ਹੁਸ਼ਿਆਰਪੁਰ( 7 ਦਸੰਬਰ, 2014): ਪੰਜਾਬ ਵਿੱਚ ਪਿੱਛਲੇ ਤਿੰਨ ਦਹਾਕਿਆਂ ਤੋਂ ਮਨੁੱਖੀ ਅਧਿਕਾਰਾਂ ਦੀ ਹੋਏ ਘਾਣ, ਭਾਰਤ ਵਿੱਚ ਸਿੱਖ ਕੌਮ ‘ਤੇ ਹੋਏ ਜ਼ੁਲਮਾਂ ਦੇ ਮਾਮਲੇ ਵਿੱਚ ਇਨਸਾਫ ਦੀ ਖਤਮ ਹੋ ਰਹੀ ਉਮੀਦ ਅਤੇ ਜ਼ੁਲਮ ਦੇ ਖਿਲਾਫ ਸ਼ੰਘਰਸ਼ ਨੂੰ ਚੱਲਦਾ ਰੱਖਣ ਲਈ ਸਿੱਖ ਹਿੱਤਾਂ ਲਈ ਲੜਨਵਾਲੀ ਜੱਥੇਬੰਦੀ “ਦਲ ਖਾਲਸਾ” ਵੱਲੋਂ ਮਨੁੱਖੀ ਅਧਿਕਾਰ ਦਿਵਸ ਤੇ ਇੱਕ ਇਕੱਤਰਤਾ ਸੱਦਣ ਦਾ ਫੈਸਲਾ ਕੀਤਾ ਗਿਆ ਹੈ।

ਦਲ ਖਾਲਸਾ ਵੱਲੋਂ 1984 ਤੋਂ ਬਾਅਦ ਜਬਰੀ ਲਾਪਤਾ ਕੀਤੇ ਬੇਜ਼ੁਬਾਨਾਂ ਦੀ ਜ਼ੁਬਾਨ ਬਣਨ ਦੇ ਮੰਤਵ ਨਾਲ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਅੰਮਿ੍ਤਸਰ ਵਿਖੇ 10 ਦਸੰਬਰ ਨੂੰ ਸੱਦੀ ਜਾ ਰਹੀ ਇੱਕਤਰਤਾ ਵਿੱਚ ਸਰਕਾਰੀ ਤਸ਼ਦਦ ਦੇ ਸ਼ਿਕਾਰ ਪੀੜ੍ਤ ਪਰਿਵਾਰਾਂ ਦੀ ਇਕੱਤਰਤ ਹੋਣ ਲਈ ਸੱਦਾ ਦਿੱਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ਼ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ 1984 ਤੋਂ ਬਾਅਦ ਪੰਜਾਬ ਵਿੱਚ ਵੱਡੇ ਪੱਧਰ ‘ਤੇ ਮਨੁੱਖੀ ਹੱਕਾਂ ਦਾ ਘਾਣ ਖਤਿਾ ਗਿਆ। ਸੰਘਰਸ਼ਸੀਲ ਖਾੜਕੂਆਂ ਨੂੰ ਫੜਕੇ ਨਕਲੀ ਪੁਸਿਲ ਮੁਕਾਬਲਿਆਂ ਵਿੱਚ ਮਾਰਨ ਤੋਂ ਇਲਾਵਾ ਉਨ੍ਹਾਂ ਦੇ ਬੇਕਸੂਰ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਵੱਲੋਂ ਤਰੱਕੀਆਂ ਅਤੇ ਇਨਾਮਾਂ ਦੇ ਲਾਲਚ ਵਿੱਵ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਜ਼ੁਲਮ ਸ਼ਿਕਾਰ ਬਣਾਕੇ ਮੌਤ ਦੇ ਘਾਟ ਉਤਾਰਿਆ ਗਿਆ।
ਰੈਲੀ ਤੋਂ ਬਾਅਦ ਮਾਰਚ ਕੀਤਾ ਜਾਵੇਗਾ ਙ ਉਹਨਾਂ ਕਿਹਾ ਅਕਾਲੀ ਦਲ, ਦੋਸ਼ੀ ਪੁਲਿਸ ਅਫਸਰਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਦੇ ਆਪਣੇ ਚੋਣ ਵਾਅਦੇ ਤੋਂ ਮੁਕਰਿਆ ਹੈ। ਜਥੇਬੰਦੀ ਵੱਲੋਂ ਦਮਦਮੀ ਟਕਸਾਲ, ਸਿਖਜ਼ ਫਾਰ ਹਿਊਮਨ ਰਾਈਟਜ਼, ਸਿੱਖ ਯੂਥ ਆਫ ਪੰਜਾਬ, ਖਾਲੜਾ ਮਿਸ਼ਨ, ਸ਼ਹੀਦ ਭਾਈ ਧਰਮ ਸਿੰਘ ਖ਼ਾਲਸਾ ਟਰਸੱਟ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਬੀਬੀ ਪਰਮਜੀਤ ਕੌਰ ਖਾਲੜਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਸਹਿਯੋਗ ਨਾਲ ਇਹ ਮਾਰਚ 10 ਦਸੰਬਰ ਨੂੰ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆਂ ਕਿ ਕਸ਼ਮੀਰ ਵਿੱਚ ਵੀ ਭਾਰਤੀ ਫੋਜ ਅਤੇ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਚੁੱਕ ਕੇ ਮਾਰ ਦਿੱਤਾ ਗਿਆ , ਉੱਥੈ ਦੇ ਲੋਕ ਹਰ ਮਹੀਨੇ ਦੀ 10 ਤਾਰੀਖ ਨੂੰ ਹੱਥਾਂ ਵਿੱਚ ਗੁੱਮ ਨੌਜਵਾਨਾਂ ਦੀਆਂ ਫੋਟੋਆਂ ਲੈਕੇ ਪਾਰਕਾਂ ਵਿੱਚ ਇਕੱਠੇ ਹੁੰਦੇ ਹਨ ਅਤੇ ਸਰਕਾਰ ‘ਤੇ ਸਵਾਲ ਕਰਦੇ ਹਨ ਕਿ ਉਹ ਦੱਸੇ ਕਿ ਉਨ੍ਹਾਂ ਦੇ ਪੁੱਤਰ ਕਿੱਥੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਪੁਲਿਸ ਵੱਲੋਂ ਹਜ਼ਾਰਾਂ ਲੋਕਾਂ ਨੂੰ ਜਬਰੀ ਚੁੱਕ ਕੇ ਖਤਮ ਕੀਤਾ ਗਿਆ ਹੈ ਅਤੇ ਇੱਥੇ ਵੀ ਕਸ਼ਮੀਰ ਵਰਗੀ ਲਹਿਰ ਬਣਾਉਣ ਦੀ ਲੋੜ ਹੈ।