Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਵਿਚ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵੱਡੇ ਇਨਾਮ ਦੀ ਦੌੜ ਵਿਚ

ਅਮਰੀਕਾ ਵਿਚ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵੱਡੇ ਇਨਾਮ ਦੀ ਦੌੜ ਵਿਚ

ਚੰਡੀਗੜ੍ਹ: ਅਮਰੀਕਾ ਵਿਚ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਵਲੋਂ ਚਲਾਈ ਜਾ ਰਹੀ ਮੁਹਿੰਮ ‘ਵੀ ਆਰ ਸਿੱਖ’ ਨੂੰ ਪੀਆਰ ਵੀਕ ਯੂਐਸ ਅਵਾਰਡ 2018 ਲਈ ਆਖਰੀ 5 ਮੁਹਿੰਮਾਂ ਵਿਚ ਚੁਣਿਆ ਗਿਆ ਹੈ ਜਿਹਨਾਂ ਵਿਚੋਂ ਇਕ ਨੂੰ ਇਹ ਐਵਾਰਡ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਇਨਾਮ ਨੂੰ ਅਮਰੀਕਾ ਦੀ ਲੋਕ ਸੰਪਰਕ ਇੰਡਸਟਰੀ ਦਾ ਓਸਕਰ ਇਨਾਮ ਕਿਹਾ ਜਾਂਦਾ ਹੈ।

ਐਨਐਸਸੀ ਵਲੋਂ ਸਿੱਖਿਆ ਅਤੇ ਜਾਣਕਾਰੀ ਜਰੀਏ ਅਮਰੀਕਨ ਸਿੱਖਾਂ ਦੀਆਂ ਕਹਾਣੀਆਂ ਰਾਹੀਂ ਸਿੱਖ ਪਛਾਣ ਬਾਰੇ ਬਣੇ ਭੁਲੇਖਿਆਂ ਨੂੰ ਦੂਰ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ।

ਐਨਐਸਸੀ ਦੇ ਪ੍ਰਮੁੱਖ ਮੈਂਬਰ ਰਾਜਵੰਤ ਸਿੰਘ ਨੇ ਦੱਸਿਆ ਕਿ 2017 ਵਿਚ ਅਮਰੀਕਨ ਸਿੱਖਾਂ ਬਾਰੇ ਅਮਰੀਕਨ ਮੀਡੀਆ ਵਿਚ ਸਭ ਤੋਂ ਵੱਧ ਕਵਰੇਜ ਹੋਈ ਹੈ। ਉਹਨਾਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਵਲੋਂ ਕੀਤੀ ਕੋਸ਼ਿਸ਼ ਨੂੰ ਦੁਨੀਆ ਸਰਾਹ ਰਹੀ ਹੈ।

ਉਹਨਾਂ ਕਿਹਾ ਕਿ ਭਾਵੇਂ ਕਿ 2017 ਵਿਚ ਹੋਏ ਯਤਨਾਂ ਨੇ ਬਹੁਤ ਫਰਕ ਪਾਇਆ ਹੈ ਪਰ ਸਿੱਖ ਪਛਾਣ ਬਾਰੇ ਬਣੇ ਭੁਲੇਖਿਆਂ ਨੂੰ ਖਤਮ ਕਰਨ ਲਈ ਅਜੇ ਹੋਰ ਯਤਨ ਹੋਣੇ ਜਰੂਰੀ ਹਨ, ਜਿਹਨਾਂ ਲਈ 2018 ਵਿਚ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਮੁਹਿੰਮ ਨੂੰ ਪੀਆਰਵੀਕ ਯੂਐਸ ਐਵਾਰਡ 2018 ਨਾਲ ਸਨਮਾਨਤ ਕੀਤਾ ਗਿਆ ਹੈ। ਦੂਜੇ ਸ਼ਬਦਾਂ ਵਿੱਚ ਇਸ ਪੁਰਸਕਾਰ ਨੂੰ ਜਨਤਕ ਹਿੱਤ ਦੇ ਖੇਤਰ ਵਿੱਚ ਲੋਕ ਸੰਪਰਕ ਸਨਅਤ ਦਾ ਆਸਕਰ ਵੀ ਆਖਿਆ
ਕੈਲੀਫੋਰੀਆ ਦੀ ਯੂਬਾ ਸਿਟੀ ਵਿੱਚ ਸਿੱਖ ਭਾਈਚਾਰੇ ਨੇ ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਇਕ ਕੌਮੀ ਮੁਹਿੰਮ ਤਹਿਤ 135000 ਡਾਲਰ ਇਕੱਤਰ ਕੀਤੇ ਹਨ। ਯੂਬਾ ਸ਼ਹਿਰ ਵਿੱਚ ਕਈ ਗੁਰਦੁਆਰੇ
ਅਮਰੀਕਾ ਦੇ ਸ਼ਹਿਰ ਉਥਾਹ ਵਿਚ ਸਥਿਤ ਸਿੱਖ ਭਾਈਚਾਰੇ ਨੇ 'ਰਾਸ਼ਟਰੀ ਮੀਡੀਆ ਮੁੰਹਿਮ' ਲਈ 125,000 ਡਾਲਰ ਦਾ ਫੰਡ ਇੱਕਠਾ ਕੀਤਾ ਹੈ ਜਿਸ ਦੀ ਮਦਦ ਨਾਲ ਅਮਰੀਕਾ ਵਿਚ ਸਿੱਖਾਂ ਅਤੇ ਸਿੱਖ ਧਰਮ
ਅਮਰੀਕਾ ਵਿਚ ਸਿੱਖਾਂ ਖਿਲਾਫ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਅਤੇ ਅਮਰੀਕਾ ਵਾਸੀਆਂ ਨੂੰ ਸਿੱਖ ਪਛਾਣ ਅਤੇ ਸਿੱਖ ਕੌਮ/ਧਰਮ ਬਾਰੇ ਦੱਸਣ ਲਈ ਸਿੱਖ ਜੱਥੇਬੰਦੀ ਕੌਮੀ ਸਿੱਖ ਮੁਹਿੰਮ (ਐਨ. ਐਸ. ਸੀ.) ਨੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: