
ਚੰਡੀਗੜ੍ਹ ( 10 ਅਪ੍ਰੈਲ, 2015): ਆਮ ਆਦਮੀ ਪਾਰਟੀ ਦੀ ਕੇਂਦਰੀ ਆਗੂਆਂ ਵਿੱਚ ਸ਼ੁਰੂ ਹੋਏ ਘਮਸਾਨ ਦਾ ਅਸਰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਇਕਾਈ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ।ਇਸ ਤੋਂ ਪਹਿਲਾਂ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਡਾ. ਗਾਂਧੀ ਵੱਲੋਂ ਆਪ ਪਾਰਟੀ ਦੇ ਬਾਗੀ ਆਗੂਆਂ ਦੇ ਹੱਕ ਵਿੱਚ ਖੜਨ ਕਰਕੇ ਪਾਰਟੀ ਦੇ ਨਿਸ਼ਾਨੇ ‘ਤੇ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਇੱਥੌਂ ਤੱਕ ਕਹਿਣਾ ਪਿਆ ਕਿ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਵਿੱਚ ਕੋਈ ਫਰਕ ਨਹੀਂ ਹੈ।
ਬਾਅਦ ਵਿੱਚ ਭਾਈ ਬਲਦੀਪ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਅਨੁਸ਼ਾਸ਼ਨ ਕਮੇਟੀ ਦੇ ਚੇਅਰਮੈਨ ਡਾ. ਦਲਜੀਤ ਸਿੰਘ ਵੱਲੋਂ 4 ਅਪ੍ਰੈਲ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸਦਾ ਜਵਾਬ ਉਨ੍ਹਾਂ ਨੇ ਦੇ ਦਿੱਤਾ ਸੀ।
ਭਾਈ ਬਲਦੀਪ ਸਿੰਘ ਵੱਲੋਂ ਆਪਣੇ ਫੇਸਬੁੱਕ ਪੇਜ਼ ‘ਤੇ ਦਿੱਤੀ ਜਾਣਕਾਰੀ ਅਨੁਸਾਰ ਕੱਲ ਉਹ 11ਵਜੇ ਪ੍ਰੈਸ ਕਲੱਬ ਚੰਡੀਗੜ੍ਹ ਵਿੱਖੇ ਪੈੱਸ ਕਾਨਫਰੰਸ ਕਰਕੇ ਆਪਣਾ ਪੱਖ ਸਪੱਸ਼ਟ ਕਰਨਗੇ।ਉਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ, ਆਪਣੇ ਹਮਾਇਤੀਆਂ ਅਤੇ ਦੋਸਤਾਂ–ਮਿੱਤਰਾਂ ਨੂੰ ਇਸ ਪ੍ਰੈੇਸ ਕਾਨਫਰੰਸ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਹੈ।