Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਦੇ ਸਿਆਸੀ ਆਗੂ ਹੁਣ ਨਹੀਂ ਕਰ ਸਕਣਗੇ ਕੈਨੇਡਾ ਵਿੱਚ ਰੈਲੀਆਂ

ਭਾਰਤ ਦੇ ਸਿਆਸੀ ਆਗੂ ਹੁਣ ਨਹੀਂ ਕਰ ਸਕਣਗੇ ਕੈਨੇਡਾ ਵਿੱਚ ਰੈਲੀਆਂ

ਵੈਨਕੂਵਰ: ਭਾਰਤ ਖਾਸਕਰ ਪੰਜਾਬ ਦੇ ਸਿਆਸੀ ਆਗੂਆਂ ਵੱਲੋਂ ਹੁਣ ਕੈਨੇਡਾ ’ਚ ਆ ਕੇ ਸਿਆਸਤ ਕਰਨੀ ਸੌਖੀ ਨਹੀਂ ਹੋਏਗੀ। ਸਰਕਾਰ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾਣ ਦੀ ਚਰਚਾ ਛਿੜ ਗਈ ਹੈ ਕਿ ਕੈਨੇਡਾ ਪ੍ਰਭੂਸੱਤਾ ਸੰਪਨ ਦੇਸ਼ ਹੈ ਤੇ ਇਥੇ ਕਿਸੇ ਹੋਰ ਦੇਸ਼ ਦੇ ਨਾਗਰਿਕ, ਚਾਹੇ ਉਹ ਲੀਡਰ ਵੀ ਹੋਣ,  ਆਪਣੇ ਦੇਸ਼ ਦੀ ਸਿਆਸਤ ਬਾਰੇ ਪ੍ਰਚਾਰ ਨਹੀਂ ਕਰ ਸਕਦੇ।

ਭਾਰਤ ਦੇ ਸਿਆਸੀ ਆਗੂ ਹੁਣ ਨਹੀਂ ਕਰ ਸਕਣਗੇ ਕੈਨੇਡਾ ਵਿੱਚ ਰੈਲੀਆਂ
ਭਾਰਤ ਦੇ ਸਿਆਸੀ ਆਗੂ ਹੁਣ ਨਹੀਂ ਕਰ ਸਕਣਗੇ ਕੈਨੇਡਾ ਵਿੱਚ ਰੈਲੀਆਂ

ਇਹ ਵੀ ਚਰਚਾ ਹੋ ਰਹੀ ਹੈ ਕਿ ਪਿਛਲੇ ਸਾਲ ਤਤਕਾਲੀ ਕੇਂਦਰੀ ਮੰਤਰੀ ਜੇਸਨ ਕੈਨੀ ਵੱਲੋਂ ਅਕਾਲੀ ਆਗੂਆਂ ਨੂੰ ਜੋ ਦਬਕਾ ਮਾਰਿਆ ਗਿਆ ਸੀ, ਉਹ ਇਥੋਂ ਦੇ ਕਾਨੂੰਨ ਦੇ ਆਧਾਰ ’ਤੇ ਹੀ ਸੀ। ਪ੍ਰਸ਼ਾਸਨ ਨੇ ਹੁਣ ਕਾਨੂੰਨ ਦੀਆਂ ਕਿਤਾਬਾਂ ਵਿੱਚੋਂ ਉਹ ਨਿਯਮ ਲੱਭ ਲਏ ਹਨ ਜਿਸ ਦੇ ਆਧਾਰ ’ਤੇ ਵਿਦੇਸ਼ੀ ਪਾਰਟੀਆਂ ਦੇ ਹੱਕ ਜਾਂ ਵਿਰੋਧ ’ਚ ਰੈਲੀਆਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ।

ਇਕ ਸੀਨੀਅਰ ਅਧਿਕਾਰੀ ਨੇ ਗ਼ੈਰ ਰਸਮੀ ਗੱਲਬਾਤ ’ਚ ਦੱਸਿਆ ਕਿ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਵਿਦੇਸ਼ ਤੋਂ ਆਏ ਕਿਸੇ ਆਗੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਉਨ੍ਹਾਂ ਦੇ ਘਰ ਮਿਲਣ ਦੀ ਆਗਿਆ ਤਾਂ ਹੋਏਗੀ ਪਰ ਉਹ ਇਕੱਠ ਕਰ ਕੇ ਸਿਆਸੀ ਗੱਲ ਨਹੀਂ ਕਰ ਸਕਣਗੇ।

ਇਸ ਅਧਿਕਾਰੀ ਅਨੁਸਾਰ ਵਿਦੇਸ਼ ਤੋਂ ਆਉਣ ਵਾਲੇ ਲੀਡਰਾਂ ਤੋਂ ਕੈਨੇਡਾ ਆਮਦ ਵੇਲੇ ਹੀ ਇਹ ਅਹਿਦ ਕਰਾਇਆ ਜਾਏਗਾ ਕਿ ਉਹ ਇਥੇ ਕੋਈ ਸਿਆਸੀ ਗੱਲ ਨਹੀਂ ਕਰਨਗੇ ਅਤੇ ਕੋਤਾਹੀ ਕਰਨ ’ਤੇ ਉਨ੍ਹਾਂ ਦੇ ਵੀਜ਼ੇ ਰੱਦ ਕਰ ਕੇ ਵਾਪਸੀ ਕਰਵਾਈ ਜਾ ਸਕੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੈਨੇਡਾ ਵਿਚ ਐੱਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਬਰਨਬੀ ਦੱਖਣੀ ਹਲਕੇ ਦੀ ਸੰਸਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਗੌਰਤਲਬ ਹੈ ਕਿ ਜਗਮੀਤ ਸਿੰਘ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: