Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਨੰਦਪੁਰ ਸਾਹਿਬ ਜੋੜੇ ਮੇਲੇ ‘ਤੇ ਜਾ ਰਹੇ ਟਰਾਲੀ ਦੇ ਡਾਲੇ ਦਾ ਸੰਗਲ ਟੁੱਟਣ ਨਾਲ ਤਿੰਨ ਸਰਧਾਲੂਆਂ ਦੀ ਮੌਤ

ਅਨੰਦਪੁਰ ਸਾਹਿਬ ਜੋੜੇ ਮੇਲੇ ‘ਤੇ ਜਾ ਰਹੇ ਟਰਾਲੀ ਦੇ ਡਾਲੇ ਦਾ ਸੰਗਲ ਟੁੱਟਣ ਨਾਲ ਤਿੰਨ ਸਰਧਾਲੂਆਂ ਦੀ ਮੌਤ

ਨੂਰਪੁਰ ਬੇਦੀ (20 ਮਾਰਚ, 2016): ਗੁਰਦਾਸਪੁਰ ਜ਼ਿਲ੍ਹੇ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਹੋਲਾ ਮੁਹੱਲੇ ਵਿਚ ਸ਼ਮੂਲੀਅਤ ਕਰਨ ਆ ਰਹੀ ਸੰਗਤ ਦੀ ਟਰਾਲੀ ਦੇ ਡਾਲੇ ਦਾ ਸੰਗਲ ਟੁੱਟਣ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਅਤੇ ਦੋ ਦੇ ਜ਼ਖਮੀ ਹੋਣ ਦੀ ਖਬਰ ਹੈ ।

ਟਰਾਲੀ ਦੇ ਡਾਲੇ ਦੱ ਸੰਗਲ ਟੁੱਟਣ ਨਾਲ ਤਿੰਨ ਸਰਧਾਲੂਆਂ ਦੀ ਮੌਤ
ਟਰਾਲੀ ਦੇ ਡਾਲੇ ਦੱ ਸੰਗਲ ਟੁੱਟਣ ਨਾਲ ਤਿੰਨ ਸਰਧਾਲੂਆਂ ਦੀ ਮੌਤ

ਪੰਜਾਬੀ ਅਖਬਾਰ ਅਜੀਤ ਵਿੱਚ ਨਸ਼ਰ ਖਬਰ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਵਾਨ (ਛੋਟੇਪੁਰ) ਤੋਂ ਸੰਗਤ ਆਪਣੇ ਟਰੈਕਟਰ ਟਰਾਲੀ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਲਈ ਜਾ ਰਹੀ ਸੀ ਕਿ ਐਤਵਾਰ ਸ਼ਾਮੀ ਕਰੀਬ 6.30 ਵਜੇ ਜਦੋ ਇਹ ਟਰੈਕਟਰ ਟਰਾਲੀ ਰੋਪੜ ਜ਼ਿਲ੍ਹੇ ਦੇ ਕਸਬਾ ਨੂਰਪੁਰ ਬੇਦੀ ਦੇ ਝੱਜ ਚੌਾਕ ਲਾਗੇ  ਪੁੱਜੀ ਤਾਂ ਟਰਾਲੀ ਦੇ ਖੋਲ੍ਹੇ ਹੋਏ ਡਾਲੇ ਦੇ ਸੰਗਲ ਟੁੱਟਣ ਕਾਰਨ ਡਾਲੇ ‘ਤੇ ਬੈਠੇ ਪੰਜ ਸ਼ਰਧਾਲੂ ਹੇਠਾਂ ਡਿੱਗ ਪਏ ਜਿਸ ਨਾਲ ਦੋ ਸ਼ਰਧਾਲੂ ਹਰਜਿੰਦਰ ਸਿੰਘ (65) ਪੱੁਤਰ ਪਾਲਾ ਸਿੰਘ ਅਤੇ ਮਨਜੀਤ ਸਿੰਘ (50) ਪੁੱਤਰ ਗੁਰਮੁੱਖ ਸਿੰਘ ਦੋਨੋ ਵਾਸੀ ਪਿੰਡ ਅਵਾਨ (ਗੁਰਦਾਸਪੁਰ) ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਸ਼ਰਧਾਲੂ ਬਲਵੀਰ ਸਿੰਘ ਪੁੱਤਰ ਪਿਆਰਾ ਸਿੰਘ ਦੀ ਰੋਪੜ ਨੂੰ ਲੈ ਜਾਦਿਆ ਰਸਤੇ ਵਿਚ ਹੀ ਮੌਤ ਹੋ ਗਈ ।

ਇਸ ਹਾਦਸੇ ਵਿਚ ਦੋ ਹੋਰ ਸ਼ਰਧਾਲੂਆਂ ਅਦਰਸ਼ਪੀ੍ਰਤ ਸਿੰਘ (10) ਪੁੱਤਰ ਗੁਰਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ (45) ਪੁੱਤਰ ਸਵਰਨ ਸਿੰਘ ਵਾਸੀ ਅਵਾਨ ਜ਼ਖਮੀ ਹੋ ਗਏ ਹਨ ।ਹਾਦਸਾ ਝੱਜ ਚੌਾਕ ਦੇ ਲਾਗੇ ਸਥਿਤ ਗੁਰਦੁਆਰਾ ਸ਼ਹੀਦਾਂ ਦੇ ਨਜ਼ਦੀਕ ਵਾਪਰਿਆ ।

ਹਾਦਸੇ ਉਪਰੰਤ ਉਕਤ ਵਿਅਕਤੀਆਂ ਨੂੰ ਸਿਵਲ ਹਸਪਤਾਲ ਸਿੰਘਪੁਰ ਵਿਖੇ ਲਿਜਾਇਆ ਗਿਆ ਜਿਥੇ ਡਿਊਟੀ ‘ਤੇ ਤੈਨਾਤ ਡਾ. ਕਮਲਜੀਤ ਸਿੰਘ ਨੇ ਦੋ ਸ਼ਰਧਾਲੂਆਂ ਨੂੰ ਮਿ੍ਤਕ ਘੋਸ਼ਿਤ ਕੀਤਾ ਜਦਕਿ ਇਕ ਜ਼ਖਮੀ ਬਲਵੀਰ ਸਿੰਘ ਨੂੰ ਸਰਕਾਰੀ ਹਸਪਤਾਲ ਰੋਪੜ ਲਈ ਰੈਫਰ ਕੀਤਾ ।ਲੇਕਿਨ ਇਹ ਸ਼ਰਧਾਲੂ ਦੀ ਵੀ ਰੋਪੜ ਪੱੁਜਣ ਮੌਕੇ ਮੌਤ ਹੋ ਗਈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: