ਅੰਮ੍ਰਿਤਸਰ (26 ਜਨਵਰੀ, 2015): ਦਲ ਖਾਲਸਾ ਅਤੇ ਹੋਰ ਜੱਥੇਬੰਦੀਆਂ ਵੱਲੋਂ ਦਿੱਤੇ ਸੱਦੇ ‘ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ “26 ਜਨਵਰੀ” ਨੂੰ ਸਿੱਖਾਂ ਨਾਲ ਵਿਸਾਹਘਾਤ ਕੀਤੇ ਜਾਣ ਦੇ ਰੋਸ ਵਜੋਂ ਕਾਲੇ ਦਿਹਾੜੇ ਦੇ ਤੌਰ ‘ਤੇ ਮਨਾਇਆ ਗਿਆ। ਸਿੱਖ ਕਾਰਕੂਨਾਂ ਵੱਲੋਂ ਕਾਲੀਆਂ ਦਸਤਾਰਾਂ ਸਜ਼ਾ ਕੇ, ਕਾਲੀਆਂ ਪੱਟੀਆਂ ਬੰਨ ਕੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖਾਂ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਸੰਵਿਧਾਨਨਿਕ ਵਿਤਕਰਿਆਂ ਨੂੰ ਦਰਸਾਉਦੀਆਂ ਤਖਤੀਆਂ ਵੀ ਵਿਖਾਵਾਕਾਰੀ ਸਿੱਖਾਂ ਨੇ ਫੜੀਆਂ ਹੋਈਆਂ ਸਨ।











