Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪਿੰਡ ਰੋਡੇ ਨੇੜੇ ਸੌਦਾ ਸਾਧ ਦਾ ਡੇਰਾ ਬਣਾਇਆ ਜਾਣਾ ਸੰਤ ਭਿੰਡਰਾਂਵਾਲਿਆਂ ਦੀ ਸ਼ਖਸ਼ੀਅਤ ਨੂੰ ਚੁਣੌਤੀ: ਸਿੱਖ ਆਗੂ

ਪਿੰਡ ਰੋਡੇ ਨੇੜੇ ਸੌਦਾ ਸਾਧ ਦਾ ਡੇਰਾ ਬਣਾਇਆ ਜਾਣਾ ਸੰਤ ਭਿੰਡਰਾਂਵਾਲਿਆਂ ਦੀ ਸ਼ਖਸ਼ੀਅਤ ਨੂੰ ਚੁਣੌਤੀ: ਸਿੱਖ ਆਗੂ

ਪੰਜਗਰਾਈਂ ਕਲਾਂ (7 ਸਤੰਬਰ, 2014): ਵੀਹਵੀਂ ਸਦੀ ਦੇ ਮਹਾਨ ਯੋਧੇ, ਸਿੱਖ ਸੰਘਰਸ਼ ਦੀ ਰੂਹ-ਏ ਰਵਾਂ, ਸਿੱਖਾਂ ਦੀਕੌਮ ਵਿੱਚ ਪੇਤਲੀ ਪੈ ਚੁੱਕੀ ਸਿੱਖੀ ਸਪਿਰਟ ਨੂੰ ਸ਼ਿਖਰ ‘ਤੇ ਪਹੁੰਚਾਉਣ ਵਾਲੇ, ਸਿੱਖ ਕੌਮ ਦੀ ਅਜ਼ਾਦੀ ਦੇ ਸੰਕਲਪ ਨੂੰ ਸਿੱਖ ਚੇਤਨਾ ਵਿੱਚ ਵਸਾੳੇਣ ਵਾਲੇ, ਕਥਨੀ ਤੇ ਕਰਨੀ ਦੇ ਪਰਪੱਕ, ਰੌਸ਼ਨ ਦਿਮਾਗ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਦੇ ਨੇੜੇ ਸਮਾਲਸਰ ਵਿੱਵ ਸੌਦਾ ਸਾਧ ਦੇ ਬਣ ਰਹੇ ਡੇਰੇ ਨੂੰ ਰੋਕਣ ਲਈ ਅੱਜ ਸਿੱਖੀ ਸਪਿਰਟ ਵਾਲੇ ਸਿੱਖਾਂ ਨੇ ਅਗਲੀ ਕਾਰਵਾਈ ਲਈ ਵਿਊਤਬੰਦੀ ਕਰਨ ਲਈ ਮੀਟਿੰਗ ਕੀਤੀ।

Sant Jarnail Singh Bhidaranwale (Sant Sipahi)
ਸਮਾਲਸਰ ਵਿਖੇ ਮੁੱਖ ਮਾਰਗ ਤੇ ਡੇਰਾ ਪ੍ਰੇਮੀਆਂ ਵੱਲੋਂ ਉਸਾਰੇ ਜਾ ਰਹੇ ਡੇਰੇ ਦੇ ਸਬੰਧ ਵਿਚ ਅੱਜ ਪਿੰਡ ਰੋਡੇ ਸੰਤ ਬਾਬਾ ਕਿਰਪਾਲ ਸਿੰਘ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਦੇ ਮੁਖ ਗ੍ਰੰਥੀ ਗਿਆਨੀ ਰਘੁਬੀਰ ਸਿੰਘ ਜੀ ਖਾਲਸਾ ਨੇ ਕਿਹਾ ਕਿ ਛੇਵੀਂ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਤੇ ਪੰਥ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਿੰਡ ਰੋਡੇ ਦੇ ਨਜਦੀਕ ਡੇਰੇ ਦਾ ਉਸਾਰਿਆ ਜਾਣਾ ਸਿੱਖ ਪੰਥ ਦੀ ਹਿੱਕ ਤੇ ਦੀਵਾ ਬਾਲਣ ਦੇ ਬਰਾਬਰ ਹੈ ਤੇ ਇਹ ਸਿੱਖ ਪੰਥ ਦੇ ਅਵੇਸਲੇਪਣ ਦੀ ਨਿਸ਼ਾਨੀ ਹੈ।

ਕਸਬਾ ਸਮਾਲਸਰ ਦੇ ਨਜਦੀਕ ਮੋਗਾ-ਕੋਟਕਪੂਰਾ ਜੀ.ਟੀ ਰੋੜ ਤੇ ਡੇਰਾ ਪ੍ਰੇਮੀਆਂ ਵੱਲੋਂ ਉਸਾਰੇ ਜਾ ਰਹੇ ਡੇਰੇ ਦੇ ਵਿਰੋਧ ਵਿੱਚ ਅੱਜ ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘੁਬੀਰ ਸਿੰਘ ਜੀ ਖਾਲਸਾ ਨੇ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੱਦੀ ਪਿੰਡ ਰੋਡੇ ਦੇ ਗੁਰਦੁਆਰਾ ਸੰਤ ਬਾਬਾ ਕਿਰਪਾਲ ਸਿੰਘ ਜੀ ਵਿਖੇ ਵਿਸ਼ਾਲ ਪੰਥਕ ਇਕੱਠ ਨੂੰ ਸੰਬੋਧਨ ਕੀਤਾ।

sauda-sadh-rode-300x81 (1)ਉਨ੍ਹਾਂ ਕਿਹਾ ਕਿ ਇਥੇ ਡੇਰੇ ਦਾ ਉਸਾਰਿਆ ਜਾਣਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦੀ ਦੀ ਸ਼ਖਸ਼ੀਅਤ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ। ਰੋਡੇ ਪਿੰਡ ਪੰਥ ਦੀ ਨਬਜ਼ ਹੈ। ਉਹਨਾਂ ਨੇ ਇਸ ਮੌਕੇ ਤੇ ਨੌਜਵਾਨ ਸਿੱਖ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸਾਬਤ ਸੂਰਤ ਹੋ ਕਿ ਗੁਰੂ ਵਾਲੀ ਬਣੇ ਤੇ ਪਖੰਡੀ ਡੇਰੇਦਾਰਾਂ ਦੀਆਂ ਕੋਝੀਆਂ ਚਾਲਾਂ ਨੂੰ ਰੋਕਣ ਲਈ ਅਹਿਮ ਭੁਮਿਕਾ ਨਿਭਾਏ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਮੈਂਬਰ ਜਗਤਾਰ ਸਿੰਘ ਰੋਡੇ ਅਤੇ ਸੁਖਹਰਪੀ੍ਰਤ ਸਿੰਘ ਅਤੇ ਹਾਜ਼ਰ ਅਗੂਆਂ ਵੱਲੋਂ ਰਘੁਬੀਰ ਸਿੰਘ ਜੀ ਖਾਲਸਾ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਜਗਤਾਰ ਸਿੰਘ ਰੋਡੇ ਨੇ ਕਿਹਾ ਕਿ ਮੈਂ ਅਤੇ ਸੁਖਹਪ੍ਰੀਤ ਸਿੰਘ ਡੇਰੇ ਦੇ ਸਬੰਧ ਵਿਚ ਸਭ ਤੋਂ ਪਹਿਲਾਂ ਕੁਰਬਾਨੀ ਦੇਵਾਂਗੇ। ਜੇਕਰ ਸਿੱਖ ਸੰਗਤ ਨੇ ਹੁਕਮ ਦਿੱਤਾ ਤਾਂ ਇੱਟਾਂ ਵੀ ਚੁਕਵਾ ਦੇਵਾਂਗੇ।

ਇਸ ਮੌਕੇ ਹਿੰਦੂ ਜਥੇਬੰਦੀ ਆਗੂ ਪੰਿਡਤ ਰੋਸ਼ਨ ਲਾਲ,ਪੰਡਿਤ ਸੋਮ ਨਾਥ ਨੇ ਕਿਹਾ ਕਿ ਡੇਰੇ ਦਾ ਉਸਰਨਾ ਹਿੰਦੂ,ਸਿੱਖ, ਇਸਾਈ,ਮੁਸਲਿਮ ਸਭ ਧਰਮਾਂ ਲਈ ਖਤਰੇ ਦੀ ਨਿਸ਼ਾਨੀ ਹੈ। ਵੋਟਾਂ ਖਾਤਰ ਪਾਰਟੀਆਂ ਨੇ ਡੇਰਾਵਾਦ ਨੂੰ ਹਵਾ ਦਿੱਤੀ ਹੈ।

ਕੈਪਟਨ ਹਰਚਰਨ ਸਿੰਘ ਰੋਡੇ ਨੇ ਕਿਹਾ ਕਿ ਉਹ ਨੌਜਵਾਨਾਂ ਤੋਂ ਪਹਿਲਾਂ ਕੁਰਬਾਨੀ ਦੇਣਗੇ। ਉਨ੍ਹਾ ਕਿਹਾ ਕਿ ਸਿੱਖ ਇਤਿਹਾਸ ਨੂੰ ਤੋੜਨਾ, ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਸਹਿਣਯੋਗ ਨਹੀਂ ਹੈ।

ਸ਼੍ਰੋਮਣੀ ਆਕਾਲੀ ਦਲ 1920 ਆਗੂ ਜੱਥੇਦਾਰ ਬੂਟਾ ਸਿੰਘ ਰਣਸੀਂਹ ਕੇ ਕਲਾਂ ਨੇ ਕਿਹਾ ਕਿ ਡੇਰਿਆਂ ਨੂੰ ਰੋਕਣ ਲਈ ਪਿੰਡਾਂ ਵਿਚ ਨਸ਼ਾ ਰਹਿਤ ਕਮੇਟੀਆਂ ਬਣਾਈਆ ਜਾਣ, ਤੇ ਸੌਦਾ ਸਾਧ ਦੇ ਚੇਲਿਆਂ ਵੱਲੋਂ ਸਾਡੇ ਮਹਾਨ ਸਹੀਦ ਦੇ ਪਿੰਡ ਦੇ ਨਜਦੀਕ ਉਸਰੇ ਜਾ ਰਹੇ ਡੇਰੇ ਦੇ ਮਸਲੇ ਤੇ ਆਪਣੇ-ਆਪ ਨੂੰ ਪੰਥਕ ਅਖਵਾਉਦੀ ਬਾਦਲ ਸਰਕਾਰ ਸਥਿਤੀ ਸਪੱਸਟ ਕਰੇ ।

ਇਸ ਮੌਕੇ ਬਾਦਲ ਦਲ ਦੇ ਸੀਨੀਅਰ ਆਗੂ ਗੁਰਜੰਟ ਸਿੰਘ ਭੁੱਟੋ ਨੇ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਨੇ ਡੇਰੇ ਦੀ ਉਸਾਰੀ ਰੋਕ ਕੇ ਚੰਗਾ ਕੰਮ ਕੀਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

'ਦਿ ਲਲਨਟੌਪ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਫੋਟੋਗ੍ਰਾਫਰ ਰਘੂ ਰਾਏ ਨੇ ਦਾਅਵਾ ਕੀਤਾ ਕਿ ਜੂਨ 1984 ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਤਸਵੀਰ ਉਸੇ ਨੇ ਖਿੱਚੀ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। "ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ
ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ
ਕਿਤਾਬ “ਜਾਂਬਾਜ ਰਾਖਾ” ਅਨੁਸਾਰ ਸੰਨ 1984 ਦੀ ਸਿੱਖ ਨਸਲਕੁਸ਼ੀ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਸਨ, ਸਗੋਂ ਇਹ ਇੱਕ ਸੋਚੀ-ਸਮਝੀ, ਯੋਜਨਾਬੱਧ ਨਸਲਕੁਸ਼ੀ ਸੀ। ਸਿੱਖਾਂ ਨਸਲਕੁਸ਼ੀ ਰਾਜਨੀਤਿਕ ਮੁਫਾਦਾਂ ਲਈ ਕੇਂਦਰ ਸਰਕਾਰ, ਖਾਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: