Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ‘ਚ ਕੀਤਾ ਰੋਡ ਸ਼ੋਅ

ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ‘ਚ ਕੀਤਾ ਰੋਡ ਸ਼ੋਅ

ਲਧਿਆਣਾ (19 ਫਰਵਰੀ, 2015): ਆਮ ਆਦਮੀ ਪਾਰਟੀ ਲੁਧਿਆਣਾ ਨੇ ਅੱਜ ਲੁਧਿਆਣਾ ਪੱਛਮੀ ਵਿਧਾਨ ਸਭਾ ਖੇਤਰ ਵਿੱਚ ਇੱਕ ਜਨਸੰਪਰਕ ਅਭਿਆਨ ਅਤੇ ਰੋਡ ਸ਼ੋਅ ਕੱਢਿਆ, ਜਿਸ ਨੂੰ ਇਲਾਕਾ ਨਿਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ।

ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ‘ਚ ਕੀਤਾ ਰੋਡ ਸ਼ੋਅ
ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ‘ਚ ਕੀਤਾ ਰੋਡ ਸ਼ੋਅ

ਆਪ ਜਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਪਾਰਟੀ ਨੂੰ ਦਿੱਲੀ ਚੋਣਾਂ ਵਿੱਚ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਪੰਜਾਬ ਦੇ ਵਲੰਟੀਅਰਜ਼ ਵਿੱਚ ਜੋਸ਼ ਭਰ ਗਿਆ ਹੈ ਅਤੇ ਇਸ ਜਜ਼ਬੇ ਨੂੰ ਕਾਇਮ ਰੱਖਦੇ ਹੋਏ ਅਤੇ ਪਾਰਟੀ ਸੰਗਠਨ ਦਾ ਵਿਸਥਾਰ ਕਰਨ ਲਈ ਜਨਸੰਪਰਕ ਅਭਿਆਨ ਅਤੇ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ।

ਜਨਤਾ ਤੋਂ ਮਿਲੇ ਭਰਪੂਰ ਪਿਆਰ ਅਤੇ ਸਮਰਥਨ ਨੇ ਸਾਡਾ ਹੋਂਸਲਾ ਦੁੱਗਣਾ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਇਸੇ ਤਰ੍ਹਾਂ ਦੇ ਜਨਸੰਪਰਕ ਅਭਿਆਨ ਲੁਧਿਆਣਾ ਦੇ ਸਾਰੇ ਵਿਧਾਨ ਸਭਾ ਖੇਤਰਾਂ ਵਿੱਚ ਕਰਨ ਦਾ ਫੈਸਲਾ ਕੀਤਾ ਹੈ।

ਆਪ ਦੀ ਸਟੇਟ ਐਗਜ਼ੀਕਿਉਟਿਵ ਬਾਡੀ ਦੇ ਨਿਰਦੇਸ਼ ਅਨੁਸਾਰ ਆਮ ਆਦਮੀ ਪਾਰਟੀ 26 ਫਰਵਰੀ ਤੋਂ ਪਾਰਟੀ ਸੰਗਠਨ ਨੂੰ ਮਜਬੂਤ ਕਰਨ ਲਈ ਇੱਕ ਵੱਡਾ ਜਨਸੰਪਰਕ ਅਭਿਆਨ ਆਯੋਜਿਤ ਕਰੇਗੀ ਅਤੇ ਅੱਜ ਦਾ ਪ੍ਰੋਗਰਾਮ ਉਸੇ ਦੀ ਤਿਆਰੀ ਵਿੱਚ ਇੱਕ ਸ਼ੁਰੂਆਤੀ ਕਦਮ ਹੈ।

ਅੱਜ ਦਾ ਰੋਡ ਸ਼ੋਅ ਸਰਾਭਾ ਨਗਰ, ਬੀ ਆਰ ਐੱਸ ਨਗਰ ਈ ਬਲਾਕ, ਓਰੀਐਂਟ ਸਿਨੇਮਾ, ਬੀ ਆਰ ਐੱਸ ਨਗਰ ਜੇ ਬਲਾਕ, ਵੈਸਟਰਨ ਮਾਲ, ਫਿਰੋਜ਼ਪੁਰ ਰੋਡ, ਰਾਜਗੁਰੂ ਨਗਰ, ਦੁਸ਼ਿਹਰਾ ਗਰਾਊਂਡ, ਲੋਧੀ ਕਲੱਬ, ਪੱਖੋਵਾਲ ਰੋਡ, ਹੀਰੋ ਬੇਕਰੀ ਚੌਂਕ ਤੋਂ ਕੋਚਰ ਮਾਰਕੀਟ, ਬੱਸ ਸਟੈਂਡ, ਭਾਰਤ ਨਗਰ ਚੌਂਕ, ਦੁਰਗਾ ਮਾਤਾ ਮੰਦਿਰ, ਰਖ ਬਾਗ ਰੋਡ, ਫੁਹਾਰਾ ਚੌਂਕ, ਪੁਰਾਣੀ ਕਚਿਹਰੀ ਚੌਂਕ, ਡੰਡੀ ਸਵਾਮੀ ਰੋਡ, ਡੀ ਐੱਮ ਸੀ ਰੋਡ, ਕਿਚਲੂ ਨਗਰ, ਹੀਰੋ ਹਾਰਟ, ਗੋਰਮਿੰਟ ਕਾਲਜ ਰੋਡ, ਰੋਜ਼ ਗਾਰਡਨ, ਘੁਮਾਰ ਮੰਡੀ, ਆਰਤੀ ਚੌਂਕ, ਭਾਈ ਬਾਲਾ ਚੌਂਕ, ਪੱਖੋਵਾਲ ਤੋਂ ਹੀਰੋ ਬੇਕਰੀ, ਮਲਹਾਰ ਰੋਡ ਤੋਂ ਹੁੰਦੇ ਹੋਏ ਪਾਰਟੀ ਦਫਤਰ ਗੁਰਦੇਵ ਨਗਰ ਵਿਖੇ ਪਹੁੰਚਿਆ।

ਅੱਜ ਦੇ ਇਸ ਰੋਡ ਸ਼ੋਅ ਵਿੱਚ ਕਰਨਲ ਲਖਨਪਾਲ, ਜੈਰੀਤ ਸਿੰਘ ਢੀਂਡਸਾ, ਵਰਿੰਦਰ ਖਾਰਾ, ਸਰਤਾਜ ਸਿੰਘ, ਜੀਵਨ ਸਿੰਘ ਸੰਗੋਵਾਲ, ਜਗਦੀਪ ਸਿੰਘ ਘੁੰਮਣ, ਰਾਜ ਫਤਿਹ ਸਿੰਘ, ਨਿਸ਼ਾਂਤ ਕੋਹਲੀ, ਪੁਨੀਤ ਸਾਹਨੀ, ਸੁਮਿਤ ਜੈਸਵਾਲ, ਅੰਮ੍ਰਿਤਪਾਲ ਸਿੰਘ, ਨੀਰੂ ਬਾਲਾ, ਰਜਿੰਦਰਪਾਲ ਕੌਰ, ਐੱਚ ਐੱਸ ਗਰੇਵਾਲ, ਪਵਨ ਕੁਮਾਰ, ਪਿਊਸ਼ ਕੁਮਾਰ, ਮਨਜੀਤ ਸਿੰਘ, ਰਵੀ, ਦਲਜੀਤ ਸਿੰਘ, ਕਰਨਲ ਦਰਸ਼ਨ ਢਿੱਲੋਂ, ਪਰਦੀਪ ਕੁਮਾਰ, ਆਰ ਪੀ ਸਿੰਘ, ਬਲਵੰਤ ਸਿੰਘ ਮੀਨੀਆ, ਤਰਲੋਚਨ ਸਿੰਘ ਬੇਦੀ, ਅਤੁਲ ਦੱਤਾ, ਸਰਬਜੀਤ ਸਿੰਘ, ਜਗਤਾਰ ਸਿੰਘ ਦੇਵਗਨ, ਜੀ. ਐੱਸ. ਕੰਗ, ਉਦੇਵਾਨ, ਨਵਪ੍ਰੀਤ ਸਿੰਘ ਬੇਦੀ, ਹਜੂਰਾ ਸਿੰਘ (ਯੂ.ਐੱਸ.ਏ.) ਅਤੇ ਡੀ ਐੱਸ ਚਾਹਲ ਆਦਿ ਸ਼ਾਮਿਲ ਹੋਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: