Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਦੇ ਉੱਤਰੀ ਹਿੱਸੇ ‘ਚ ਹਵਾ-ਪ੍ਰਦੂਸ਼ਣ ਹਾਲੇ ਕੁਝ ਸਮਾਂ ਖਤਰਨਾਕ ਹੱਦ ਤਕ ਬਣਿਆ ਰਹੇਗਾ:ਅਮਰੀਕੀ ਸੰਸਥਾ

ਭਾਰਤ ਦੇ ਉੱਤਰੀ ਹਿੱਸੇ ‘ਚ ਹਵਾ-ਪ੍ਰਦੂਸ਼ਣ ਹਾਲੇ ਕੁਝ ਸਮਾਂ ਖਤਰਨਾਕ ਹੱਦ ਤਕ ਬਣਿਆ ਰਹੇਗਾ:ਅਮਰੀਕੀ ਸੰਸਥਾ

ਵਾਸ਼ਿੰਗਟਨ: ਧੁਆਂਖੀ ਧੁੰਦ ਨਾਲ ਭਰੇ ਉੱਤਰੀ ਭਾਰਤੀ ਮਹਾਂਦੀਪ ਦੇ ਉੱਤਰੀ ਹਿੱਸੇ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਅਗਲੇ ਕੁਝ ਮਹੀਨਿਆਂ ਤਕ ਖ਼ਤਰਨਾਕ ਹੱਦ ਤਕ ਬਣਿਆ ਰਹੇਗਾ ਅਤੇ ਸਮੁੱਚੇ ਖੇਤਰ ਵਿਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਹ ਦਾਅਵਾ ਮੌਸਮ ‘ਤੇ ਨਜ਼ਰ ਰੱਖਣ ਵਾਲੀ ਇਕ ਚੋਟੀ ਦੇ ਅਮਰੀਕੀ ਸੰਸਥਾ ਨੇ ਕੀਤਾ ਹੈ ਅਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਇਲਾਕਾ ਖ਼ਤਰਨਾਕ ‘ਬਰਫ ਦੇ ਗੋਲਿਆਂ’ (ਸਨੋਅ ਗਲੋਬਸ) ਵਿਚ ਬਦਲ ਸਕਦਾ ਹੈ।

12-13 ਨਵੰਬਰ ਨੂੰ ਨਾਸਾ ਵਲੋਂ ਲਈ ਤਸਵੀਰ
12-13 ਨਵੰਬਰ ਨੂੰ ਨਾਸਾ ਵਲੋਂ ਲਈ ਤਸਵੀਰ

ਨੈਸ਼ਨਲ ਓਸੀਅਨ ਅਤੇ ਅਟਮਸਫੈਰਿਕ ਐਡਮਨਿਸਟਰੇਸ਼ਨ (ਐਨ. ਓ. ਏ. ਏ.) ਨੇ ਕਿਹਾ ਕਿ ਭਾਰਤੀ ਮਹਾਂਦੀਪ ਦੇ ਉੱਤਰੀ ਇਲਾਕੇ (ਦਿੱਲੀ, ਹਰਿਆਣਾ, ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ ਆਦਿ) ਦੇ ਕਈ ਸ਼ਹਿਰਾਂ ਨੂੰ ਪਿਛਲੇ ਇਕ ਹਫਤੇ ਤੋਂ ਵੀ ਵੱਧ ਸਮੇਂ ਤੋਂ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਜਿਸ ਕਾਰਨ ਅਧਿਕਾਰੀਆਂ ਨੂੰ ਉਸਾਰੀ ਸਰਗਰਮੀਆਂ ਅਤੇ ਇੱਟਾਂ ਦੇ ਭੱਠਿਆਂ ਦੇ ਚੱਲਣ ‘ਤੇ ਪਾਬੰਦੀ ਲਾਉਣ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਪਾਕਿਸਤਾਨ ਦੇ ਵੀ ਕਈ ਸ਼ਹਿਰ ਧੁਆਂਖੀ ਧੁੰਦ ਦੀ ਲਪੇਟ ਵਿਚ ਆਏ ਹੋਏ ਹਨ ਜਿਸ ਨਾਲ ਇਸ ਮਹੀਨੇ 600 ਦੇ ਲਗਭਗ ਉਡਾਣਾਂ ਵਿਚ ਰੁਕਾਵਟ ਪਈ ਹੈ।

12-13 ਨਵੰਬਰ ਨੂੰ ਲਾਹੌਰ ਦੀ ਦਿਨ ਵੇਲੇ ਦੀ ਤਸਵੀਰ
12-13 ਨਵੰਬਰ ਨੂੰ ਲਾਹੌਰ ਦੀ ਦਿਨ ਵੇਲੇ ਦੀ ਤਸਵੀਰ

ਇਸ ਨੇ ਇਕ ਬਿਆਨ ਵਿਚ ਕਿਹਾ ਕਿ ਉੱਤਰੀ ਭਾਰਤ ਅਤੇ ਪਾਕਿਸਤਾਨ ਵਿਚ ਧੁਆਂਖੀ ਧੁੰਦ ਦਾ ਮੌਸਮ ਅਜੇ ਸ਼ੁਰੂ ਹੋਇਆ ਹੈ ਕਿਉਂਕਿ ਬਾਰਿਸ਼ ਸਰਦੀਆਂ ਦੇ ਅਖੀਰ ਵਿਚ ਪੈਂਦੀ ਹੈ। ਇਸ ਨੇ ਉਪਗ੍ਰਹਿ ਤੋਂ ਮਿਲੀਆਂ ਤਸਵੀਰਾਂ ਜਾਰੀ ਕਰਕੇ ਉੱਤਰੀ ਭਾਰਤ ਅਤੇ ਪਾਕਿਸਤਾਨ ਦੇ ਬਹੁਤੇ ਹਿੱਸਿਆਂ ਵਿਚ ਪ੍ਰਦੂਸ਼ਣ ਵਾਤਾਵਰਨ ਦੇ ਕਾਰਨਾਂ ਬਾਰੇ ਦੱਸਿਆ ਹੈ। ਇਹ ਪ੍ਰਦੂਸ਼ਣ ਤੇਲ ਬਾਲਣ, ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਨ ਅਤੇ ਦੂਸਰੀਆਂ ਚੀਜ਼ਾਂ ਜਲਾਉਣ ਕਾਰਨ ਪੈਦਾ ਹੋਇਆ ਹੈ।

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਤਸਵੀਰ (ਫੋਟੋ: ਪ੍ਰੈਸ ਟੀਵੀ)
ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਤਸਵੀਰ (ਫੋਟੋ: ਪ੍ਰੈਸ ਟੀਵੀ)

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਠਿੰਡਾ ਵਿਖੇ “ਜਾਗਦੇ ਜੁਗਨੂਆਂ ਦੇ ਮੇਲੇ” ਦੌਰਾਨ 2 ਦਸੰਬਰ ਨੂੰ ਪੰਜਾਬ ਦੇ ਬਦਲਵੇਂ ਖੇਤੀਬਾੜੀ ਢਾਂਚੇ (ਮਾਡਲ) ਅਤੇ ਜਲ ਸੰਕਟ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਵਿਚਾਰ-ਵਟਾਂਦਰੇ ਦਾ ਸੰਚਾਲਨ ਕੁਦਰਤੀ ਖੇਤੀ ਦੇ
ਬਠਿੰਡਾ ਵਿਖੇ “ਜਾਗਦੇ ਜੁਗਨੂਆਂ ਦੇ ਮੇਲੇ” ਦੌਰਾਨ 2 ਦਸੰਬਰ ਨੂੰ ਪੰਜਾਬ ਦੇ ਬਦਲਵੇਂ ਖੇਤੀਬਾੜੀ ਢਾਂਚੇ (ਮਾਡਲ) ਅਤੇ ਜਲ ਸੰਕਟ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਵਿਚਾਰ-ਵਟਾਂਦਰੇ ਦਾ ਸੰਚਾਲਨ ਕੁਦਰਤੀ ਖੇਤੀ ਦੇ
ਹਰ ਸਾਲ ਸਿਆਲਾਂ ਦੀ ਆਮਦ ਉੱਤੇ ਦਿੱਲੀ ਦੀ ਹਵਾ ਦੇ ਪ੍ਰਦੂਸ਼ਣ ਦਾ ਮਸਲਾ ਬਹੁਤ ਚਰਚਾ ਵਿਚ ਰਹਿੰਦਾ ਹੈ। ਸੰਘਣੀ ਅਬਾਦੀ, ਆਵਾਜਾਈ ਸਾਧਨਾਂ ਦੀ ਭਰਮਾਰ, ਕਾਰਖਾਨਿਆਂ ਦੀਆਂ ਬਲਦੀਆਂ ਚਿਮਨੀਆਂ ਤੇ ਕੂੜੇ
ਬੀਤੇ ਦਿਨ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਧ ਗਿਆ। ਐਤਵਾਰ ਨੂੰ ਦਿੱਲੀ ਵਿੱਚ ਹਵਾ ਦੇ ਮਿਆਰ ਦਾ ਸੂਚਕ-ਅੰਕ (ਏਅਰ ਕੁਆਲਿਟੀ ਇੰਡੈਕਸ) 216 ਸੀ ਜੋ ਕਿ ਸੋਮਵਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: