ਨਵੀਂ ਦਿੱਲੀ: ਚੀਨ ਦੇ ਸਰਕਾਰੀ ਮੀਡੀਆ ਨੇ ਤਾਈਵਾਨ ਦੀ ਔਰਤ ਸੰਸਦਾਂ ਦੀ ਇਕ ਟੀਮ ਦੇ ਭਾਰਤ ਦੌਰੇ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਹ ਦੌਰਾ ਭਾਰਤ ਅਤੇ ਤਾਈਵਾਨ ਵਿਚਕਾਰ ਦਸੰਬਰ 2016 ‘ਚ ਬਣੇ ਸੰਸਦੀ ਮਿੱਤਰਤਾ ਫੋਰਮ ਤਹਿਤ ਕੀਤਾ ਜਾ ਰਿਹਾ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਪੀਪਲਜ਼ ਡੇਲੀ ਦੀ ਮੈਗਜ਼ੀਨ ਗਲੋਬਲ ਟਾਈਮਜ਼ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦਲ ਦੀ ਮੇਜ਼ਬਾਨੀ ਕਰਕੇ ਭਾਰਤ ਅੱਗ ਨਾਲ ਖੇਡ ਰਿਹਾ ਹੈ।

ਮੈਗਜ਼ੀਨ ‘ਚ ਛਪੇ ਲੇਖ ਮੁਤਾਬਿਕ ਅਜਿਹੇ ਵਕਤ ‘ਚ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਤਾਈਵਾਨ ਦੇ ਸਵਾਲ ‘ਤੇ ਚੁਣੌਤੀ ਦੇਣਾ ਬੰਦ ਕਰ ਦਿੱਤਾ ਹੈ ਤਾਂ ਭਾਰਤ ਦੀ ਇਹ ਹਰਕਤ ਉਕਸਾਉਣ ਵਾਲੀ ਹੈ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ।