Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੇਂਦਰੀ ਜੇਲ ’ਚ ਨਸ਼ਿਆਂ ਦੇ ਕਾਰੋਬਾਰ ਦੀ ਸੀ.ਬੀ.ਆਈ. ਪੜਤਾਲ ਕਰਵਾਈ ਜਾਵੇ : ਸਿਰਸਾ

ਕੇਂਦਰੀ ਜੇਲ ’ਚ ਨਸ਼ਿਆਂ ਦੇ ਕਾਰੋਬਾਰ ਦੀ ਸੀ.ਬੀ.ਆਈ. ਪੜਤਾਲ ਕਰਵਾਈ ਜਾਵੇ : ਸਿਰਸਾ

ਭਾਈ ਬਲਦੇਵ ਸਿੰਘ ਸਿਰਸਾ (ਵਿਸ਼ੇਸ਼ ਸਕੱਤਰ, ਸ਼੍ਰੋਮਣੀ ਅਕਾਲੀ ਦਲ- ਪੰਚ ਪ੍ਰਧਾਨੀ)
ਭਾਈ ਬਲਦੇਵ ਸਿੰਘ ਸਿਰਸਾ (ਵਿਸ਼ੇਸ਼ ਸਕੱਤਰ, ਸ਼੍ਰੋਮਣੀ ਅਕਾਲੀ ਦਲ- ਪੰਚ ਪ੍ਰਧਾਨੀ)

ਅਜਨਾਲਾ/ਅੰਮ੍ਰਿਤਸਰ (26 ਮਈ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਬਲਦੇਵ ਸਿੰਘ ਸਿਰਸਾ ਨੇ ਡੀ ਸੀ ਕਾਹਨ ਸਿੰਘ ਪੰਨੂ ਨੂੰ ਮੰਗ ਪੱਤਰ ਦੇ ਕੇ ਕੇਂਦਰੀ ਜੇਲ ਅੰਮ੍ਰਿਤਸਰ ਵਿਚ ਚਲ ਰਹੇ ਨਸ਼ਿਆਂ ਦੇ ਕਾਰੋਬਾਰੇ ਦੀ ਸੀ ਬੀ ਆਈ ਪੜਤਾਲ ਦੀ ਮੰਗ ਕੀਤੀ। ਮੰਗ ਪੱਤਰ ਵਿਚ ਦਸਿਆ ਗਿਆ ਕਿ ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਦੀ ਗੰਢਤੁੱਪ ਨਾਲ ਕੇਂਦਰੀ ਜੇਲ ਦੇ ਮੁਲਾਜ਼ਮ ਹਸਪਤਾਲ ਵਿਚ ਦਾਖ਼ਲ ਹੋ ਜਾਂਦੇ ਹਨ। ਹਸਪਤਾਲ ਦੇ ਡਾਕਟਰ ਕਿਸੇ ਨਾ ਕਿਸੇ ਬਹਾਨੇ ਇਨ੍ਹਾਂ ਨੂੰ ਕੋਈ ਟੈਸਟ ਲਿਖ ਕੇ ਦੇ ਦਿੰਦੇ ਹਨ। ਫਿਰ ਇਹ ਅਪਣੀਆਂ ਕਾਰਾਂ ਵਿਚ ਘੁੰਮਦੇ ਹਨ। ਉਨ੍ਹਾਂ ਕਿਹਾ ਕਿ ਜੇਲ ਵਿਚ ਤਿੰਨ ਹਜ਼ਾਰ ਕੈਦੀ ਹਨ ਪਰ ਡਾਕਟਰੀ ਸਹੂਲਤ ਸਿਰਫ ਚੁਣੇ ਹੋਏ ਕੈਦੀਆਂ ਨੂੰ ਹੀ ਮਿਲਦੀ ਹੈ। ਇਸ ਤੋਂ ਪਹਿਲਾਂ ਜੇਲਾਂ ਅੰਦਰ ਨਸ਼ਿਆਂ ਦੀ ਹੋ ਰਹੀ ਸਮਗਲਿੰਗ ਅਤੇ ਖੁਲ੍ਹੇਆਮ ਵਰਤਾਏ ਜਾ ਰਹੇ ਨਸ਼ਿਆ ਦੇ ਵਿਰੋਧ ਵਿਚ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਗੁਰਮਿਤ ਵਿਦਿਆਲਾ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਵਲੋਂ ਇਕ ਰੋਸ ਮਾਰਚ ਵਡੇ ਕਾਫਲੇ ਦੇ ਨਾਲ ਮੋਟਰਸਾਈਕਲਾਂ, ਸਕੂਟਰਾਂ ਅਤੇ ਗਡੀਆਂ ਦੇ ਰੂਪ ਵਿਚ ਗੁਰਮਿਤ ਵਿਦਿਆਲਾ ਦਮਦਮੀ ਟਕਸਾਲ ਤੋਂ ਸੂਰੁ ਹੋ ਕੇ ਅਮ੍ਰਿੰਤਸਰ ਦੇ ਡੀ.ਸੀ.ਕਾਹਨ ਸਿੰਘ ਪੰਨੂ ਨੂੰ ਮੰਗ ਪਤਰ ਦੇਣ ਲਈ ਰਵਾਨਾ ਹੋਇਆ। ਇਸ ਮੌਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਕਾਲੀ ਸਰਕਾਰ ਦੀ ਗੰਢਤੁੱਪ ਨਾਲ ਜੇਲਾਂ ਅੰਦਰ ਨਸ਼ਿਆਂ ਦਾ ਕਾਰੋਬਾਰ ਪੂਰੇ ਜੋਰ ਨਾਲ ਚਲ ਰਿਹਾ ਹੈ। ਅਕਾਲੀ ਸਰਕਾਰ ਦੇ ਕਈ ਐਮ. ਐਲ ਏ ਵੀ ਕਥਿਤ ਤੌਰ ਤੇ ਇਸ ਵਿਚ ਸ਼ਾਮਲ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਭਾਈ ਬਲਦੇਵ ਸਿੰਘ ਸਿਰਸਾ ਅਤੇ ਬਲਦੇਵ ਸਿੰਘ ਬਡਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਜਥੇਬੰਦੀ ਹੈ। ਆਗੂਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ
ਦਿੱਲੀ ਤਖਤ ਵੱਲੋਂ ਹਾਲ ਵਿੱਚ ਹੀ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਉਭਾਰ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਦਾ ਖੇਤੀਬਾੜੀ ਢਾਂਚਾ ਪੰਜਾਬ ਦੀ ਲੋੜਾਂ,
ਭਾਈ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਕੇਸ ਦਾਇਰ ਕੀਤਾ
ਦਲ ਖਾਲਸਾ ਵਲੋਂ ਜੱਗੀ ਜੌਹਲ ਅਤੇ ਹੋਰਨਾਂ ਨਜ਼ਰਬੰਦਾਂ ਦਾ ਕੇਸ ਦਿੱਲੀ ਤਬਦੀਲ ਕਰਨ, ਉਹਨਾਂ ਨੂੰ ਤਿਹਾੜ ਜੇਲ ਅੰਦਰ ਤਬਦੀਲ ਕਰਨ, ਲੱਖਾ ਸਿਧਾਣਾ 'ਤੇ 307 ਦੀ ਧਾਰਾ ਅਧੀਨ ਝੂਠਾ ਕੇਸ ਦਰਜ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: