ਚੰਡੀਗੜ੍ਹ: ਉਤਰਾਂਚਲ ਵਿਚ ਲਗਾਏ ਗਏ ਰਾਸ਼ਟਰਪਤੀ ਰਾਜ ਬਾਰੇ ਬਿਆਨ ਜਾਰੀ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਮੋਦੀ ਦੀ ਹਿੰਦੂਤਵ ਹਕੂਮਤ ਵੱਲੋਂ ਕੀਤਾ ਗਿਆ ਇਹ ਕਾਰਾ ਜ਼ਮਹੂਰੀ ਕਦਰਾ-ਕੀਮਤਾ ਦਾ ਘਾਣ ਕਰਨ ਦੇ ਤੁੱਲ ਅਮਲ ਹਨ ।

ਪਹਿਲੇ ਇਹਨਾਂ ਨੇ ਅਰੁਣਾਚਲ ਵਿਚ ਵੀ ਅਜਿਹਾ ਕੀਤਾ ਅਤੇ ਹੁਣ ਹਿਮਾਚਲ ਦੀ ਸ੍ਰੀ ਵੀਰਭੱਦਰ ਸਰਕਾਰ ਵਿਰੁੱਧ ਵੀ ਅਜਿਹੀਆ ਸਾਜਿ਼ਸਾਂ ਰਚੀਆ ਜਾ ਰਹੀਆਂ ਹਨ । ਬੀਜੇਪੀ, ਆਰ.ਐਸ.ਐਸ. ਸਭ ਪਾਸੇ ਆਪਣੀ ਹਿੰਦੂਤਵ ਸੋਚ ਨੂੰ ਲਾਗੂ ਕਰਨ ਹਿੱਤ ਅਜਿਹੇ ਜ਼ਬਰੀ ਅਮਲ ਕਰ ਰਹੀ ਹੈ । ਸਭ ਪਾਸੇ ਹਿੰਦੂ ਸੱਭਿਆਚਾਰ ਨੂੰ ਫੈਲਾਇਆ ਜਾ ਰਿਹਾ ਹੈ ।
ਕਿੰਨੀ ਸ਼ਰਮਨਾਕ ਅਤੇ ਦੁੱਖਦਾਇਕ ਵਰਤਾਰਾ ਬੀਜੇਪੀ ਅਤੇ ਆਰ.ਐਸ.ਐਸ. ਵੱਲੋ ਕੀਤਾ ਗਿਆ ਕਿ ਸ੍ਰੀ ਵੀਰਭੱਦਰ ਦੇ ਘਰ ਜਦੋ ਲੜਕੀ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਤਾਂ ਸੀ.ਬੀ.ਆਈ. ਤੋਂ ਉਸ ਸਮੇਂ ਛਾਪਾ ਮਰਵਾਕੇ ਇਨਸਾਨੀ ਕਦਰਾ-ਕੀਮਤਾਂ ਦਾ ਗਲਾ ਘੁੱਟ ਦਿੱਤਾ ਗਿਆ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹਨਾਂ ਹਿੰਦੂਤਵ ਹੁਕਮਰਾਨਾਂ ਤੋ ਪੁੱਛਣਾ ਚਾਹਵੇਗਾ ਕਿ ਅਜਿਹਾ ਕਰਨਾ ਹਿੰਦੂ ਸੱਭਿਆਚਾਰ ਵਿਚ ਕਿੱਥੇ ਹੈ ? ਨਾਗਪੁਰ ਤੋਂ ਸ੍ਰੀ ਭਗਵਤ ਵੀ ਦੱਸਣ ਕਿ ਧੀਆਂ-ਭੈਣਾਂ ਦੀਆਂ ਸ਼ਾਦੀਆਂ ਸਮੇਂ ਸ੍ਰੀ ਵੀਰਭੱਦਰ ਸਿੰਘ ਵਰਗੇ ਇਨਸਾਨ ਨੂੰ ਜਾਣਬੁੱਝ ਕੇ ਜ਼ਲੀਲ ਕਰਨ ਦੇ ਅਮਲ ਕਿਸ ਕਾਇਦੇ-ਕਾਨੂੰਨ ਹੇਠ ਕੀਤੇ ਗਏ ਹਨ ?”