Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਫਗਾਨਿਸਤਾਨ-ਪਾਕਿਸਤਾਨ ਸਰਹੱਦੀ ਸੂਬੇ ‘ਚ ਸਿੱਖ ਰਾਵੇਲ ਸਿੰਘ ਦਾ ਕਤਲ

ਅਫਗਾਨਿਸਤਾਨ-ਪਾਕਿਸਤਾਨ ਸਰਹੱਦੀ ਸੂਬੇ ‘ਚ ਸਿੱਖ ਰਾਵੇਲ ਸਿੰਘ ਦਾ ਕਤਲ

ਪੇਸ਼ਾਵਰ: ਅਫਗਾਨਿਸਤਾਨ-ਪਾਕਿਸਤਾਨ ਨਾਲ ਲਗਦੇ ਅਫਗਾਨਿਸਤਾਨ ਦੇ ਸੂਬੇ ਨਨਗਰਹਰ ਤੋਂ ਸ਼ੱਕੀ ਜੰਗਜੂਆਂ ਨੇ ਇਕ ਸਿੱਖ ਨੂੰ 30 ਸਤੰਬਰ ਨੂੰ ਘਰੋਂ ਚੁੱਕ ਲਿਆ, ਜਿਸਨੂੰ ਕਿ ਬਾਅਦ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਮਾਰੇ ਗਏ ਸਿੱਖ ਦੀ ਪਛਾਣ ਰਾਵੇਲ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਜਲਾਲਾਬਾਦ ਦਾ ਰਹਿਣ ਵਾਲਾ ਸੀ, ਰਾਵੇਲ ਸਿੰਘ ਦਾ ਕਤਲ ਖ਼ਾਲਿਸ ਫਾਮਿਲ ਇਲਾਕੇ ‘ਚ ਹੋਇਆ।

afgani-sikh-killed-by-militants
ਰਾਵੇਲ ਸਿੰਘ ਦਾ ਕਤਲ ਤੋਂ ਬਾਅਦ ਸਿੱਖਾਂ ਵਲੋਂ ਮੁਜਾਹਰਾ ਅਤੇ ਰਾਵੇਲ ਸਿੰਘ ਦੀ ਫਾਈਲ ਫੋਟੋ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਘੱਟਗਿਣਤੀ ਸਿੱਖ ਭਾਈਚਾਰੇ ਨੇ ਸੂਬੇ ਦੇ ਗਵਰਨਰ ਦੇ ਘਰ ਦੇ ਸਾਹਮਣੇ ਰਾਵੇਲ ਸਿੰਘ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਬਾਅਦ ‘ਚ, ਗਵਰਨਰ ਮੁਹੰਮਦ ਹਨੀਫ ਗੜਦੀਵਾਲ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੂੰ ਮਿਲੇ ਉਨ੍ਹਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਨੇ ਕਿਹਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਲੱਭਿਆ ਜਾ ਰਿਹਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਫ਼ਗਾਨਿਸਤਾਨ ਦੇ ਕੁੰਦੂਜ ਸ਼ਹਿਰ 'ਚ ਅੱਜ ਦੁਪਹਿਰ ਅਣਪਛਾਤੇ ਹਮਲਾਵਰਾਂ ਵਲੋਂ ਸਥਾਨਕ ਸਿੱਖ ਆਗੂ ਦੇ ਕਤਲ ਦੀ ਖ਼ਬਰ ਪ੍ਰਾਪਤ ਹੋਈ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: