Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅੰਮ੍ਰਿਤਸਰ ਸਥਾਪਨਾ ਦਿਵਸ 2016: ਮੋਹਲੇਧਾਰ ਮੀਂਹ ਦੀ ਪਰਵਾਹ ਨਾ ਕਰਦਿਆਂ ਕੱਢਿਆ ਗਿਆ ਜਾਗਰੂਕਤਾ ਮਾਰਚ

ਅੰਮ੍ਰਿਤਸਰ ਸਥਾਪਨਾ ਦਿਵਸ 2016: ਮੋਹਲੇਧਾਰ ਮੀਂਹ ਦੀ ਪਰਵਾਹ ਨਾ ਕਰਦਿਆਂ ਕੱਢਿਆ ਗਿਆ ਜਾਗਰੂਕਤਾ ਮਾਰਚ

ਅੰਮ੍ਰਿਤਸਰ: ਸਾਵਣ ਦੀ ਪਹਿਲੀ ਫੁਹਾਰ ਦੇ ਨਾਲ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ, ਮੋਹਲੇਧਾਰ ਬਾਰਿਸ਼ ਦੀ ਪਰਵਾਹ ਕੀਤੇ ਬਿਨਾਂ, ਅੱਜ ਇੱਕ ਮਾਰਚ ਦਾ ਆਯੋਜਨ ਕੀਤਾ। ਇਸ ਮਾਰਚ ਵਿੱਚ ਸ਼ਾਮਿਲ ਸਰਬ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਮਾਰਚ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜਿਸ ਵਿੱਚ ਈਕੋ-ਅੰਮ੍ਰਿਤਸਰ ਦੇ ਮੁੱਖੀ ਸ. ਗੁਨਬੀਰ ਸਿੰਘ ਜੀ, ਫਾਦਰ ਵਿਜੈ ਜੀ, ਇਸਕੌਨ ਮੰਦਰ ਤੋਂ ਸ਼੍ਰੀ ਇੰਦਰਾਨੁਜ ਦਾਸ ਜੀ ਅਤੇ ਪਿੰਗਲਵਾੜਾ ਸੰਸਥਾ ਤੋਂ ਮਾਸਟਰ ਰਾਜਬੀਰ ਸਿੰਘ ਜੀ ਸ਼ਾਮਲ ਸਨ। ਇਸ ਮੌਕੇ ’ਤੇ ਹੋਰਨਾਂ ਸੰਸਥਾਵਾਂ ਜਿਵੇਂ ਕਿ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ, ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ ਸੁਸਾਇਟੀ, ਜੱਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ, ਅਖੰਡ ਕੀਰਤਨੀ ਜਥਾ, ਐੱਨ. ਐੱਸ. ਐੱਸ. ਐੱਸ., ਬਾਬਾ ਕੁਲਵੰਤ ਸਿੰਘ ਸੇਵਾ ਸੰਗਤ ਅਤੇ ਪਤਵੰਤੇ ਸ਼ਹਿਰ ਨਿਵਾਸੀਆਂ ਨੇ ਭਾਗ ਲਿਆ।

ਅੰਮ੍ਰਿਤਸਰ ਸਥਾਪਨਾ ਦਿਵਸ 2016: ਮੋਹਲੇਧਾਰ ਮੀਂਹ ਦੀ ਪਰਵਾਹ ਨਾ ਕਰਦਿਆਂ ਕੱਢਿਆ ਗਿਆ ਜਾਗਰੂਕਤਾ ਮਾਰਚ
ਅੰਮ੍ਰਿਤਸਰ ਸਥਾਪਨਾ ਦਿਵਸ 2016: ਮੋਹਲੇਧਾਰ ਮੀਂਹ ਦੀ ਪਰਵਾਹ ਨਾ ਕਰਦਿਆਂ ਕੱਢਿਆ ਗਿਆ ਜਾਗਰੂਕਤਾ ਮਾਰਚ

ਭਾਰੀ ਮੀਂਹ ਅਤੇ ਜਲ ਮਗਨ ਸੜਕਾਂ ’ਤੇ ਚਲਦਾ ਹੋਇਆ ਮਾਰਚ ਭਰਵੇਂ ਅਤੇ ਉਤਸ਼ਾਹ ਪੂਰਨ ਸਵਾਗਤ ਨੂੰ ਕਬੂਲਦਾ ਹੋਇਆ ਕੰਪਨੀ ਬਾਗ ਵਿਖੇ ਪਹੁੰਚਿਆ। ਮਾਰਚ ਦੇ ਪੁੱਜਣ ਸਾਰ ਹੀ ਇਸਕੌਨ ਮੰਦਰ ਦੇ ਢੋਲ ਮੰਜੀਰਿਆਂ ਦੇ ਨਾਦ ਨਾਲ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਗੱਤਕੇ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸਨੇ ਕਿ ਇਕੱਠ ਦੇ ਉਤਸ਼ਾਹ ਨੂੰ ਅਸਮਾਨ ਦੀਆਂ ਬੁਲੰਦੀਆਂ ਤਕ ਪਹੁੰਚਾ ਦਿੱਤਾ।

ਈਕੋ-ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਸਥਾਪਨਾ ਦਿਵਸ ਮਨਾਉਣ ਦੀ ਪਰੰਪਰਾ ਨੂੰ 2012 ਮੁੜ ਸੁਰਜੀਤ ਕੀਤਾ ਗਿਆ। ਈਕੋ ਸਿੱਖ ਵੱਲੋਂ ਆਰੰਭੇ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਸਾਲ 2017 ਤਕ ਤਾਤਵਿਕ ਬਦਲਾਅ ਹੈ ਤਾਂ ਜੋ 440ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਜਾ ਸਕੇ ।

ਆਪਣੇ ਚਾਰ ਸਾਲ ਦੇ ਅਰਸੇ ਦੌਰਾਨ ਈਕੋ ਅੰਮ੍ਰਿਤਸਰ ਪ੍ਰੋਗਰਾਮ ਦੇ ਤਹਿਤ ਸੈਂਕੜੇ ਹੀ ਦੇਸ਼ਾਵਰੀ ਬੂਟੇ ਲਾਏ ਗਏ। ਇਸ ਪ੍ਰੋਗਰਾਮ ਤਹਿਤ ਗਰੀਨ ਨਗਰ ਕੀਰਤਨ ਦੀ ਸੰਕਲਪਨਾ ਜਿਸਨੂੰ ਕਿ ਦੇਸ਼ਾਂ ਵਿਦੇਸ਼ਾਂ ’ਚ ਭਰਵਾਂ ਹੁੰਗਾਰਾ ਮਿਲਿਆ ਹੈ। ਵਪਾਰ ਜਗਤ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਇਸ ਗਲ ਲਈ ਉਤਸ਼ਾਹਿਤ ਕੀਤਾ ਗਿਆ ਕਿ ਪਾਣੀ ਨੂੰ ਬਚਾਇਆ, ਸੰਭਾਲਿਆ ਅਤੇ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਸੰਸਥਾਵਾਂ ਨੂੰ ਇਸ ਗਲ ਦੀ ਅਪੀਲ ਕੀਤੀ ਗਈ ਕਿ ਊਰਜਾ ਬਚਾਉਣ ਵਾਲੇ ਸਾਧਨਾਂ ਅਤੇ ਊਰਜਾ ਦੇ ਨਵੀਨੀਕਰਨ ਦੇ ਬਦਲਾਵਾਂ ਨੂੰ ਅਪਨਾਇਆ ਜਾਵੇ। ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਕਾਰਜਸ਼ਾਲਾਵਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਹਿਰਾਂ ਰਹਿਤ ਕੁਦਰਤੀ ਖੇਤੀ ਅਤੇ ਕੂੜੇ ਦੀ ਸੁਚਾਰੂ ਸੰਭਾਲ ਕਰਦੇ ਹੋਏ ਘਰਾਂ ਅਤੇ ਵਾਤਾਵਰਨ ਪ੍ਰੇਮੀ ਪਾਰਕਾਂ ਦੇ ਵਿਸ਼ੇ ਨੂੰ ਛੋਹਿਆ ਗਿਆ। ਈਕੋ ਅੰਮ੍ਰਿਤਸਰ ਨੇ ਆਪਣੇ ਸਹਿ-ਹਿੱਸੇਦਾਰਾਂ ਨਾਲ ਕੰਮ ਕਰਦਿਆਂ ਹੋਇਆਂ ਨਾ ਕੇਵਲ ਨਵੀਆਂ ਪੁਲਾਂਘਾਂ ਪੁੱਟੀਆਂ ਬਲਕਿ ਆਪਣੇ ਚਾਲੂ ਪ੍ਰੋਗਰਾਮਾਂ ਨੂੰ ਵੀ ਜਾਰੀ ਰੱਖਿਆ। ਸਾਡੀ ਸੰਤੁਸ਼ਟਤਾ ਦਾ ਮੁੱਖ ਸੋਮਾ ਆਰਗੈਨਿਕ ਲੰਗਰ ਦੀ ਸੰਕਲਪਨਾ ਬੂਟਾ ਰੋਪਣ ਪ੍ਰੋਗਰਾਮ, ਊਰਜਾ ਬਚਾਉਣ ਵਾਲੇ ਅਤੇ ਪਾਣੀ ਸੰਭਾਲ ਦੀਆਂ ਸੰਭਾਵਨਾਵਾਂ। ਅੰਮ੍ਰਿਤਸਰ ਸਥਾਪਨਾ ਦਿਵਸ ਅਤੇ ਸਿੱਖ ਵਾਤਾਵਰਨ ਦਿਵਸ ਸ਼ਹਿਰ ਵਾਸੀਆਂ ਨੂੰ ਉਹਨਾਂ ਸੰਭਾਵਨਾਵਾਂ ਨਾਲ ਜੋੜਦੇ ਹਨ ਜਿਹੜੀਆਂ ਉਹਨਾਂ ਦੇ ਦਿਲ ਦੇ ਨੇੜੇ ਹਨ।

ਅੰਮ੍ਰਿਤਸਰ ਸ਼ਹਿਰ ਦੇ ਨਗਰ ਨਿਗਮ ਵੱਲੋਂ ਏ.ਡੀ.ਸੀ. ਤਜਿੰਦਰ ਪਾਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਭਰੋਸੇਮੰਦ ਵਚਨ ਕਹੇ। ਮੀਂਹ ਨਾਲ ਪੂਰੀ ਤਰ੍ਹਾਂ ਭਿੱਜੀ ਹੋਈ ਸੰਗਤ ਨੂੰ ਪਿੰਗਲਵਾੜਾ ਸੋਸਾਇਟੀ ਵੱਲੋਂ ਚਾਹ ਅਤੇ ‘ਅਵਾਸ’ ਵਲੋਂ ਪਕੌੜਿਆਂ ਦਾ ਲੰਗਰ ਛਕਾਇਆ ਗਿਆ। ਉਪਰੰਤ ਸਹਿ-ਹਿੱਸੇਦਾਰਾਂ ਨੂੰ ਉਹਨਾਂ ਦੀ ਪਿੱਛਲੇ ਸਾਲ ਦੀ ਮਿਹਨਤ ਦੀ ਸ਼ਲਾਘਾ ਲਈ ਬੂਟਾ ਪਰਸ਼ਾਦ ਅਤੇ ਅਵਾਰਡ ਦਿੱਤੇ ਗਏ।

ਈਕੋਸਿੱਖ ਦੇ ਪ੍ਰਧਾਨ, ਡਾ. ਰਾਜਵੰਤ ਸਿੰਘ ਨੇ ਕਿਹਾ, “ਅੰਮ੍ਰਿਤਸਰ ਸ਼ਹਿਰ ਦੀ ਹਰਿਆਵਲ ਅਤੇ ਕੂੜੇ ਦੀ ਸੰਭਾਲ, ਸਮੁੱਚੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਵੱਡਾ ਮੁੱਦਾ ਹੈ। ਸ੍ਰੀ ਗੁਰੂ ਰਾਮ ਦਾਸ ਜੀ ਦਾ ਵਸਾਈ ਇਹ ਨਗਰੀ ਇਸਤੋਂ ਕਈ ਗੁਣਾਂ ਜ਼ਿਆਦਾ ਸਤਿਕਾਰ ਅਤੇ ਸੰਭਾਲ ਦੀ ਹੱਕਦਾਰ ਹੈ। ਇਸ ਏਜੇਂਡੇ ਦੀ ਪੂਰਤੀ ਲਈ ਈਕੋਸਿੱਖ ਦੇ ਪ੍ਰੋਜੈਕਟ ਮੈਨੇਜਰ, ਰਵਨੀਤ ਸਿੰਘ ਦੀ ਸਮਰਪਿਤ ਟੀਮ ਵਿੱਚ ਅੰਮ੍ਰਿਤਸਰ ਲਈ ਗੁਰਜੀਤ ਸਿੰਘ ਨੂੰ ਪ੍ਰੋਜੈਕਟ ਮੈਨੇਜਰ ਥਾਪਿਆ ਗਿਆ ਹੈ।

ਈਕੋ-ਅੰਮ੍ਰਿਤਸਰ ਦੇ ਚੇਅਰਮੈਨ, ਗੁਣਬੀਰ ਸਿੰਘ ਨੇ ਭਾਰੀ ਝੱਖੜ ਦੇ ਬਾਵਜੂਦ ਪਰੇਡ ਵਿੱਚ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ, “2017 ਤੱਕ, ਅੰਮ੍ਰਿਤਸਰ ਵਿੱਚ ਬਹੁਤ ਕੁੱਝ ਚੰਗਾ ਹੋਣ ਦੀ ਸੰਭਾਵਨਾ ਹੈ। ਸ਼ਹਿਰ ਵਿੱਚ ਅਨੇਕਾਂ ਹੀ ਸੰਸਥਾਵਾਂ ਨੇ ਰੁੱਖ ਲਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿੱਥੇ ਕਿ ਸਾਫ-ਸਫਾਈ ਦੇ ਉੱਘੇ ਪਰਬੰਧ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਕਦਮ ਚੁੱਕਣ ਦੀ ਲੋੜ ਹੈ, ਉੱਥੇ ਸ਼ਹਿਰਵਾਸੀਆਂ ਨੂੰ ਵੀ ਆਪਣੇ ਚੌੁਗਿਰਦੇ ਨੂੰ ਸਾਫ ਰੱਖਣ ਲਈ ਜੈਵਿਕ ਕੂੜੇ ਨੂੰ ਬਾਕੀ ਕੂੜੇ ਤੋਂ ਵੱਖ ਕਰਕੇ ਮੁੜ-ਵਰਤਣ ਵਿੱਚ ਪਹਿਲ-ਕਦਮੀ ਦਿਖਾਉਣ ਦੀ ਜ਼ਰੂਰਤ ਹੈ। ਕੂੜੇ ਦੀ ਆਮਦ ਘਟਾਉਣਾ ਵੀ ਇਸ ਸਾਲ ਦਾ ਮੁੱਖ ਟੀਚਾ ਹੈ। ਭਰਪੂਰ ਸ਼ਕਤੀ ਨਾਲ ਭਰੇ, ਨਵੇਂ ਆਏ ਨਗਰ-ਨਿਗਮ ਦੇ ਕਮਿਸ਼ਨਰ, ਸੋਨਾਲੀ ਗਿਰੀ ਅਤੇ ਡੀ.ਸੀ. ਵਰੁਣ ਰੂਜਮ ਨਾਲ ਇਸ ਸ਼ਹਿਰ ਦੀ ਆਸ ਹੋਰ ਵੀ ਵੱਧ ਗਈ ਹੈ, ਜੋ ਕਿ ਸ਼ਹਿਰ ਦੇ ਪੂਰਨ ਵਿਕਾਸ ਲਈ ਵਚਨਬੱਧ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਈ ਰਾਜਕੀ ਅਤੇ ਕੇਂਦਰੀ ਸਕੀਮਾਂ ਨਾਲ ਜੋੜਨ ਲਈ ਯਤਨਸ਼ੀਲ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਿਦੇਸ਼ਾਂ ’ਚ ਸਿੱਖਾਂ ਨੂੰ ਦਿੱਤੀ ਜਾ ਰਹੀ ਤਵੱਜੋ ਦੇ ਭਾਰਤੀ ਸਿੱਖ ਵੀ ਹੱਕਦਾਰ ਹਨ।ਇਸ ਲਈ ਭਾਰਤ ਸਰਕਾਰ ਨੂੰ ਭਾਰਤ ’ਚ ਵੱਸਦੇ ਸਿੱਖਾਂ ਨੂੰ ਅੱਤਵਾਦੀ ਦੱਸਣ ਦੀ ਬਜਾਏ ਉਨ੍ਹਾਂ ਦੀ ਮੰਗਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਸਿਰਫ 10 ਮਿੰਟ ਲਈ ਹੀ ਆਤਿਸ਼ਬਾਜ਼ੀ ਕੀਤੀ ਜਾਏਗੀ।
ਕੇਂਦਰੀ ਵਿਰਾਸਤ ਮਿਸ਼ਨ ਦੇ ਮੁਖੀ ਬੀ. ਆਨੰਦ, ਸੰਯੁਕਤ ਸਕੱਤਰ ਭਾਰਤ ਸਰਕਾਰ ਨੇ ਭਾਈ ਵੀਰ ਸਿੰਘ ਨਿਵਾਸ, ਅੰਮਿ੍ਤਸਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: