Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਮ ਦੇਵ ਵੇਚ ਰਿਹਾ ਹੈ ਮੁੰਡੇ ਪੈਦਾ ਕਰਨ ਦੀ ਦਵਾਈ, ਲੋਕ ਸਭਾ ਵਿੱਚ ਇਸ ਮੁੱਦੇ ‘ਤੇ ਪਿਆ ਰੌਲਾ

ਰਾਮ ਦੇਵ ਵੇਚ ਰਿਹਾ ਹੈ ਮੁੰਡੇ ਪੈਦਾ ਕਰਨ ਦੀ ਦਵਾਈ, ਲੋਕ ਸਭਾ ਵਿੱਚ ਇਸ ਮੁੱਦੇ ‘ਤੇ ਪਿਆ ਰੌਲਾ

ਨਵੀਂ ਦਿੱਲੀ (30 ਅਪਰੈਲ, 2015): ਯੋਗ ਦੇ ਪ੍ਰਚਾਰ ਰਾਹੀਂ ਆਪਣੀਆਂ ਦਵਾਈਆਂ ਦਾ ਕਾਰੋਬਾਰ ਸ਼ੁਰੂ ਕਰਕੇ ਆਪਣੀ ਦਵਾਈਆਂ ਦੀ ਕੰਪਨੀ ਦਿਵਯਾ ਫਾਰਮੇਸੀ ਨੂੰ ਕਈ ਅਰਬਾਂ ਵਿੱਚ ਪਹੁੰਚਾ ਚੁੱਕੇ ਰਾਮਦੇਵ ਵੱਲੋਂ ਮੁੰਡੇ ਪੈਦਾ ਕਰਨ ਲਈ ਵੇਚੀ ਜਾ ਰਹੀ ਦਵਾਈ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਚਰਚਾ ਦਾ ਵਿਸ਼ਾ ਬਣਿਆ।ਰਾਮਦੇਵ ਦਾ ਨਾਅਰਾ ਸੀ ਕਿ ਯੋਗ ਹਰ ਬਿਮਾਰੀ ਦਾ ਇਲਾਜ਼ ਹੈ ਅਤੇ ਕੋਈ ਵੀ ਬਿਮਾਰੀ ਬਿਨ੍ਹਾਂ ਦਿਵਾਈ ਤੋਂ ਯੋਗ ਨਾਲ ਠੀਕ ਹੋ ਸਕਦੀ ਹੈ, ਪਰ ਸਹਿਜੇ ਸਹਿਜੇ ਉਸਨੇ ਆਪਣੇ ਯੋਗ ਕੈਪਾਂ ਵਿੱਚ ਆਪਣੀਆਂ ਦਵਾਈ ਦਾ ਪ੍ਰਚਾਰ ਕਰਨਾ ਵੀ ਆਰੰਭ ਕਰ ਦਿੱਤਾ ਜੋ ਅੱਜ ਕਈ ਸੌ ਕਰੋੜ ਵਿੱਚ ਪਹੁੰਚ ਚੁੱਕਿਆ ਹੈ।

Ramdev
ਰਾਮਦੇਵ

ਜੇਡੀਯੂ ਸੰਸਦ ਕੇ.ਸੀ. ਤਿਆਗੀ ਨੇ ਅੱਜ ਰਾਜ ਸਭਾ ‘ਚ ਯੋਗ ਗੁਰੂ ਬਾਬਾ ਰਾਮਦੇਵ ‘ਤੇ ਬੇਟਾ ਪੈਦਾ ਕਰਨ ਵਾਲੀ ਦਵਾਈ ਵੇਚਣ ਦਾ ਮੁੱਦਾ ਉਠਾਇਆ। ਤਿਆਗੀ ਨੇ ਸਦਨ ‘ਚ ਦਵਾਈ ਦਾ ਪੈਕੇਟ ਵੀ ਦਿਖਾਇਆ। ਜਿਸ ਨੂੰ ਉਹ ਖੁਦ ਖਰੀਦ ਕੇ ਲਿਆਏ ਸਨ।

ਸਿਹਤ ਮੰਤਰੀ ਜੇ.ਪੀ. ਨੱਢਾ ਨੇ ਇਸ ਮਾਮਲੇ ‘ਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਤਿਆਗੀ ਨੇ ਸਦਨ ‘ਚ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਤੋਂ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਦੀ ਸ਼ੁਰੂਆਤ ਕਰਦੇ ਹਨ, ਉਥੇ ਹੀ ਬਾਬਾ ਰਾਮਦੇਵ ਦੀ ਬੇਟਾ ਪੈਦਾ ਕਰਨ ਵਾਲੀਆਂ ਦਵਾਈਆਂ ਹਰਿਆਣਾ ‘ਚ ਧੜਲੇ ਨਾਲ ਵਿਕ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਬਿਨਾਂ ਦੇਰ ਕੀਤੇ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਹੈ।

ਇਸ ’ਤੇ ਡਿਪਟੀ ਚੇਅਰਪਰਸਨ ਪੀਜੇ ਕੁਰੀਅਨ ਨੇ ਕਿਹਾ ਕਿ ਅਜਿਹੀ ਦਵਾੲੀ ਗੈਰਕਾਨੂੰਨੀ ਹੈ ਪਰ ਇਸ ਮਾਮਲੇ ਵਿੱਚ ਸਿਰਫ ਸਰਕਾਰ ਹੀ ਕੁਝ ਕਰ ਸਕਦੀ ਹੈ। ਇਸ ’ਤੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦੀ ਜਾਂਚ ਕਰਵਾਕੇ ਕਾਰਵਾੲੀ ਕਰੇਗੀ। ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਕਿਉਂਕਿ ਸਰਕਾਰ ਲਿੰਗ ਅਨੁਪਾਤ ਵਿਚਲਾ ਪਾਡ਼ਾ ਖਤਮ ਕਰਨਾ ਚਾਹੁੰਦੀ ਹੈ। ਇਸ ਜੁਅਾਬ ਤੋਂ ਸ਼੍ਰੀ ਤਿਆਗੀ ਸੰਤੁਸ਼ਟ ਨਹੀਂ ਹੋਏ ਤੇ ੳੁਨ੍ਹਾਂ ਹੋਰ ਪੈਕਟ ਕੱਢ ਕੇ ਸਦਨ ਨੂੰ ਦਿਖਾਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਮਾਤਾ ਦੀ ਜੈ ਨਾਂਹ ਕਹਿਣ ਵਾਲੇ ਦਾ ਸਿਰ ਵੱਢਣ ਦਾ ਰਾਮਦੇਣ ਯੋਗੀ ਵੱਲੋਂ ਦਿੱਤੇ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰਾਮਦੇਵ ਨੂੰ ਚੁਣੌਤੀ ਦਿੰਦਿਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: