Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ‘ਤੇ ਬਸ ‘ਚ ਕੈਮੀਕਲ ਪਾ ਕੇ ਜਿਉਂਦਾ ਸਾੜਿਆ

ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ‘ਤੇ ਬਸ ‘ਚ ਕੈਮੀਕਲ ਪਾ ਕੇ ਜਿਉਂਦਾ ਸਾੜਿਆ

ਸਿਡਨੀ: ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਇਕ ਯਾਤਰੀ ਨੇ ਬੱਸ ਡਰਾਈਵਰ ‘ਤੇ ਜਲਣਸ਼ੀਲ ਪਦਾਰਥ ਪਾ ਕੇ ਉਸਨੂੰ ਜਿਉਂਦਾ ਸਾੜ ਦਿੱਤਾ। ਇਸ ਭਿਆਨਕ ਘਟਨਾ ਵੇਲੇ ਹੋਰ ਯਾਤਰੀ ਵੀ ਬੱਸ ‘ਚ ਸਵਾਰ ਸੀ।

ਸਥਾਨਕ ਮੀਡੀਆ ਮੁਤਾਬਕ, 29 ਸਾਲ ਦੇ ਮਨਮੀਤ ਅਲੀਸ਼ੇਰ ਪੰਜਾਬੀ ਭਾਈਚਾਰੇ ਦੇ ਜਾਣੇ-ਪਛਾਣੇ ਗਾਇਕ ਸੀ ਅਤੇ ਉਨ੍ਹਾਂ ਦੇ ਕਤਲ ਦਾ ਮਕਸਦ ਹਾਲੇ ਸਪੱਸ਼ਟ ਨਹੀਂ ਹੋ ਸਕਿਆ।

ਮਨਮੀਤ ਅਲੀਸ਼ੇਰ (ਫਾਈਲ ਫੋਟੋ)
ਮਨਮੀਤ ਅਲੀਸ਼ੇਰ (ਫਾਈਲ ਫੋਟੋ)

ਪੁਲਿਸ ਕਪਤਾਨ ਜਿਮ ਕਿਯੋਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਭਿਆਨਕ ਘਟਨਾ ਮੁਰੂਕਾ ਦੇ ਸ਼ਾਂਤ ਉਪਨਗਰ ‘ਚ ਵਾਪਰੀ ਅਤੇ ਇਸਦੇ ਪਿੱਛੇ ਦਾ ਕਾਰਣ ਹਾਲੇ ਸਪੱਸ਼ਟ ਨਹੀਂ।

ਇਸ ਡਰਾਈਵਰ ਬਾਰੇ ਹਾਲੇ ਇੰਨਾ ਪਤਾ ਚੱਲਿਆ ਹੈ ਕਿ ਇਹ ਆਪਣਾ ਕਾਰੋਬਾਰ ਚਲਾਉਂਦਾ ਸੀ ਅਤੇ ਭਾਈਚਾਰੇ ਦੀ ਮਦਦ ਕਰਦਾ ਸੀ। ਇਸ ਮਾਮਲੇ ‘ਚ 48 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹਾਦਸੇ ਵੇਲੇ ਬੱਸ ‘ਚ ਮੌਜੂਦ ਲੋਕਾਂ ਨੇ ਬੱਸ ਦੇ ਪਿਛਲੇ ਦਰਵਾਜ਼ੇ ਨੂੰ ਲੱਤ ਮਾਰ ਕੇ ਖੋਲਿਆ ਅਤੇ ਬਾਕੀ ਲੋਕਾਂ ਨੂੰ ਬਚਾਇਆ। ਪੁਲਿਸ ਕਪਤਾਨ ਜਿਮ ਮੁਤਾਬਕ, ਸ਼ੁਕਰ ਹੈ ਕਿ ਪੂਰੀ ਬੱਸ ਅੱਗ ਦੀ ਲਪਟਾਂ ਦਾ ਸ਼ਿਕਾਰ ਨਹੀਂ ਹੋ ਕਿ, ਜਿਸਦਾ ਕਿ ਖਤਰਾ ਸੀ।

ਇਸ ਬੱਸ ‘ਚ ਕਰੀਬ ਅੱਧਾ ਦਰਜਣ ਲੋਕ ਸਵਾਰ ਸੀ। ਜਿਨ੍ਹਾਂ ਵਿਚੋਂ ਕੁਝ ਨੂੰ ਧੂੰਏਂ ਕਾਰਣ ਸਾਹ ਲੈਣ ਦੀ ਪਰੇਸ਼ਾਨੀ ਕਰਕੇ ਹਸਪਤਾਲ ਭੇਜਿਆ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: