Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕ੍ਰਿਕਟ ਮੈਚ ਵੇਖਣ ਪੁੱਜੇ ਅੰਮ੍ਰਿਤਧਾਰੀ ਸਿੱਖਾਂ ਨੂੰ ਖੇਡ ਮੈਦਾਨ ਵਿੱਚ ਦਾਖਲ ਹੋਣ ਤੋਂ ਰੋਕਿਆ

ਕ੍ਰਿਕਟ ਮੈਚ ਵੇਖਣ ਪੁੱਜੇ ਅੰਮ੍ਰਿਤਧਾਰੀ ਸਿੱਖਾਂ ਨੂੰ ਖੇਡ ਮੈਦਾਨ ਵਿੱਚ ਦਾਖਲ ਹੋਣ ਤੋਂ ਰੋਕਿਆ

ਆਕਲੈਂਡ(14 ਮਾਰਚ, 2015): ਅੱਜ ਕ੍ਰਿਕਟ ਮੈਚ ਵੇਖਣ ਦੇ ਚਾਹਵਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾਈ ਹੋਣ ਕਰਕੇ ਕ੍ਰਿਕਟ ਦੇ ਮੈਦਾਨ ਵਿੱਚ ਡਾਖਲ ਹੋਣ ਤੋਂ ਰੋਕ ਦਿੱਤਾ ਗਿਆ।ਘਟਨਾ ਅੱਜ ਦੁਪਹਿਰ ਦੀ ਹੈ ਜਦੋਂ ਨਿਊਜ਼ੀਲੈਂਡ ਵਸਦੇ ਸਿੱਖ ਮੈਚ ਦੇਖਣ ਪਹੁੰਚੇ ਤਾਂ ਉਹਨਾਂ ਦੇ ਖੇਡ ਮੈਦਾਨ ਵਿਚ ਦਾਖਲ ਹੋਣ ‘ਤੇ ਰੋਕ ਲਗਾ ਦਿੱਤੀ ਅਤੇ ਕਿਹਾ ਕਿ ਜਾਂ ਤਾਂ ਉਹਨਾਂ ਵੱਲੋਂ ਪਹਿਨੀ ਕਿਰਪਾਨ ਲਾਹ ਕੇ ਬਾਹਰ ਰੱਖੀ ਜਾਵੇ ਜਾਂ ਉਹ ਵਾਪਸ ਚਲੇ ਜਾਣ ।

ਵਿਸ਼ਵ ਕੱਪ ਦੇ ਚੱਲ ਰਹੇ ਟੂਰਨਾਮੈਂਟ ਦੌਰਾਨ ਆਕਲੈਂਡ ਦੇ ਈਡਨ ਪਾਰਕ ਖੇਡ ਮੈਦਾਨ ‘ਚ ਭਾਰਤ ਅਤੇ ਜਿੰਬਾਬਵੇ ਦਰਮਿਆਨ ਮੈਚ ਖੇਡਿਆ ਜਾਣਾ ਸੀ ਅਤੇ ਇਸ ਮੈਚ ਦੌਰਾਨ ਸਿੱਖਾਂ ਨੂੰ ਮੈਦਾਨ ‘ਚ ਦਾਖਲ ਹੋਣ ਤੋਂ ਰੋਕਿਆ ਗਿਆ ਜਿਸ ਕਾਰਨ ਸਿੱਖਾਂ ਵਿਚ ਕਾਫੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

ਕ੍ਰਿਕਟ ਮੈਦਾਨ ਦੇ ਬਾਹਰ ਖੜੇ ਸਿੱਖ
ਕ੍ਰਿਕਟ ਮੈਦਾਨ ਦੇ ਬਾਹਰ ਖੜੇ ਸਿੱਖ

ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖਬਰ ਅਨੁਸਾਰ ਕੁਝ ਸਿੱਖਾਂ ਵੱਲੋਂ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਕਿਰਪਾਨ ਦੀ ਮਹਾਨਤਾ ਅਤੇ ਇਥੋਂ ਦੀ ਪੁਲਿਸ ਅਤੇ ਮੰਤਰੀ ਵੱਲੋਂ ਜਾਰੀ ਇਕ ਪੱਤਰ ਵੀ ਮੌਕੇ ‘ਤੇ ਮੌਜੂਦ ਅਧਿਕਾਰੀ ਨੂੰ ਦਿਖਾਇਆ ਗਿਆ ਪਰ ਇਸ ਮੌਕੇ ਅੰਤਰਾਸ਼ਟਰੀ ਕਿ੍ਕਟ ਕੌਾਸਲ ਦੇ ਅਧਿਕਾਰੀ ਮੰਨਣ ਲਈ ਤਿਆਰ ਨਹੀ ਸਨ ਜਿਹਨਾਂ ਵੱਲੋਂ ਸਿੱਖ ਦਰਸ਼ਕਾਂ ਨੂੰ ਮੈਦਾਨ ਵਿਚ ਦਾਖਲ ਨਾ ਹੋਣ ਦਿੱਤਾ ।

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਪਹਿਲ ਕਦਮੀ ਕਰਦਿਆਂ ਇਸ ਦਾ ਅਗਲੇ ਮੈਚ ਤੋਂ ਪਹਿਲਾਂ ਕੋਈ ਹੱਲ ਕਰਨ ਦੀ ਗੱਲ ਕਹੀ ਗਈ ਹੈ । ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਥੋਂ ਦੇ ਮੀਡੀਆ ਅਤੇ ਆਪਣੀ ਸੰਸਥਾ ਦੇ ਵਕੀਲ ਦੇ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਹ ਆਉਣ ਵਾਲੇ ਸੋਮਵਾਰ ਨੂੰ ਆਕਲੈਂਡ ਹਾਈਕੋਰਟ ਵਿਚ ਇਹ ਮਾਮਲਾ ਲੈ ਕੇ ਜਾਣਗੇ ।

ਇਸ ਮੌਕੇ ਦਲਜੀਤ ਸਿੰਘ ਕਿਹਾ ਕਿ ਨਿਊਜ਼ੀਲੈਂਡ ਦਾ ਕਾਨੂੰਨ ਮਨੁੱਖੀ ਅਧਿਕਾਰਾਂ ਦਾ ਹਾਮੀ ਹੈ ਅਤੇ ਦਾ ਜਲਦੀ ਕੋਈ ਹੱਲ ਸਾਹਮਣੇ ਆਵੇਗਾ । ਇਸ ਮਾਮਲੇ ਬਾਰੇ ਪਹਿਲਾਂ ਹੀ ਪ੍ਰਧਾਨ ਮੰਤਰੀ ਅਤੇ ਹੋਰ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਚੁੱਕਾ ਹੈ ।

ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਅਸਟਰੇਲੀਆ ਦੇ ਐਡੀਲੈਂਡ ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਹੋਏ ਕ੍ਰਿਕਟ ਮੈਚ ਦੌਰਾਨ ਵੀ ਕ੍ਰਿਪਾਨਧਾਰੀ ਸਿੱਖਾਂ ਨੂੰ ਮੈਚ ਵੇਖਣ ਤੋਂ ਰੋਕਿਆ ਗਿਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਿਸ਼ਵ ਸਿੱਖ ਸੰਸਥਾ (WSO), ਕੈਨੇਡਾ ਵਿੱਚ ਘਰੇਲੂ ਅਤੇ ਕੌਮਾਂਤਰੀ ਊਡਾਣਾਂ ਮੌਕੇ ਅੰਮ੍ਰਿਤਧਾਰੀ ਸਿੱਖਾਂ ਨੂੰ 6 ਸੈਂਟੀਮੀਟਰ ਦੀ ਲੰਬਾਈ ਦੇ ਬਲੇਡ ਵਾਲੀ ਕਿਰਪਾਨ ਪਾਉਣ ਦੀ ਆਗਿਆ ਦੇਣ ਲਈ ਟਰਾਂਸਪੋਰਟ ਕੈਨੇਡਾ ਦੇ
ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕਾਰਜ ਜੋ ਕਿ 11 ਸਤੰਬਰ ਦਿਨ ਤੋਂ ਜਾਰੀ ਸੀ 23 ਸਤੰਬਰ ਸ਼ਾਮ 7 ਵਜੇ ਖਤਮ ਹੋਇਆ। ਇਸਦੇ ਕੁਝ ਸਮੇਂ ਬਾਅਦ ਨਿਊਜ਼ੀਲੈਂਡ ਦੀ
ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: