Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਸ਼ਮੀਰ ’ਚ ਫੇਰ ਰੋਸ ਪ੍ਰਦਰਸ਼ਨ ਸ਼ੁਰੂ; ਪੁਲਿਸ ਨਾਲ ਝੜਪਾਂ ‘ਚ 3 ਕਸ਼ਮੀਰੀ ਮਰੇ, 300 ਤੋਂ ਵੱਧ ਜ਼ਖ਼ਮੀ

ਕਸ਼ਮੀਰ ’ਚ ਫੇਰ ਰੋਸ ਪ੍ਰਦਰਸ਼ਨ ਸ਼ੁਰੂ; ਪੁਲਿਸ ਨਾਲ ਝੜਪਾਂ ‘ਚ 3 ਕਸ਼ਮੀਰੀ ਮਰੇ, 300 ਤੋਂ ਵੱਧ ਜ਼ਖ਼ਮੀ

ਸ੍ਰੀਨਗਰ: ਕਸ਼ਮੀਰ ਦੇ ਕਈ ਇਲਾਕਿਆਂ ’ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਨਵੇਂ ਸਿਰੇ ਤੋਂ ਰੋਸ ਪ੍ਰਦਰਸ਼ਨ ਸ਼ੁਰੂ ਹੋਏ ਅਤੇ ਪੁਲਿਸ ਨਾਲ ਝੜਪਾਂ ਦੌਰਾਨ ਤਿੰਨ ਕਸ਼ਮੀਰੀ ਮਾਰੇ ਗਏ ਜਦੋਂ ਕਿ 300 ਤੋਂ ਵੱਧ ਜ਼ਖ਼ਮੀ ਹੋ ਗਏ। ਘਾਟੀ ’ਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਮਾਰੇ ਗਇਆਂ ਦੀ ਗਿਣਤੀ ਹੁਣ ਵਧ ਕੇ 53 ਹੋ ਗਈ ਹੈ। ਹੁਰੀਅਤ ਵੱਲੋਂ ਹਜ਼ਰਤਬਲ ਦਰਗਾਹ ਵਲ ਮਾਰਚ ਦੀ ਕੋਸ਼ਿਸ਼ ਨੂੰ ਭਾਵੇਂ ਨਾਕਾਮ ਬਣਾ ਦਿੱਤਾ ਗਿਆ ਪਰ ਆਵਾਜਾਵੀ 28ਵੇਂ ਦਿਨ ਵੀ ਠੱਪ ਰਹੀ। ਝੜਪਾਂ ਤੋਂ ਬਾਅਦ ਕਸ਼ਮੀਰ ਦੇ ਕਈ ਹੋਰ ਇਲਾਕਿਆਂ ’ਚ ਕਰਫ਼ਿਊ ਲਾ ਦਿੱਤਾ ਗਿਆ।

ਕਸ਼ਮੀਰ ਘਾਟੀ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਮੁੜ ਤੋਂ ਸ਼ੁਰੂ
ਕਸ਼ਮੀਰ ਘਾਟੀ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਮੁੜ ਤੋਂ ਸ਼ੁਰੂ

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੜਗਾਮ ਜ਼ਿਲ੍ਹੇ ਦੇ ਚੰਡੂਰਾ ਇਲਾਕੇ ਦੇ ਨੌਗਾਮ ’ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ, ਪ੍ਰਦਰਸ਼ਨ ਰੋਕਣ ਕਰਕੇ ਲੋਕਾਂ ਅਤੇ ਪੁਲਿਸ ਵਿਚ ਤਕਰਾਰ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਸ਼ੁਰੂ ਹੋ ਗਈ। ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੁਹੰਮਦ ਮਕਬੂਲ ਖਾਂਡੇ ਮਾਰਿਆ ਗਿਆ ਅਤੇ ਉਸ ਦੀ ਮੌਤ ਦੀ ਜਿਵੇਂ ਹੀ ਖ਼ਬਰ ਫੈਲੀ ਤਾਂ ਕਈ ਹੋਰ ਥਾਵਾਂ ’ਤੇ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਬੜਗਾਮ ਜ਼ਿਲ੍ਹੇ ਦੇ ਖਾਨਸਾਹਿਬ ਇਲਾਕੇ ’ਚ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ’ਚ ਤਿੰਨ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਮਰਿਆ ਐਲਾਨ ਦਿੱਤਾ। ਹਸਪਤਾਲ ਅੰਦਰ ਹੀ ਨੌਜਵਾਨਾਂ ਨੇ ਰੋਸ ਵਿਖਾਵੇ ਸ਼ੁਰੂ ਕਰ ਦਿੱਤੇ ਅਤੇ ਕੁਝ ਨੌਜਵਾਨਾਂ ਨੇ ਨੇੜਲੇ ਕਰਨ ਨਗਰ ਪੁਲੀਸ ਸਟੇਸ਼ਨ ’ਤੇ ਪਥਰਾਓ ਕੀਤਾ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤੀਜੇ ਨੌਜਵਾਨ ਦੀ ਮੌਤ ਸੋਪੋਰ ’ਚ ਹੋਈ। ਭੀੜ ਨੇ ਸਿਹਤ ਮੰਤਰੀ ਆਸੀਆ ਨਕਾਸ਼ ਦੇ ਸ੍ਰੀਨਗਰ ਸਥਿਤ ਹੱਬਾਕਦਲ ਇਲਾਕੇ ’ਚ ਜੱਦੀ ਘਰ ’ਤੇ ਵੀ ਪਥਰਾਓ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਆਜ਼ਾਦ ਵਿਧਾਇਕ ਹਕੀਮ ਮੁਹੰਮਦ ਯਾਸੀਨ ਦੇ ਖ਼ਾਨ ਸਾਹਿਬ ਇਲਾਕੇ ’ਚ ਪੈਂਦੇ ਘਰ ’ਤੇ ਵੀ ਭੀੜ ਨੇ ਹਮਲਾ ਕੀਤਾ ਅਤੇ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸੋਪੋਰ ਅਤੇ ਬਾਰਾਮੂਲਾ ਜ਼ਿਲ੍ਹੇ ਦੇ ਪਲਹਾਲਾਂ ਅਤੇ ਕੁਪਵਾੜਾ ਜ਼ਿਲ੍ਹੇ ਦੇ ਗੋਸ਼ਬਾਗ ਇਲਾਕਿਆਂ ’ਚ ਵੀ ਝੜਪਾਂ ਹੋਈਆਂ।

ਉਧਰ ਬੰਦ ਦੇ ਸੱਦੇ ਨੂੰ ਵਾਦੀ ਦੇ ਤਿੰਨ ਜ਼ਿਲ੍ਹਿਆਂ ਕਿਸ਼ਤਵਾੜ, ਡੋਡਾ ਅਤੇ ਰਾਮਬਨ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਪੁਲੀਸ ਨੇ ਇਹਤਿਆਤ ਵਜੋਂ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੂੰ ਉਦੋਂ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਹਜ਼ਰਤਬਲ ਦਰਗਾਹ ਵੱਲ ਮਾਰਚ ਦੀ ਕੋਸ਼ਿਸ਼ ਕਰ ਰਹੇ ਸਨ। ਗਿਲਾਨੀ ਜਿਉਂ ਹੀ ਹੈਦਰਪੋਰਾ ਸਥਿਤ ਆਪਣੇ ਘਰੋਂ ਨਿਕਲੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਅਧਿਕਾਰੀਆਂ ਅਨੁਸਾਰ ਭੱਦਰਵਾਹ, ਬਨੀਹਾਲ ਅਤੇ ਥਾਥੜੀ ਸ਼ਹਿਰਾਂ ਸਣੇ ਕਿਸ਼ਤਵਾੜ ਤੇ ਡੋਡਾ ਵਿੱਚ ਬੰਦ ਨੂੰ ਹੁੰਗਾਰਾ ਮਿਲਿਆ। ਇਸ ਦੌਰਾਨ ਕੇਂਦਰ ਨੇ ਭਾਰਤੀ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਸ਼ਮੀਰ ਵਾਦੀ ਦੇ ਹਾਲਾਤ ’ਚ 8 ਜੁਲਾਈ ਤੋਂ ਬਾਅਦ ਕਾਫ਼ੀ ਸੁਧਾਰ ਹੋਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ
• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ। • ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ। • ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਦੋਵਾਂ ਪਾਸਿਆਂ ਦੀ ਫੌਜ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ। ਕਸ਼ਮੀਰ ਦੇ ਤੰਗਧਾਰ ਅਤੇ ਕੰਜ਼ਾਬਤਾਂ ਖੇਤਰਾਂ ਵਿੱਚ ਲੰਘੇ ਸ਼ੁੱਕਰਵਾਰ ਤੋਂ
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: