Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਫ਼ਜ਼ਲ ਗੁਰੂ ਮਾਮਲੇ ‘ਚ ਸਹੀ ਤਰੀਕੇ ਨਾਲ ਫ਼ੈਸਲਾ ਨਹੀਂ ਲਿਆ ਗਿਆ: ਚਿਦੰਬਰਮ

ਅਫ਼ਜ਼ਲ ਗੁਰੂ ਮਾਮਲੇ ‘ਚ ਸਹੀ ਤਰੀਕੇ ਨਾਲ ਫ਼ੈਸਲਾ ਨਹੀਂ ਲਿਆ ਗਿਆ: ਚਿਦੰਬਰਮ

ਨਵੀਂ ਦਿੱਲੀ (25 ਫਰਵਰੀ, 2016): ਭਾਰਤੀ ਸੰਸਦ ਦੇ ਹਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦਿੱਤੇ ਗਏ ਕਸ਼ਮੀਰੀ ਅਜ਼ਾਦੀ ਦੇ ਸਮਰਥਕ ਅਫਜ਼ਲ ਗੁਰੂ ਨੂੰ ਦਿੱਤੀ ਸਜ਼ਾ ਹਮੇਸ਼ਾਂ ਚਰਚਾ ਵਿੱਚ ਰਹੀ ਹੈ। ਅਫਜ਼ਲ ਗੁਰੂ ਨੂੰ ਦਿੱਤੀ ਫਾਂਸੀ ਦੇ ਵਿਰੋਧ ਵਿੱਚ ਭਾਰਤ ਦੀਆਂ ਕਈ ਨਾਮਵਰ ਹਸਤੀਆਂ ਨੇ ਆਵਜ਼ ਉਠਾਈ ਅਤੇ ਭਾਰਤ ਸਰਾਕਰ ਦੇ ਇਸ ਕਾਰੇ ਦੀ ਆਲੋਚਨਾ ਕੀਤੀ।

ਪੀ. ਚਿਦੰਬਰਮ
ਪੀ. ਚਿਦੰਬਰਮ

ਪਰ ਹੁਣ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਲੈ ਕੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਨੇਤਾ ਪੀ. ਚਿਦੰਬਰਮ ਨੇ ਇਕ ਵੱਡਾ ਬਿਆਨ ਦਿੱਤਾ ਹੈ। ਚਿਦੰਬਰਮ ਨੇ ਇਕ ਸਮਾਚਾਰ ਪੱਤਰ ਨੂੰ ਦਿੱਤੀ ਇਕ ਇੰਟਰਵਿਊ ‘ਚ ਕਿਹਾ ਕਿ 2001 ‘ਚ ਸੰਸਦ ‘ਤੇ ਹੋਏ ਹਮਲੇ ‘ਚ ਅਫਜ਼ਲ ਗੁਰੂ ਦੀ ਭੂਮਿਕਾ ਸ਼ੱਕੀ ਸੀ ਅਤੇ ਸ਼ਾਇਦ ਇਸ ਮਾਮਲੇ ‘ਚ ਸਹੀ ਢੰਗ ਨਾਲ ਫ਼ੈਸਲਾ ਨਹੀਂ ਲਿਆ ਗਿਆ।

ਜ਼ਿਕਰਯੋਗ ਹੈ ਕਿ ਅਫਜ਼ਲ ਨੂੰ ਯੂ.ਪੀ.ਏ. ਸਰਕਾਰ ਦੇ ਸਮੇਂ ਦੌਰਾਨ ਫ਼ਾਂਸੀ ਦਿੱਤੀ ਗਈ ਸੀ। ਚਿਦੰਬਰਮ ਨੇ ਕਿਹਾ ਕਿ ਅਫਜ਼ਲ ਨੂੰ ਬਿਨ੍ਹਾਂ ਪੇਰੋਲ ਦੇ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ‘ਚ ਰਹਿੰਦੇ ਹੋਏ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਦਾਲਤ ਨੇ ਗਲਤ ਫ਼ੈਸਲਾ ਲਿਆ ਹੈ ਕਿਉਂਕਿ ਮਾਮਲਾ ਤਾਂ ਸਰਕਾਰ ਨੇ ਹੀ ਚਲਾਇਆ ਸੀ ਪਰ ਇਕ ਆਜ਼ਾਦ ਸ਼ਖਸ ਇਹ ਸਲਾਹ ਤਾਂ ਰੱਖ ਸਕਦਾ ਹੈ ਕਿ ਇਸ ਮਾਮਲੇ ‘ਚ ਸਹੀ ਤਰੀਕੇ ਨਾਲ ਫ਼ੈਸਲਾ ਨਹੀਂ ਲਿਆ ਗਿਆ।

ਹਾਲਾਂਕਿ ਚਿਦੰਬਰਮ ਨੂੰ ਜਦੋਂ ਪੁੱਛਿਆ ਗਿਆ ਕਿ ਜਦ ਅਫਜ਼ਲ ਨੂੰ ਫਾਂਸੀ ਦਿੱਤੀ ਗਈ ਤਾਂ ਉਸ ਸਮੇਂ ਉਹ ਸਰਕਾਰ ਦਾ ਹੀ ਹਿੱਸਾ ਸਨ, ਇਸ ਸਵਾਲ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ‘ਮੈਂ ਉਸ ਸਮੇਂ ਗ੍ਰਹਿ ਮੰਤਰੀ ਨਹੀਂ ਸਨ ਪਰ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜੇਕਰ ਮੈਂ ਉਸ ਸਮੇਂ ਗ੍ਰਹਿ ਮੰਤਰੀ ਹੁੰਦਾ ਤਾਂ ਕਿ ਕਰਦਾ’। ਉਨ੍ਹਾਂ ਜੇ.ਐਨ.ਯੂ. ਵਿਦਿਆਰਥੀਆਂ ‘ਤੇ ਲੱਗੇ ਦੇਸ਼ਦ੍ਰੋਹ ਦੇ ਦੋਸ਼ਾਂ ਨੂੰ ਬੇਫ਼ਜ਼ੂਲ ਕਰਾਰ ਦਿੱਤਾ, ਉਨ੍ਹਾਂ ਕਿਹਾ ਕਿ ਆਪਣੇ ਵਿਚਾਰਾਂ ਨੂੰ ਪ੍ਰਗਟਾਉਣਾ ਦੇਸ਼ਦ੍ਰੋਹ ਨਹੀਂ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮੁਹੰਮਦ ਅਫਜ਼ਲ ਗੁਰੂ ਦੀ 5ਵੀਂ ਬਰਸੀ ਮੌਕੇ ਅਜ਼ਾਦੀ ਪਸੰਦ ਕਸ਼ਮੀਰੀਆਂ ਵੱਲੋਂ ਭਾਰਤ ਸਰਕਾਰ ਤੋਂ ਉਸ ਦੀਆਂ ਅਸਥੀਆਂ ਲੈਣ ਲਈ ਦਿੱਤੇ ਹੜਤਾਲ ਦੇ ਸੱਦੇ ਨੂੰ ਕਸ਼ਮੀਰ ਵਿੱਚ ਭਰਵਾ ਹੁੰਗਾਰਾ ਮਿਿਲਆ। ਇਸ
ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਰਿਹਾਈ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤ ਵਿਰੋਧੀ ਨਾਅਰੇ ਲਾਉਣ ਦੇ ਮਾਮਲੇ ਵਿੱਚ ਭਾਰਤੀ ਘਰੇਲੂ ਮੰਤਰੀ ਰਾਜ ਨਾਥ ਨੇ ਇੱਕ ਵੱਡਾ ਬਿਆਨ ਦਿੰਦਿਆਂ ਆਖਿਆ ਕਿ ਅਫ਼ਜ਼ਲ ਗੁਰੂ ਦੀ ਹਮਾਇਤ ’ਚ ਹੋ
ਅਫਜਲ ਗੁਰੂ ਦੀ ਫਾਂਸੀ ਖਿਲਾਫ ਇੱਕ ਸਮਾਗਮ ਕਰਨ ਵਾਲੇ ਜੇਐਨਯੂ ਵਿਦਿਆਰਥੀਆਂ ਅਤੇ ਪ੍ਰੋ.ਐਸਏਆਰ ਗਿਲਾਨੀ ਉੱਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦਲ ਖਾਲਸਾ ਨੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: