Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ “ਪੰਜਾਬ ਬੋਲਦਾ” ਪ੍ਰੋਗਾਰਮ 23 ਅਪ੍ਰੈਲ ਤੋਂ ਸ਼ੁਰੂ

ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ “ਪੰਜਾਬ ਬੋਲਦਾ” ਪ੍ਰੋਗਾਰਮ 23 ਅਪ੍ਰੈਲ ਤੋਂ ਸ਼ੁਰੂ

ਚੰਡੀਗੜ੍ਹ; ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਸਰਗਰਮੀਆਂ ਤੇਜ਼ ਕਰਦਿਆਂ 23 ਅਪ੍ਰੈਲ ਨੂੰ ‘ਪੰਜਾਬ ਬੋਲਦਾ ਡਾਇਲਾਗ’ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਮੁਹਿੰਮ ਦੌਰਾਨ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕਰਕੇ, ਉਨ੍ਹਾਂ ਦੀ ਸਮੱਸਿਆਵਾਂ ਅਤੇ ਸੁਝਾਅ ਸੁਣਕੇ ਚੋਣ ਮੈਨੀਫੇਸਟੋ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਇਸ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ‘ਆਪ’ ਦੇ ਰਾਸ਼ਟਰੀ ਬੁਲਾਰੇ ਸੰਜੇ ਸਿੰਘ ਨੇ ਕੀਤਾ।ਇਸ ਮੌਕੇ ਕੰਵਰ ਸੰਧੂ ਨੂੰ ਪੰਜਾਬ ਮੈਨਿਫੇਸਟੋ ਕਮੇਟੀ ਦਾ ਮੁਖੀ ਵਜੋਂ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਪੰਜਾਬ ਅਤੇ ਪੰਜਾਬ ਦੀ ਜਨਤਾ ਲਈ ਆਮ ਆਦਮੀ ਪਾਰਟੀ ਕੀ ਪ੍ਰੋਗਰਾਮ ਅਤੇ ਮਾਡਲ ਦੇਣਾ ਚਾਹੁੰਦੀ ਹੈ?

ਕੰਵਰ ਸੰਧੂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ
ਕੰਵਰ ਸੰਧੂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਇਹ ਤੈਅ ਕਰਨ ਤੋਂ ਪਹਿਲਾ ‘ਬੋਲਦਾ ਪੰਜਾਬ’ ਦੇ ਤਹਿਤ ਲੋਕਾਂ ਦੇ ਵਿੱਚ ਬੈਠ ਕੇ ਉਨ੍ਹਾਂ ਨੂੰ ਸੁਣਿਆ ਜਾਵੇਗਾ ਅਤੇ ਉਨ੍ਹਾਂ ਤੋਂ ਸੁਝਾਅ ਲਏ ਜਾਣਗੇ ਅਤੇ ਅਖੀਰ ਵਿਚ ਤੈਅ ਹੋਵੇਗਾ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿਕਾਸ ਲਈ ‘ਆਪ’ ਅਜਿਹਾ ਪ੍ਰੋਗਰਾਮ ਅਤੇ ਮਾਡਲ ਲਾਗੂ ਕਰੇਗੀ।

ਇਸ ਮੌਕੇ ਉਨ੍ਹਾਂ ਨਾਲ ਦਿੱਲੀ ਡਾਇਲਾਗ ਕਮਿਸ਼ਨ ਦੇ ਉਪ ਚੇਅਰਮੈਨ ਅਸ਼ੀਸ਼ ਖੇਤਾਨ, ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ, ਪੰਜਾਬ ਚੋਣ ਘੋਸ਼ਣਾ ਪੱਤਰ ਕਮੇਟੀ ਦੇ ਮੁਖੀ ਕੰਵਰ ਸੰਧੂ, ਸੰਸਦ ਮੈਂਬਰ ਭਗਵੰਤ ਮਾਨ, ਹਿੰਮਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਸਿੰਘ ਘੁੱਗੀ, ਚੰਦਰ ਸੁਤਾ ਡੋਗਰਾ, ਯਾਮਿਣੀ ਗੌਮਰ, ਸ. ਜਸਬੀਰ ਸਿੰਘ ਬੀਰ ਤੇ ਹੋਰ ਹਾਜ਼ਰ ਸਨ ।

ਅੰਗਰੇਜ਼ੀ ਵਿੱਚ ਖਬਰ ਪੜਨ ਲਈ ਵੇਖੋ:

AAP to begin’ Bolda Punjab’ dialogue from April 23

ਸੰਜੇ ਸਿੰਘ ਨੇ ਕਿਹਾ ਕੀ 23 ਅਪ੍ਰੈਲ ਨੂੰ ਮੋਹਾਲੀ ‘ਚ ਨੌਜਵਾਨਾਂ ਨਾਲ ਰੂ-ਬਰੂ ਹੋ ਕੇ ‘ਬੋਲਦਾ ਪੰਜਾਬ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜੋ 30 ਮਈ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਜਾਰੀ ਰਹੇਗਾ।ਬੁਲਾਰੇ ਅਨੁਸਾਰ ਨੌਜਵਾਨਾਂ ਲਈ ਤਿਆਰ ਹੋਏ ਮੈਨੀਫੈਸਟੋ ਨੂੰ ਜੂਨ ਦੇ ਪਹਿਲੇ ਹਫ਼ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਰੀ ਕਰ ਦੇਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: