫਤਾਵਾਰੀ ਲੜੀ ਤਹਿਤ ਇਹ ਤੀਜਾ ਧਰਨਾ ਸੀ; ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਦੇ ਘਰਾਂ ਬਾਹਰ ਧਰਨੇ ਦਿੱਤੇ ਸਨ
● ਬਰਗਾੜੀ ਤੇ ਬਹਿਬਲ ਕਲਾਂ ਮਾਮਲਿਆਂ ਵਿਚ ਸਰਕਾਰ ਵਲੋਂ ਇਨਸਾਫ ਦਾ ਵਾਅਦਾ ਪੂਰਾ ਨਾ ‘ਤੇ ਰੋਸ ਜਾਹਰ ਕੀਤਾ
● ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵੱਲੋਂ 51 ਜੀਆਂ ਦਾ ਜਥਾ ਹਰ ਐਤਵਾਰ ਵੱਖ-ਵੱਖ ਆਗੂਆਂ ਦੇ ਘਰਾਂ ਬਾਹਰ ਧਰਨਾ ਦੇ ਦਿੰਦਾ ਹੈ

ਕੋਮਾਂਤਰੀ ਖਬਰਾਂ:

● ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਬਾਰੇ ਜੋ ਅਸਪੱਸ਼ਟਤਾ ਭਾਰਤ ਵਿੱਚ ਹੈ ਉਸਦਾ ਅਸਰ ਭਾਰਤ ਦੇ ਗਵਾਂਢੀ ਮੁਲਕਾਂ ‘ਤੇ ਵੀ ਜਰੂਰ ਹੋਵੇਗਾ
● ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਰੋਹ ਵਿਖਾਵਿਆਂ ਨੂੰ ਲੈਕੇ ਵਿਦੇਸ਼ੀ ਮੀਡੀਆ ਵਿੱਚ ਭਾਰਤ ਸਰਕਾਰ ਹੋਈ ਅਲੋਚਨਾ

● ਕੋਮਾਂਤਰੀ ਮੀਡੀਆ ਨੇ ਕਿਹਾ ਕਿ ਮੋਦੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
● ਅਮਰੀਕਾ, ਬਰਤਾਨੀਆ, ਕਤਰ ਅਤੇ ਜਪਾਨ ਆਦਿ ਦੇਸ਼ਾਂ ਦੇ ਮੁੱਖ ਮੀਡੀਆ ਨੇ ਆਪਣੇ ਲੇਖਾਂ ਵਿੱਚ ਕੀਤੀ ਸਖਤ ਆਲੋਚਨਾ

● ਪਿਛਲੇ ਦੋ ਦਿਨਾਂ ਵਿੱਚ ਸੀਰੀਆ ਤੋਂ ਤੁਰਕੀ ਵਿੱਚ ਲਗਭਗ 25 ਹਜਾਰ ਸ਼ਰਨਾਰਥੀ ਪੁੱਜੇ
● ਸੀਰੀਆ ਦੀ ਅਸਦ ਸਰਕਾਰ ਅਤੇ ਉਸਦੀ ਸਹਿਯੋਗੀ ਰੂਸੀ ਫੌਜ ਦੇ ਹਵਾਈ ਹਮਲਿਆਂ ਦੇ ਡਰ ਕਰਕੇ ਲੋਕ ਆਪਣੇ ਘਰ-ਬਾਰ ਛੱਡ ਰਹੇ ਹਨ
● ਸੀਰੀਆ ਤੋਂ ਭੱਜ ਕੇ ਤੁਰਕੀ ਵਿੱਚ ਪਹਿਲਾਂ ਤੋਂ ਹੀ ਲਗਭਗ 37 ਲੋਕਾਂ ਨੇ ਪਨਾਹ ਲਈ ਹੋਈ ਹੈ ਜੋ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਸ਼ਰਨਾਰਥੀਆਂ ਦੀ ਸਭ ਤੋਂ ਵੱਧ ਗਿਣਤੀ ਹੈ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀ.ਟੀ.ਸੀ. ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ 6 ਮੈਂਬਰੀ ਜਾਂਚ ਕਮੇਟੀ ਦੀ ਇਕੱਤਰਤਾ ਹੋਈ ਕਮੇਟੀ ਪਿਛਲੇ ਦੋ ਦਹਾਕਿਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੋਏ ਗੁਰਬਾਣੀ ਪ੍ਰਸਾਰਣ ਬਾਰੇ
ਪੀ.ਟੀ.ਸੀ. ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਬਾਰੇ ਕੀਤੇ ਦਾਅਵਿਆਂ ਕਾਰਨ ਸਿੱਖ ਜਗਤ ਵਿੱਚ ਰੋਹ ਬਰਕਰਾਰ
ਐਮਾਜ਼ਾਨ ਦੇ ਮੁਖੀ ਜੇਫ ਬੇਜੋਸ ਦੇ ਮੋਬਾਇਲ ਫੋਨ ਹੈਕ ਹੋਣ ਦਾ ਮਾਮਲਾ ਆਇਆ ਸਾਹਮਣੇ। ਪੀਟੀਸੀ ਮਾਮਲਾ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵਿੱਚ ਆਈ ਹੋਈ ਗਿਰਾਵਟ ਨੂੰ ਦਰਸਾਉਂਦਾ ਹੈ । ਸੰਦੀਪ ਪਾਂਡੇ
ਅਮਰੀਕਾ ਕਸ਼ਮੀਰ ਮਸਲੇ ’ਤੇ ਪਾਕਿਸਤਾਨ ਦੀ ਮਦਦ ਕਰਨ ਲਈ ਤਿਆਰ, ਲੈਸਟਰ (ਇੰਗਲੈਂਡ) ਦੇ ਗੁ: ਗੁਰੂ ਤੇਗ ਬਹਾਦਰ ਜੀ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਚਿੱਠੀ ਲਿਖੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: