ਟੋਰਾਂਟੋ: ਏਸ਼ੀਆ ਦੇ ਦੇਸ਼ਾਂ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਨੂੰ ਨਸਲਵਾਦੀ ਇੰਮੀਗ੍ਰੇਸ਼ਨ ਕਾਨੂੰਨਾਂ ਨਾਲ ਰੋਕਣ ਤਹਿਤ 1914 ’ਚ ਕਾਮਾਗਾਟਾਮਾਰੂ ਜਹਾਜ਼ ਦੇ ਸਵਾਰ ਸਿੱਖਾਂ ਨੂੰ ਦੋ ਮਹੀਨੇ (ਮਈ ਤੋਂ ਜੁਲਾਈ) ਦੀ ਜੱਦੋ-ਜਹਿਦ ਮਗਰੋਂ ਵੈਨਕੂਵਰ ਕੰਢੇ ਤੋਂ ਵਾਪਸ ਮੋੜ ਦਿੱਤਾ ਗਿਆ ਸੀ। ਉਸ ਘਟਨਾ ਬਾਰੇ ਕੈਨੇਡਾ ਦੀ ਸੰਸਦ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਮੁਆਫੀ ਮੰਗਣ ਜਾ ਰਹੇ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 18 ਮਈ ਨੂੰ ਟਰੂਡੋ ਹਾਊਸ ਆਫ ਕਾਮਨਜ਼ (ਕੈਨੇਡਾ ਦੀ ਸੰਸਦ) ਵਿਚ ਮੁਆਫੀ ਦੀ ਰਸਮ ਪੂਰੀ ਕਰਨਗੇ।
ਪਤਾ ਲੱਗਾ ਹੈ ਕਿ ਦੇਸ਼ ਭਰ ’ਚੋਂ ਲੋਕ ਰਾਜਧਾਨੀ ਓਟਾਵਾ ਪੁੱਜਣ ਲਈ ਉਤਸ਼ਾਹਿਤ ਹਨ ਪਰ ਹਾਊਸ ਦੀ ਗੈਲਰੀ ’ਚ ਸੀਮਤ ਥਾਂ ਹੋਣ ਕਾਰਨ ਸੰਸਦ ਮੈਂਬਰਾਂ ਨੂੰ ਸੀਮਤ ਗਿਣਤੀ ’ਚ ਲੋਕ ਲਿਆਉਣ ਦੀ ਹਦਾਇਤ ਦਿੱਤੀ ਗਈ ਹੈ। ਇਕ ਸੰਸਦੀ ਹਲਕੇ ’ਚੋਂ ਮਸਾਂ ਚਾਰ ਵਿਅਕਤੀ ਹਾਊਸ ਦੀ ਗੈਲਰੀ ’ਚ ਦਾਖਲ ਹੋ ਸਕਣਗੇ।