Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਦਨਾਮ ਨਿਹੰਗ ਅਜੀਤ ਪਹੂਲਾ ਕਤਲ ਕੇਸ ‘ਚ ਬਹਿਸ ਹੋਈ ਮੁਕੰਮਲ, ਫੈਸਲਾ 14 ਨੂੰ

ਬਦਨਾਮ ਨਿਹੰਗ ਅਜੀਤ ਪਹੂਲਾ ਕਤਲ ਕੇਸ ‘ਚ ਬਹਿਸ ਹੋਈ ਮੁਕੰਮਲ, ਫੈਸਲਾ 14 ਨੂੰ

ਅੰਮ੍ਰਿਤਸਰ, (7 ਮਈ 2014):- ਬਦਨਾਮ ਅਤੇ ਬਹੁਚਰਚਿਤ ਨਿਹੰਗ ਅਜੀਤ ਪੂਹਲਾ ਕਤਲ ਕੇਸ ਦੀ ਬਹਿਸ ਅੱਜ ਇਥੇ ਜ਼ਿਲ੍ਹਾ ਸੈਸ਼ਨ ਜੱਜ ਸ: ਗੁਰਬੀਰ ਸਿੰਘ ਦੀ ਅਦਾਲਤ ‘ਚ ਮੁਕੰਮਲ ਹੋ ਗਈ ਹੈ। ਅਦਾਲਤ ਵੱਲੋਂ ਪੰਜ ਸਾਲ ਪੁਰਾਣੇ ਇਸ ਕੇਸ ਦੇ ਫ਼ੈਸਲੇ ਦੀ ਅਗਲੀ ਤਾਰੀਖ 14 ਮਈ ਨਿਰਧਾਰਿਤ ਕਰ ਦਿੱਤੀ ਗਈ। ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਸ: ਦਿਲਬਾਗ ਸਿੰਘ ਅਟਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਹੁਣ 3 ਵਿਅਕਤੀ ਨਵਤੇਜ ਸਿੰਘ ਗੁੱਗੂ ਡਾਨ ਵਾਸੀ ਬਟਾਲਾ, ਹਰਚੰਦ ਸਿੰਘ ਵਾਸੀ ਪਿੰਡ ਮਾੜੀ ਕੰਬੋਕੇ ਜ਼ਿਲ੍ਹਾ ਤਰਨ ਤਾਰਨ ਅਤੇ ਡਾ: ਹਰਨੇਕ ਸਿੰਘ ਮਾਮਲੇ ਦਾ ਸਾਹਮਣਾ ਕਰ ਰਹੇ ਹਨ।

2009 ‘ਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਅੱਗ ਲੱਗ ਕੇ ਉਕਤ ਨਿਹੰਗ ਨੂੰ ਮਾਰ ਦਿੱਤਾ ਗਿਆ ਸੀ। ਨਿਹੰਗ ਅਜੀਤ ਪੂਹਲਾ ਦੀ ਮੌਤ ਦਾ ਮਾਮਲਾ ਤਤਕਾਲੀ ਜੇਲ੍ਹ ਸੁਪਰਡੈਂਟ ਸ: ਬਲਕਾਰ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸ ‘ਚ ਉਪਰੰਤ ਕੁੱਲ 6 ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ, ਜਿਨ੍ਹਾਂ ‘ਚੋਂ ਤਿੰਨਾਂ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਡਿਸਚਾਰਜ਼ ਕਰ ਦਿੱਤਾ ਗਿਆ ਸੀ ਤੇ ਹੁਣ ਕੇਵਲ ਉਕਤ 3 ਹੀ ਕੇਸ ਦਾ ਸਾਹਮਣਾ ਕਰ ਰਹੇ ਹਨ। ਇਸ ਮਾਮਲੇ ‘ਚ ਮੁਦਈ ਪੱਖ ਵੱਲੋਂ 23 ਗਵਾਹ ਸਰਕਾਰੀ ਤੇ ਗੈਰ-ਸਰਕਾਰੀ ਪੇਸ਼ ਹੋਏ। ਅੱਜ ਇਸ ਮਾਮਲੇ ਦੀ ਅੰਤਿਮ ਬਹਿਸ ਐਡਵੋਕੇਟ ਅਮਰਪਾਲ ਸਿੰਘ ਰੰਧਾਵਾ ਅਤੇ ਦਿਲਬਾਗ ਸਿੰਘ ਅਟਾਰੀ ਵੱਲੋਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਉਕਤ ਨਿਹੰਗ ਪੁਹਲੇ ਨੂੰ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਪੁਲਿਸ ਅਤੇ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ ਅਤੇ ਸਰਕਾਰੀ ਗੰਨਮੈਨਾਂ ਦੇ ਬਲਬੂਤੇ ਪਹੁਲੇ ਨਿਹੰਗ ਨੇ ਅਨੇਕਾਂ ਸਿੱਖ ਸੰਘਰਸ਼ ਨਾਲ ਸਬੰਧਿਤ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਆਪਣੇ ਅਤੇ ਸਰਕਾਰ ਦੇ ਜ਼ੁਲਮ ਦਾ ਨਿਸ਼ਾਨਾ ਬਣਾਇਆ, ਨਿਰਦੋਸ਼ ਲੋਕਾਂ ਦੇ ਨਿਰਦੈਤਾ ਦੇ ਨਾਲ ਕਤਲ ਕੀਤੇ , ਅਨੇਕਾਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ।

2009 ਵਿੱਚ ਉਹ ਅਜਿਹੇ ਹੀ ਕਿਸੇ ਮੁਕੱਦਮੇ ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜ਼ੇਲ ਦੇ ਵਿੱਚ ਬੰਦ ਸੀ ਤਾਂ ਦੋ ਸਿੱਖ ਨੌਜਵਾਨਾਂ ਨਵਤੇਜ ਸਿੰਘ ਗੁੱਗੂ ਡਾਨ ਵਾਸੀ ਬਟਾਲਾ, ਹਰਚੰਦ ਸਿੰਘ ਵਾਸੀ ਪਿੰਡ ਮਾੜੀ ਕੰਬੋਕੇ ਜ਼ਿਲ੍ਹਾ ਤਰਨ ਤਾਰਨ ਨੇ ਉਸਨੂੰ ਜ਼ੇਲ ਵਿੱਚ ਹੀ ਜਿਉਦੇਂ ਨੂੰ ਸਾੜ ਕੇ ਉਸਦੇ ਪਾਪਾਂ ਦੀ ਸਜ਼ਾ ਦੇ ਦਿੱਤੀ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੰਮ੍ਰਿਤਸਰ ,(19 ਮਈ 2014):- ਬਦਨਾਮ, ਚਰਚਿਤ ,ਨਿਹੰਗ ਬਾਣੇ ਦੀ ਆੜ ਵਿੱਚ ਵਿਚਰ ਰਹੇ ਬਦਮਾਸ਼, ਜ਼ਾਲਮ, ਪੁਲਿਸ ਮੁਕਬਰ ਅਤੁ ਕੁਕਰਮੀ ਧੀਆਂ ਭੈਣਾ ਦੀਆਂ ਇੱਜ਼ਤ ਰੋਲਣ ਵਾਲਾ ਸੰਘਰਸ਼ਸ਼ੀਲ਼ ਸਿੰਘਾਂ ਦੇ ਪਰਿਵਾਰਾਂ ‘ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: