Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੈਨੇਡਾ ‘ਚ ਮਸਜਿਦ ‘ਤੇ ਹਮਲਾ ਕਰਕੇ 6 ਬੰਦਿਆਂ ਨੂੰ ਕਤਲ ਕਰਨ ਵਾਲਾ ਟਰੰਪ ਦਾ ਪ੍ਰਸ਼ੰਸਕ

ਕੈਨੇਡਾ ‘ਚ ਮਸਜਿਦ ‘ਤੇ ਹਮਲਾ ਕਰਕੇ 6 ਬੰਦਿਆਂ ਨੂੰ ਕਤਲ ਕਰਨ ਵਾਲਾ ਟਰੰਪ ਦਾ ਪ੍ਰਸ਼ੰਸਕ

ਕੈਨੇਡਾ: ਕੈਨੇਡਾ ਦੇ ਕਿਊਬੈਕ ਸੂਬੇ ਦੀ ਇਕ ਮਸਜਿਦ ‘ਤੇ ਹਮਲਾ ਕਰਕੇ ਛੇ ਮੁਸਲਮਾਨ ਨਮਾਜ਼ੀਆਂ ਦੀ ਜਾਨ ਲੈਣ ਦੇ ਮਾਮਲੇ ‘ਚ ਕੈਨੇਡਾ ਦੀ ਪੁਲਿਸ ਨੇ ਇਕ ਫਰੈਂਚ-ਕੈਨੇਡੀਆਈ ਵਿਦਿਆਰਥੀ ‘ਤੇ ਦੋਸ਼ ਤੈਅ ਕੀਤੇ ਹਨ। ਅਲੈਕਜ਼ੈਂਡਰ ਬਿਸੋਨੇਟ ‘ਤੇ ਛੇ ਲੋਕਾਂ ਦੇ ਕਤਲ ਅਤੇ ਪੰਜ ਹੋਰਾਂ ਦੀ ਕਤਲ ਦੀ ਕੋਸ਼ਿਸ਼ ਦਾ ਦੋਸ਼ ਤੈਅ ਕੀਤਾ ਗਿਆ ਹੈ।

ਅਲੈਕਜ਼ੈਂਡਰ ਬਿਸੋਨੇਟ
ਅਲੈਕਜ਼ੈਂਡਰ ਬਿਸੋਨੇਟ

ਐਤਵਾਰ ਦੀ ਸ਼ਾਮ ਕਿਊਬੈਕ ਇਸਲਾਮਿਕ ਕਲਚਰ ਸੈਂਟਰ ‘ਚ ਹਮਲੇ ਤੋਂ ਬਾਅਦ 27 ਸਾਲਾਂ ਦੇ ਅਲੈਕਜ਼ੈਂਡਰ ਨੂੰ ਕੁਝ ਸਮੇਂ ਲਈ ਸਿਟੀ ਕੋਰਟ ‘ਚ ਲਿਆਂਦਾ ਗਿਆ ਸੀ। ਜਦੋਂ ਹਮਲਾ ਹੋਇਆ ਤਾਂ ਲੋਕ ਉਥੇ ਨਮਾਜ਼ ਪੜ੍ਹਨ ਆਏ ਹੋਏ ਸੀ। ਇਸ ਹਮਲੇ ‘ਚ ਮਾਰੇ ਗਏ ਅਤੇ ਫੱਟੜ ਹੋਏ ਲੋਕਾਂ ਦੀ ਯਾਦ ‘ਚ ਪੂਰੇ ਕੈਨੇਡਾ ‘ਚ ਹਲਚਲ ਦੇਖਣ ਨੂੰ ਮਿਲੀ।

ਨਿਊਜ਼ ਕਾਨਫਰੰਸ ਦੌਰਾਨ ਇਸਲਾਮਿਕ ਸੈਂਟਰ ਦੇ ਲੋਕ
ਨਿਊਜ਼ ਕਾਨਫਰੰਸ ਦੌਰਾਨ ਇਸਲਾਮਿਕ ਸੈਂਟਰ ਦੇ ਲੋਕ

ਜਦੋਂ ਇਹ ਗੋਲੀਬਾਰੀ ਹੋਈ ਤਾਂ 50 ਤੋਂ ਵੱਧ ਲੋਕ ਇਸ ਮਸਜਿਸ ‘ਚ ਸੀ। ਇਸ ਹਮਲੇ ‘ਚ 19 ਲੋਕ ਜ਼ਖਮੀ ਹੋਏ ਸੀ। ਸਾਰੇ ਜ਼ਖਮੀ ਮਰਦ ਹੀ ਸਨ। ਪੰਜ ਬੰਦੇ ਹਾਲੇ ਵੀ ਹਸਪਤਾਲ ‘ਚ ਹਨ। ਇਨ੍ਹਾਂ ਵਿਚੋਂ ਦੋ ਹੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਹਮਲੇ ਦੇ ਸਬੰਧ ‘ਚ ਮੋਰੱਕੋ ਨਾਲ ਸਬੰਧ ਰੱਖਣ ਵਾਲੇ ਇਕ ਸ਼ਖਸ ਮੁਹੰਮਦ ਖਾਦਿਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਖਾਦਿਰ ਨੂੰ ਚਸ਼ਮਦੀਦ ਗਵਾਹ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਕਿਊਬੈਕ ਸੂਬੇ ਦੀ ਪੁਲਿਸ ਨੇ ਮਾਰੇ ਗਏ ਸਾਰੇ ਛੇ ਲੋਕਾਂ ਦੇ ਨਾਂ ਜਾਰੀ ਕਰ ਦਿੱਤੇ ਹਨ।

ਕੈਨੇਡਾ: ਮਸਜਿਦ 'ਚ ਗੋਲੀਬਾਰੀ, ਛੇ ਦੀ ਮੌਤ
ਕੈਨੇਡਾ: ਮਸਜਿਦ ‘ਚ ਗੋਲੀਬਾਰੀ, ਛੇ ਦੀ ਮੌਤ

ਪੁਲਿਸ ਨੇ ਸ਼ੱਕੀ ਨੂੰ ਕਿਊਬੈਕ ਸਿਟੀ ਤੋਂ ਉਸਦੀ ਕਾਰ ‘ਚੋਂ ਗ੍ਰਿਫਤਾਰ ਕੀਤਾ। ਅਲੈਕਜ਼ੈਂਡਰ ਨੇ ਹੀ ਪੁਲਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਇਸ ਮਾਮਲੇ ‘ਚ ਮਦਦ ਕਰਨਾ ਚਾਹੁੰਦਾ ਹੈ। ਸਥਾਨਕ ਮੀਡੀਆ ਮੁਤਾਬਕ ਅਲੈਕਜ਼ੈਂਡਰ ਨੇ ਲੈਵਲ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਅਤੇ ਮਨੁੱਖ ਸ਼ਾਸਤਰ ਦੀ ਪੜ੍ਹਾਈ ਕੀਤੀ ਹੈ। ਇਸ ਯੂਨੀਵਰਸਿਟੀ ਦਾ ਕੈਂਪਸ ਮਸਜਿਦ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਕੈਨੇਡਾ ਦੇ ਮੁਸਲਿਮ ਆਗੂਆਂ ਦਾ ਕਹਿਣਾ ਹੈ ਕਿ ਇਹ ਹਮਲਾ ਹੈਰਾਨ ਕਰਨ ਵਾਲਾ ਨਹੀਂ ਹੈ। ਸੋਸ਼ਲ ਨੈਟਵਰਕ ਮੁਤਾਬਕ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰੈਂਚ ਨੈਸ਼ਨਲ ਫਰੰਟ ਆਗੂ ਮਰੀਨ ਲੇ ਪੇਨ ਨੂੰ ਪਸੰਦ ਕਰਦਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅਲੈਕਜ਼ੈਂਡਰ ਦੀ ਪਛਾਣ ਇਕ ਦੱਖਣਪੰਥੀ ਵਜੋਂ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੈਨੇਡਾ ਵਿਚ ਐੱਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਬਰਨਬੀ ਦੱਖਣੀ ਹਲਕੇ ਦੀ ਸੰਸਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਗੌਰਤਲਬ ਹੈ ਕਿ ਜਗਮੀਤ ਸਿੰਘ
ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ, ਜਿਨ੍ਹਾਂ ਨੂੰ ਕਿ ਤਿੰਨ ਸਾਲ ਪਹਿਲਾਂ ਭਾਰਤ ਦਾ ਵੀਜ਼ਾ ਦੇਣ ਤੋਂ ਭਾਰਤੀ ਅਧਿਕਾਰੀਆਂ ਵਲੋਂ ਨਾਂਹ ਕਰ ਦਿੱਤੀ ਗਈ ਸੀ, ਨੇ ਕਿਹਾ ਕਿ ਭਾਰਤ
ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਸਤਾਰਧਾਰੀ ਕੈਨੇਡੀਅਨ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਜੱਜ ਨਿਯੁਕਤ ਕੀਤਾ ਗਿਆ ਹੈ। ਮੀਡੀਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਸਟਿਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: