Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫੌਜੀ ਵਰਦੀ ਵਾਲੇ ਬੰਦਿਆਂ ਨੇ ਪੁਲਿਸ ਅਫਸਰਾਂ ਨੂੰ ਅਗਵਾ ਕਰਕੇ ਕੁੱਟਿਆ; ਪਠਾਨਕੋਟ, ਗਰਦਾਸਪੁਰ ਜਿਲਿਆਂ ਵਿੱਚ ਚੌਕਸੀ ਦੇ ਹੁਕਮ ਜਾਰੀ

ਫੌਜੀ ਵਰਦੀ ਵਾਲੇ ਬੰਦਿਆਂ ਨੇ ਪੁਲਿਸ ਅਫਸਰਾਂ ਨੂੰ ਅਗਵਾ ਕਰਕੇ ਕੁੱਟਿਆ; ਪਠਾਨਕੋਟ, ਗਰਦਾਸਪੁਰ ਜਿਲਿਆਂ ਵਿੱਚ ਚੌਕਸੀ ਦੇ ਹੁਕਮ ਜਾਰੀ

ਪਠਾਨਕੋਟ (31 ਦਸੰਬਰ, 2015): ਪੰਜਾਬ ਪੁਲਿਸ ਦੇ ਦੋ ਅਫਸਰਾਂ ਨੂੰ ਫੌਜੀਆਂ ਦੀ ਵਰਦੀ ਵਾਲੇ ਪੰਜ ਵਿਅਕਤੀਆਂ ਵੱਲੋਂ ਅਗਵਾ ਕਰਨ ਦੀ ਘਟਨਾ ਮਗਰੋ ਪਠਾਨਕੋਟ ਦੇ ਸਰਹੱਦੀ ਜਿਲੇ ਅਤੇ ਗੁਰਦਾਸਪੁਰ ਵਿੱਚ ਚੌਕਸੀ ਦੇ ਹੁਕਮ ਜਾਰੀ ਕੀਤਾ ਗਿਆ ਹੈ। ਅਗਵਾ ਪੁਲਿਸ ਅਫਸਰਾਂ ਨੂੰ ਕੁੱਟਮਾਰ ਕਰਕੇ ਬਾਅਦ ਵਿੱਚ ਛੱਡ ਦਿੱਤਾ ਗਿਆ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਅਨੁਸਾਰ ਗੁਰਦਾਸਪੁਰ ਜਿਲੇ ਦੇ ਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਮਿੱਤਰ ਅਤੇ ਇੱਕ ਮਾਤਹਿਤ ਅਫਸਰ ਨਾਲ ਵੀਰਵਾਰ ਰਾਤ ਨੂੰ ਗਰਦਾਸਪੁਰ ਤੋਂ ਪਠਾਨਕੋਟ ਆ ਰਹੇ ਸਨ।ਦੀਨਾਨਗਰ ਨੇੜੇ ਕੁਝ ਬੰਦਿਆਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਰੁਕਣ ਤੋਂ ਬਾਅਦ ਉਕਤ ਬੰਦਿਆਂ ਵੱਲੋਂ ਉਨ੍ਹਾਂ ਨੂੰ ਅਗਵਾ ਕਰ ਲਿਆ।

ਪਠਾਨਕੋਟ ਦੇ ਐੱਸਪੀ ਆਰਕੇ ਬਖਸ਼ੀ ਨੇ ਦੱਸਿਆ ਕਿ ਸਲਵਿੰਦਰ ਸਿੰਘ ਅਤੇ ੳਸਦੇ ਮਿੱਤਰ ਅਕਾਲਗੜ੍ਹ ਨੇੜਿਓੁ ਮਿਲੇ ਹਨ। ਅਗਵਾਕਾਰਾਂ ਨੇ ਐੱਸਪੀ ਸਲਵਿੰਦਰ ਸਿੰਘ ਦੇ ਕੋਈ ਸੱਟ ਵਗੈਰਾ ਨਹੀ ਮਾਰੀ, ਜਦੋਂਕਿ ਉਸਦੇ ਸਾਥੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਅਮਨਦੀਪ ਹਸਪਤਾਲ ਦਾਖਲ ਕਰਵਾਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਕਾ ਬਹਿਬਲ ਕਲਾਂ 2015 ਨਾਲ ਜੁੜੇ ਫੌਜਦਾਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੋਗੇ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਬੀਤੇ ਕੱਲ੍ਹ ਫਰੀਦਕੋਟ ਵਿਖੇ ਜਸਟਿਸ ਚੇਤਨ ਸ਼ਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: