Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਸ਼ਮੀਰੀਆਂ ਦੇ ਹੱਕ ਵਿਚ ਬੋਲਣ ਦੀ ਬਜਾਏ ਕੈਪਟਨ ਫੌਜ ਨੂੰ ਹੋਰ “ਖੁਲ੍ਹ” ਦੇਣ ਦੀ ਗੱਲ ਕਰ ਰਿਹਾ ਹੈ: ਮਾਨ

ਕਸ਼ਮੀਰੀਆਂ ਦੇ ਹੱਕ ਵਿਚ ਬੋਲਣ ਦੀ ਬਜਾਏ ਕੈਪਟਨ ਫੌਜ ਨੂੰ ਹੋਰ “ਖੁਲ੍ਹ” ਦੇਣ ਦੀ ਗੱਲ ਕਰ ਰਿਹਾ ਹੈ: ਮਾਨ

ਫਤਹਿਗੜ੍ਹ ਸਾਹਿਬ: ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਨਿਖੇਧੀ ਕੀਤੀ ਹੈ ਕਿ ਕੈਪਟਨ ਨੇ ਫੌਜ ਨੂੰ ਹੋਰ “ਖੁੱਲ੍ਹ ਦੇਣ” ਸਬੰਧੀ ਜੋ ਲੇਖ ਲਿਖਿਆ ਹੈ ਉਹ ਕੈਪਟਨ ਵੱਲੋਂ ਆਪਣੇ ਹਿੰਦੂਤਵ ਹੁਕਮਰਾਨਾਂ ਨੂੰ ਖੁਸ਼ ਕਰਨ ਲਿਖਿਆ। ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਰਾਜ ਪ੍ਰਬੰਧ ਵਿਚ ਉਥੋਂ ਦੇ ਨਿਵਾਸੀਆਂ ਵਿਚ ਦਹਿਸ਼ਤਗਰਦੀ ਦੀ ਭਾਵਨਾਂ ਪਨਪਦੀ ਹੈ, ਇਹ ਸੰਬੰਧਤ ਹੁਕਮਰਾਨਾਂ ਦੀ ਅਸਫ਼ਲਤਾ ਨੂੰ ਜਾਹਰ ਕਰਨ ਦੀ ਨਿਸ਼ਾਨੀ ਹੁੰਦੀ ਹੈ ਨਾ ਕਿ ਉਥੋਂ ਦੇ ਨਿਵਾਸੀਆਂ ਦੀ ਕੋਈ ਕਮਜ਼ੋਰੀ ਜਾਂ ਕਮੀ।

kashmir lethal pettle gun
ਪੈਲੇਟ ਗੰਨ, ਜਿਸ ਨਾਲ ਛੋਟੀਆਂ-ਛੋਟੀਆਂ ਗੋਲੀਆਂ ਵੱਡੀ ਗਿਣਤੀ ਵਿਚ ਨਿਕਲਦੀਆਂ ਹਨ, ਪੈਲੇਟ ਗੰਨ ਦਾ ਸ਼ਿਕਰ ਬੰਦੇ ਦਾ ਇਹ ਹਾਲ ਹੋ ਜਾਂਦਾ ਹੈ, ਜੇ ਮੂੰਹ ‘ਤੇ ਲੱਗੇ ਤਾਂ ਪੀੜਤ ਦੇ ਸਦਾ ਲਈ ਅੰਨ੍ਹੇ ਹੋਣ ਦੀ ਸੰਭਾਵਨਾ ਰਹਿੰਦੀ ਹੈ

ਕੱਟੜਵਾਦੀ ਹੁਕਮਰਾਨ ਦਹਿਸ਼ਤਗਰਦੀ ਨੂੰ ਖਤਮ ਕਰਨ ਦਾ ਢਿੰਡੋਰਾ ਪਿੱਟ ਕੇ ਇਨਸਾਨੀ ਹੱਕ-ਹਕੂਕਾਂ ਅਤੇ ਆਜ਼ਾਦੀ ਨੂੰ ਖਤਮ ਨਹੀਂ ਕਰ ਸਕਦੇ ਅਤੇ ਨਾ ਹੀ ਕਿਸੇ ਮੁਲਕ ਦਾ ਕਾਨੂੰਨ ਹੁਕਮਰਾਨਾ ਨੂੰ ਅਜਿਹੀ ਇਜਾਜ਼ਤ ਦਿੰਦਾ ਹੈ। ਉਹਨਾਂ ਕਿਹਾ ਕਿ ਹਕੂਮਤੀ ਦਹਿਸ਼ਤਗਰਦੀ ਨੂੰ ਖਤਮ ਕਰਕੇ ਹੀ ਦੂਸਰੀ ਦਹਿਸ਼ਤਗਰਦੀ ਦਾ ਅੰਤ ਕੀਤਾ ਜਾ ਸਕਦਾ ਹੈ ਨਾ ਕਿ ਫੌਜ, ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਖੁੱਲ੍ਹਾ ਹੱਥ ਦੇ ਕੇ। ਉਹਨਾਂ ਕਿਹਾ ਕਿ ਆਜ਼ਾਦ ਜ਼ਮੀਰ ਦੇ ਮਾਲਕ ਹੀ ਲੋਕ ਹੱਕਾਂ, ਇਨਸਾਫ ਅਤੇ ਜਮਹੂਰੀਅਤ ਦੀ ਗੱਲ ਕਰ ਸਕਦੇ ਹਨ। ਜਦੋਂ ਕਿ ਗੁਲਾਮ ਜ਼ਮੀਰ ਤਾਂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਅਤੇ ਆਪਣੀਆਂ ਸਿਆਸੀ ਅਤੇ ਪਰਿਵਾਰਿਕ ਲਾਲਸਾਵਾਂ ਦੀ ਪੂਰਤੀ ਅਧੀਨ ਖੁਦ ਹੀ ਗੁਲਾਮੀ ਦੀ ਮੂਰਤ ਬਣ ਕੇ ਰਹਿ ਜਾਂਦੇ ਹਨ।

ਉਹਨਾਂ ਇਹ ਵੀ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦੀ ਸੋਚ ਅਧੀਨ ਕੋਈ ਵੀ ਆਗੂ “ਲੋਕਾਂ ਦਾ ਮਸੀਹਾ” ਨਹੀਂ ਬਣ ਸਕਦਾ। ਬਲਕਿ ਸੱਚ ਹੱਕ ਅਤੇ ਲੋਕਾਂ ਉਤੇ ਹੋਣ ਵਾਲੇ ਸਰਕਾਰੀ ਜ਼ੁਲਮ, ਬੇਇਨਸਾਫੀਆਂ ਵਿਰੁੱਧ ਨਿਰਪੱਖਤਾ ਅਤੇ ਨਿਡਰਤਾ ਨਾਲ ਆਵਾਜ਼ ਬੁਲੰਦ ਕਰਨ ਵਾਲੀ ਸ਼ਖਸੀਅਤ ਹੀ ਲੋਕਾਂ ਦੇ ਮਨਾਂ ਅਤੇ ਆਤਮਾਵਾਂ ਉਤੇ ਰਾਜ ਕਰਨ ਦੇ ਸਮਰੱਥ ਹੁੰਦੀ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸਾਡਾ ਇਹ ਸੁਝਾਅ ਹੈ ਕਿ ਉਹ ਘੱਟ ਗਿਣਤੀ ਕੌਮਾਂ ਉਤੇ ਜ਼ੁਲਮ ਕਰਨ ਵਾਲੀਆਂ ਹਕੂਮਤਾਂ, ਕੱਟੜਵਾਦੀ ਆਗੂਆਂ ਅਤੇ ਉਹਨਾਂ ਦੇ ਇਸ਼ਾਰੇ ‘ਤੇ ਜੂਨ 84 ਫੌਜੀ ਹਮਲੇ ਕਰਨ, ਸੰਨ 2000 ਵਿਚ ਚਿੱਠੀ ਸਿੰਘਪੁਰਾ ਵਿਚ 43 ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ, ਕਸ਼ਮੀਰ ਵਿਚ ਹੁਣ ਤੱਕ ਹਜ਼ਾਰਾਂ ਨਿਰਦੋਸ਼ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ 2000 ਦੇ ਕਰੀਬ ਕਸ਼ਮੀਰੀਆਂ ਨੂੰ ਬੁਰੀ ਤਰ੍ਹਾਂ ਜ਼ਖਮੀਂ ਕਰਨ ਨਾਗਾਲੈਂਡ ਅਤੇ ਮਣੀਪੁਰ ਦੇ ਮੂਲ ਨਿਵਾਸੀਆਂ ਨੂੰ ਕਤਲ ਕਰਨ ਵਾਲੀ ਫੌਜ ਦੀ ਪੈਰਵੀ ਕਰਨ ਦੀ ਬਜਾਏ ਭਾਰਤੀ ਫੌਜ ਵਲੋਂ ਮਨੁੱਖੀ ਅਧਿਕਾਰਾਂ ਦੇ ਹਨਨ ਦੀ ਗੱਲ ਕਰਨ। ਉਹਨਾਂ ਕਿਹਾ ਕਿ ਜਦੋਂ ਯੂ ਐਨ ਓ ਦੀ ਕੌਮਾਂਤਰੀ ਸੰਸਥਾ, ਅਮਨੈਸਟੀ ਇੰਟਰਨੈਸ਼ਨਲ, ਏਸ਼ੀਆ ਵਾਚ ਹਿਊਮਨ ਰਾਈਟਸ ਜਥੇਬੰਦੀਆਂ ਕਸ਼ਮੀਰੀਆਂ, ਪੰਜਾਬੀਆਂ ਜਾਂ ਹੋਰਨਾਂ ਕੌਮਾਂ ਨੂੰ “ਰਾਇ ਸ਼ੁਮਾਰੀ” ਦਾ ਅਧਿਕਾਰ ਨੁੰ ਪ੍ਰਵਾਨ ਕਰਦੀਆਂ ਹਨ ਤਾਂ ਇਥੋਂ ਦੇ ਹੁਕਮਰਾਨ ਕਸ਼ਮੀਰੀਆਂ, ਸਿੱਖਾਂ ਅਤੇ ਹੋਰਨਾਂ ਕੌਮਾਂ ਨੂੰ ਇਹ ਅਧਿਕਾਰ ਦੇਣ ਤੋਂ ਕਿਉਂ ਕਤਰਾਉਂਦੇ ਹਨ?

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: