ਬਰੇਸ਼ੀਆ,ਇਟਲੀ ( 25 ਜੂਨ, 2015): ਇਟਲੀ ‘ਚ ਸਿੱਖ ਕੌਮ ਨੂੰ ਰਜ਼ਿਸਟਰ ਕਰਵਾਉਣ ਅਤੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਧਰਮ ਪ੍ਰਚਾਰ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਇਟਲੀ ਦੇ ਗੁਰਦੁਆਰਾ ਸਾਹਿਬ ‘ਚੋਂ 40 ਕਮੇਟੀਆਂ ਤੇ 5 ਪੰਥਕ ਜਥੇਬੰਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦਾ ਗਠਨ ਕਰ ਦਿੱਤਾ ਹੈ।

ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲਾਦਸਪੋਲੀ ਵਿਖੇ ਅੱਜ ਹੋਈ ਮੀਟਿੰਗ ‘ਚ 20 ਮੈਂਬਰੀ ਐਗਜ਼ੈਕਟਿਵ ਕਮੇਟੀ ਅਤੇ 11 ਮੈਂਬਰੀ ਰਹਿਤ ਮਰਿਆਦਾ ਕਮੇਟੀ ਦਾ ਐਲਾਨ ਕੀਤਾ ਗਿਆ । ਇਹ ਕਮੇਟੀ ਇਟਲੀ ‘ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਇਟਲੀ ਦੇ ਗ੍ਰਹਿ ਮੰਤਰਾਲੇ ‘ਚ ਜਿੱਥੇ ਸਿੱਖ ਕੌਮ ਦਾ ਪੱਖ ਪੇਸ਼ ਕਰੇਗੀ, ਉੱਥੇ ਹੀ ਇਟਲੀ ਭਰ ‘ਚ ਸਿੱਖਾਂ ਨੂੰ ਪੇਸ਼ ਆਉਣ ਵਾਲੀ ਕਿਸੇ ਵੀ ਮੁਸ਼ਕਿਲ ਲਈ ਇਟਾਲੀਅਨ ਸਰਕਾਰ ਤੱਕ ਪਹੁੰਚ ਕਰੇਗੀ ।
ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦਾ ਮੁੱਖ ਦਫਤਰ ਰੋਮ ਵਿਖੇ ਬਣਾਇਆ ਜਾਵੇਗਾ ਜਦਕਿ ਬਰਾਂਚ ਆਫਿਸ ਆਉਣ ਵਾਲੇ ਦਿਨਾਂ ‘ਚ ਇਟਲੀ ਦੇ ਵੱਖ ਵੱਖ ਜ਼ੋਨਾਂ ‘ਚ ਸਥਾਪਿਤ ਕੀਤੇ ਜਾਣਗੇ ।
ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਸ. ਕਰਮਜੀਤ ਸਿੰਘ ਢਿਲੋਂ ਨੂੰ ਪ੍ਰਧਾਨ ਅਤੇ ਸ. ਮਲਕੀਤ ਸਿੰਘ ਬੂਰੇ ਜੱਟਾਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਜਦਕਿ ਮੀਤ ਪ੍ਰਧਾਨਾਂ ‘ਚ ਸ. ਕੁਲਵਿੰਦਰ ਸਿੰਘ ਬਰੇਸ਼ੀਆ, ਸ. ਗੁਰਦੇਵ ਸਿੰਘ ਭਦਾਸ, ਸ. ਪਲਵਿੰਦਰ ਸਿੰਘ ਲਵੀਨੀਉ, ਸ. ਹਰਪਾਲ ਸਿੰਘ ਦਾਦੂਵਾਲ, ਭਾਈ ਰਾਮ ਸਿੰਘ, ਸ. ਪਲਵਿੰਦਰ ਸਿੰਘ ਭਿੰਦਾ, ਸਕੱਤਰ ਜਸਵਿੰਦਰ ਸਿੰਘ ਢਿਲੋਂ, ਖਜ਼ਾਨਚੀ ਸ. ਸੁਰਿੰਦਰ ਸਿੰਘ ਪਿਰੋਜ, ਮੀਤ ਖਜ਼ਾਨਚੀ ਸ. ਫਤਿਹ ਸਿੰਘ ਕਰੇਮੋਨਾ ਤੇ ਸ. ਸਰਵਣ ਸਿੰਘ ਵਿਚੈਂਸਾ, ਕਾਨੂੰਨੀ ਸਲਾਹਕਾਰ ਸ. ਬਲਵੀਰ ਸਿੰਘ ਲੱਲ, ਸ. ਹਰਭਜਨ ਸਿੰਘ ਲਵੀਨੀਉ, ਮੁੱਖ ਸਲਾਹਕਾਰ ਸ. ਜਸਵੀਰ ਸਿੰਘ ਤੂਰ, ਸ. ਸੁਰਿੰਦਰਜੀਤ ਸਿੰਘ ਪੰਡੋਰੀ. ਸ ਅਵਤਾਰ ਸਿੰਘ ਰਾਨਾ, ਮੀਡੀਆ ਇੰਚਾਰਜ ਸ. ਪਰਮਜੀਤ ਸਿੰਘ ਕਰੇਮੋਨਾ, ਸ. ਸੁਰਿੰਦਰ ਸਿੰਘ ਨੋਵਾਰਾ, ਸ. ਮਨਜੀਤ ਸਿੰਘ ਜੱਸੋਮਜਾਰਾ, ਸ. ਉੱਜਲ ਦੀਦਾਰ ਸਿੰਘ, ਸ. ਰਘਵਿੰਦਰ ਸਿੰਘ ਤੈਰਨੀ ਨੂੰ ਬਣਾਇਆ ਗਿਆ ।