Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਦੇ ਸਿਨੇਮਿਆਂ ਵਿੱਚ ਫਿਲਮ ਨਾਨਕ ਸ਼ਾਹ ਫਕੀਰ ਦਾ ਪ੍ਰਦਰਸ਼ਨ ਸਿੱਖ ਸੰਗਤ ਨੇ ਰੁਕਵਾਇਆ

ਦਿੱਲੀ ਦੇ ਸਿਨੇਮਿਆਂ ਵਿੱਚ ਫਿਲਮ ਨਾਨਕ ਸ਼ਾਹ ਫਕੀਰ ਦਾ ਪ੍ਰਦਰਸ਼ਨ ਸਿੱਖ ਸੰਗਤ ਨੇ ਰੁਕਵਾਇਆ

ਨਵੀਂ ਦਿੱਲੀ ( 17 ਅਪ੍ਰੈਲ, 2015): ਅੱਜ ਦਿੱਲੀ ਦੇ ਸਿੱਖਾਂ ਦਾ ਗੁੱਸਾ ਉਸ ਵੇਲੇ ਬੇਕਾਬੂ ਹੋ ਗਿਆ ਜਦ ਵਿਵਾਦਤ ਫਿਲਮ “ਨਾਨਕਸ਼ਾਹ ਫਕੀਰ” ਦੇ ਨਿਰਮਾਤਾ ਨੇ ਸਿੱਖਾਂ ਵੱਲੋਂ ਬੇਨਤੀਆਂ ਅਤੇ ਵਿਰੋਧ ਦੇ ਬਾਵਜੂਦ ਫਿਲ਼ਮ ਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਫਿਲਮ ਦੇ ਪ੍ਰਦਰਸ਼ਨ ‘ਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਂ ਪਹਿਲਾਂ ਹੀ ਰੋਕ ਲੱਗ ਚੁੱਕੀ ਹੈ, ਦਿੱਲੀ ਵਿੱਚ ਸਿੱਖ ਨੌਜਵਾਨਾਂ ਨੇ ਫਿਲ਼ਮ ਦੇ ਵਿਰੁੱਧ ਵਿਰੋਧ ਕੀਤਾ ।

Screening-of-Nanak-Shah-Fakir-movie-stopped-in-Delhi-e1429292649781
ਦਿੱਲੀ ਦੇ ਸਿਨੇਮਿਆਂ ਵਿੱਚ ਫਿਲਮ ਨਾਨਕ ਸ਼ਾਹ ਫਕੀਰ ਦਾ ਪ੍ਰਦਰਸ਼ਨ ਸਿੱਖ ਸੰਗਤ ਨੇ ਰੁਕਵਾਇਆ

ਸਿੱਖ ਨੌਜਾਵਨਾਂ ਨੇ ਕਈ ਸਿਨੇਮਾਂ ਹਾਲ ਦੇ ਪ੍ਰਬੰਧਕਾਂ ਨੂੰ ਫਿਲ਼ਮ ਨਾ ਵਿਖਾਉਣ ਲਈ ਮੰਗ ਪੱਤਰ ਦਿੱਤੇ।

ਦਿੱਲੀ ਵਿੱਚ ਫਿਲਮ ਦਾ ਵਿਰੋਧ ਕਰ ਰਹੇ ਨੌਜਵਾਨਾਂ ਹਰਮਿੰਦਰ ਸਿੰਘ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਜਿਹੜੇ ਸਿਨੇਮਾਂ ਹਾਲ ਦੇ ਪ੍ਰਬੰਧਕਾਂ ਨੂੰ ਅਸੀਂ ਫਿਲ਼ਮ ਨਾ ਵਿਖਾਉਣ ਬਾਰੇ ਕਿਹਾ ਸੀ, ਉਨ੍ਹਾਂ ਨੇ ਫਿਲਮ ਨਹੀਂ ਵਿਖਾਈ, ਕੂਝ ਹੋਰ ਸਿਨੇਮਿਆਂ ਵੱਲੋਂ ਫਿਲਮ ਵਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦ ਸਿੱਖ ਨੌਜਵਾਨਾਂ ਨੂੰ ਇਹ ਪਤਾ ਲੱਗਿਆ ਕਿ ਕੁਝ ਸਿਨੇਮਿਆਂ ਵਿੱਚ ਫਿਲ਼ਮ ਨੂੰ ਵਿਖਾਇਆ ਜਾ ਰਿਹਾ ਹੈ ਤਾਂ ਸਿੱਖ ਸੰਗਤ ਵੱਲੋਂ ਫਿਲ਼ਮ ਦਾ ਵਿਰੋਧ ਕੀਤਾ ਗਿਆ।

ਉਨ੍ਹਾਂ ਨੇ ਸਿੱਖ ਸਿਆਸਤ ਨੂੰ ਫੌਨ ‘ਤੇ ਦੱਸਿਆ ਕਿ ਸਿੱਖ ਸੰਗਤਾਂ ਵੱਲੋਂ ਲਕਸ਼ਮੀ ਨਗਰ ਦੇ ਫਨ ਸਿਨੇਮੇ ਵਿੱਚ ਫਿਲ਼ਮ ਦਾ ਪ੍ਰਦ੍ਰਸ਼ਨ ਰੋਕਿਆ ਗਿਆ।

ਇਕਬਾਲ ਸਿੰਘ ਨੇ ਦੱਸਿਆ ਕਿ ਸਿੱਖ ਸੰਗਤਾਂ ਵੱਲੋਂ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਲਕਸ਼ਮੀ ਨਗਰ ਦੇ ਫਨ ਸਿਨੇਮੇ ਵਿੱਚ ਚਾਰ ਵਜੇ ਦਾ ਸ਼ੋਅ ਰੋਕ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਨਰਾਇਣ ਨਗਰ ਦੇ ਪੀਵੀਆਰ ਸਿਨੇਮੇ ਵਿੱਚ ਵੀ 9 ਵਜੇ ਵਾਲਾ ਸ਼ੌਅ ਰੋਕ ਦਿੱਤਾ ਗਿਆ ਹੈ।

ਵਰਨਣਯੋਗ ਹੈ ਕਿਹਰਮਿਦਰ ਸਿੰਘ ਅਤੇ ਸਵਿੰਦਰ ਸਿੰਘ ਨਾਮ ਦੇ ਦੋ ਸਿੱਖ ਨੌਜਵਾਨਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਜਿੰਨ੍ਹਾਂ ਨੂੰ ਰਾਤ 9 ਵਜੇ ਦੇ ਕਰੀਬ ਰਿਹਾਅ ਕਰ ਦਿੱਤਾ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਵੀਡੀਓੁ ਫਿਲਮ ਨਾਨਕ ਸ਼ਾਹ ਫਕੀਰ 'ਤੇ ਕੀਤੀ ਵਿਸਥਾਰ ਚਰਚਾ ਦਾ ਹਿੱਸਾ ਹੈ।ਇਸ ਵਿੱਚ ਸ੍ਰ. ਹਰਕਮਲ ਸਿੰਘ ਨੇ ਵਿਸਥਾਰ ਸਾਹਿਤ ਦੱਸਿਆ ਕਿ ਗੁਰੂ ਸਾਹਿਬਾਨ 'ਤੇ ਬਣ ਰਹੀਆਂ ਫਿਲਮਾਂ ਸਿੱਖ ਮਾਪਿਆਂ
ਬੀਤੇ ਸਮੇਂ ਦੌਰਾਨ ‘ਨਾਨਕ ਸ਼ਾਹ ਫਕੀਰ’ ਨਾਮੀ ਫਿਲਮ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਚਿਤਰਤ ਕਰਨ ਵਿਰੁਧ ਸਿੱਖ ਪੰਥ ਵਲੋਂ ਉੱਚੀ ਸੁਰ ਚ ਆਵਾਜ਼ ਬੁਲੰਦ ਕੀਤੀ ਗਈ। ਇਸ ਸਮੇਂ ਪੰਜਾਬੀ ਯੂਨੀਵਰਸਿਟੀ
ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ
ਸੱਭਿਅਤਾ ਦੇ ਮੁੱਢ ਤੋਂ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: