Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਖੌਤੀ ਦਲਿਤ ਵਿਦਿਆਰਥੀ ਦੀ ਆਤਮ ਹੱਤਿਆ ਦੇ ਵਿਰੋਧ ਵਿੱਚ ਕਈ ਥਾਂ ਰੋਸ ਮੁਜ਼ਾਹਰੇ

ਅਖੌਤੀ ਦਲਿਤ ਵਿਦਿਆਰਥੀ ਦੀ ਆਤਮ ਹੱਤਿਆ ਦੇ ਵਿਰੋਧ ਵਿੱਚ ਕਈ ਥਾਂ ਰੋਸ ਮੁਜ਼ਾਹਰੇ

ਹੈਦਰਾਬਾਦ (19 ਜਨਵਰੀ, 2016): ਹੈਦਰਾਬਾਦ ਯੂਨੀਵਰਸਿਟੀ ਵਿਚ ਪੀਐੱਚਡੀ ਕਰ ਰਹੇ ਇਕ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਭਾਰਤ ਭਰ ਵਿੱਚ ਕੇਂਦਰੀ ਮੰਤਰੀ ਬੰਡਾਰੂ ਦੱਤਾਰੇਯਾ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਦੇ ਅਸਤੀਫੇ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਹੋ ਰਹੇ ਹਨ।ਇਕ ਸਥਾਨਕ ਸੰਗਠਨ ਨੇ ਉਨ੍ਹਾਂ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ, ਜਦਕਿ ਪੁਲਿਸ ਨੇ ਅਹਿਤਿਆਤ ਵਜੋਂ 37 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ । ਇਸ ਤੋਂ ਇਲਾਵਾ ਪੁਣੇ, ਮੁੰਬਈ ਸਮੇਤ ਹੋਰ ਥਾਵਾਂ ‘ਤੇ ਵੀ ਪ੍ਰਦਰਸ਼ਨ ਕੀਤੇ ਗਏ ।

ਨਵੀ ਦਿੱਲੀ ਵਿੱਚ ਰੋਸ ਮੁਜ਼ਾਹਰੇ ਦੌਰਾਨ ਕੇਂਦਰੀ ਮੰਤਰੀ ਦਾ ਪੁਤਲਾ ਫੂਕਦੇ ਵਿਦਿਆਰਥੀ
ਨਵੀ ਦਿੱਲੀ ਵਿੱਚ ਰੋਸ ਮੁਜ਼ਾਹਰੇ ਦੌਰਾਨ ਕੇਂਦਰੀ ਮੰਤਰੀ ਦਾ ਪੁਤਲਾ ਫੂਕਦੇ ਵਿਦਿਆਰਥੀ

ਇਸ ਦੌਰਾਨ ਹੈਦਰਾਬਾਦ ਵਿਚ ਵਿਦਿਆਰਥੀਆਂ ਨੇ ਪੁਣੇ ਵਿਚ ਸੰਸਥਾ ਐਫ. ਟੀ. ਆਈ. ਆਈ. ਦੇ ਗੇਟ ਅੱਗੇ ਬੈਠ ਕੇ ਪ੍ਰਦਰਸ਼ਨ ਕੀਤਾ । ਇਸ ਮੁੱਦੇ ‘ਤੇ ਸਿਆਸਤ ਗਰਮਾ ਗਈ ਤੇ ਰਾਹੁਲ ਗਾਂਧੀ ਨੇ ਹੈਦਰਾਬਾਦ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ।

ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਵਿਦਿਆਰਥੀ ਰੋਹਿਤ ਦੀ ਖੁਦਕੁਸ਼ੀ ਨੂੰ ਹੱਤਿਆ ਕਰਾਰ ਦਿੱਤਾ ਹੈ । ਕੇਂਦਰੀ ਮੰਤਰੀ ਬੰਡਾਰੂ ਦੱਤਾਰੇਯਾ, ਭਾਜਪਾ ਨੇਤਾ ਰਾਮ ਚੰਦਰ ਰਾਓ ਤੇ ਯੂਨੀਵਰਸਿਟੀ ਦੇ ਕੁਲਪਤੀ ਸਮੇਤ 4 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ।

ਹੋਸਟਲ ਵਿੱਚੋਂ ਕੱਢੇ ਜਾਣ ਤੋਂ ਬਾਅਦ ਸਾਥੀ ਵਿਦਿਆਰਥੀਆਂ ਨਾਲ ਖੁੱਲੇ ਅਸਮਾਨ ਥੱਲੇ ਬੈਠਾ ਰੋਹਿਤ ਵੇਮੁਲਾ
ਹੋਸਟਲ ਵਿੱਚੋਂ ਕੱਢੇ ਜਾਣ ਤੋਂ ਬਾਅਦ ਸਾਥੀ ਵਿਦਿਆਰਥੀਆਂ ਨਾਲ ਖੁੱਲੇ ਅਸਮਾਨ ਥੱਲੇ ਬੈਠਾ ਰੋਹਿਤ ਵੇਮੁਲਾ

ਆਤਮ-ਹੱਤਿਆ ਕਰਨ ਵਾਲੇ ਵਿਦਿਆਰਥੀ ਰੋਹਿਤ ਯੂਨੀਵਰਸਿਟੀ ‘ਚੋਂ ਇਕ ਖਤ ਮਿਲਿਆ ਹੈ ਜਿਸ ਵਿਚ ਉਸ ਨੇ ਕਿਹਾ ਕਿ ਉਸ ਨੂੰ ਪਿਛਲੇ 7 ਮਹੀਨਿਆਂ ਤੋਂ ਫੈਲੋਸ਼ਿਪ ਨਹੀਂ ਮਿਲੀ ਸੀ । ਉਸ ਨੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਉਹ ਕਾਰਲ ਸਾਗਾਨ ਵਾਂਗ ਵਿਗਿਆਨ ਲੇਖਕ ਬਣਨਾ ਚਾਹੁੰਦਾ ਸੀ । ਰੋਹਿਤ ਨੇ ਪੱਤਰ ਵਿਚ ਲਿਖਿਆ, ‘ਜੇਕਰ ਤੁਸੀਂ…..ਜੋ ਇਸ ਪੱਤਰ ਨੂੰ ਪੜ੍ਹ ਰਹੇ ਹੋ…..ਮੇਰੇ ਲਈ ਕੁਝ ਕਰ ਸਕਦੇ ਹੋ…..ਤਾਂ ਮੈਨੂੰ ਮੇਰੀ 7 ਮਹੀਨੇ ਦੀ ਇਕ ਲੱਖ 75 ਹਜ਼ਾਰ ਦੀ ਫੈਲੋਸ਼ਿਪ ਮਿਲਣੀ ਹੈ । ਕਿਰਪਾ ਵੇਖਣਾ ਕਿ ਇਹ ਮੇਰੇ ਪਰਿਵਾਰ ਨੂੰ ਮਿਲ ਜਾਵੇ । ਮੈਂ ਰਾਮ ਜੀ ਨੂੰ ਲਗਭਗ 40 ਹਜ਼ਾਰ ਰੁਪਏ ਦੇਣੇ ਹਨ । ਉਨ੍ਹਾਂ ਕਦੇ ਇਹ ਵਾਪਸ ਨਹੀਂ ਮੰਗੇ ਪਰ ਕਿਰਪਾ ਕਰਕੇ ਇਨ੍ਹਾਂ ਵਿਚੋਂ ਇਹ ਰਕਮ ਉਨ੍ਹਾਂ ਨੂੰ ਦੇ ਦੇਣਾ ।’ ਰੋਹਿਤ ਨੇ ਲਿਖਿਆ, ”ਮੈਂ ਜਾਣਦਾ ਹਾਂ ਕਿ ਆਪ ਵਿਚੋਂ ਕੁਝ ਲੋਕਾਂ ਨੇ ਮੇਰੀ ਪਰਵਾਹ ਕੀਤੀ, ਮੈਨੂੰ ਪਿਆਰ ਦਿੱਤਾ । ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ । ਮੈਨੂੰ ਹਮੇਸ਼ਾ ਖੁਦ ਨਾਲ ਸਮੱਸਿਆਵਾਂ ਰਹੀਆਂ । ਮੈਂ ਆਪਣੀ ਆਤਮਾ ਤੇ ਆਪਣੇ ਸਰੀਰ ਵਿਚਾਲੇ ਵਧਦੀ ਦੂਰੀ ਨੂੰ ਮਹਿਸੂਸ ਕਰਦਾ ਹਾਂ ਤੇ ਮੈਂ ਇਕ ਰਾਖਸ਼ ਬਣ ਗਿਆ ਹਾਂ ।”

ਇਸ ਦੌਰਾਨ ਰੋਹਿਤ ਖੁਦਕੁਸ਼ੀ ਮਾਮਲੇ ਵਿਚ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਕੁਲਪਤੀਆਂ ਦੀ ਚੋਣ ਭਾਜਪਾ-ਆਰ.ਐਸ.ਐਸ. ਵੱਲੋਂ ਕੀਤੀ ਜਾ ਰਹੀ ਹੈ । ਸਿੱਖਿਆ ਦੀ ਬਜਾਏ ਉਨ੍ਹਾਂ ਦੀ ਰੁਚੀ ਏ. ਬੀ. ਵੀ. ਪੀ. ਨੂੰ ਉਤਸ਼ਾਹਿਤ ਕਰਨਾ ਹੈ । ਇਕ ਟਵੀਟ ਰਾਹੀਂ ਉਨ੍ਹਾਂ ਵਿਦਿਆਰਥੀ ਸ਼ਾਖਾਵਾਂ ਨੂੰ ‘ਫਿਰਕਾਪ੍ਰਸਤ ਤਾਕਤਾਂ’ ਨਾਲ ਲੜਨ ਲਈ ਇਕਜੁੱਟ ਹੋਣ ਲਈ ਕਿਹਾ ਹੈ ।

ਜ਼ਿਕਰਯੋਗ ਹੈ ਭਾਜਪਾ ਦੀ ਸਹਿਯੋਗੀ ਹਿੰਦੂਤਵੀ ਵਿਦਿਆਰਥੀ ਜੱਥੇਬੰਦੀ ਏ. ਬੀ. ਵੀ. ਪੀ. ਦੇ ਅਖੌਤੀ ਉੱਚਜਾਤੀ ਕਾਰਕੂਨਾਂ ਨਾਲ ਲੜਾਈ ਝਗੜਾ ਹੋਣ ਕਰਕੇ ਯੂਨੀਵਰਸਿਟੀ ਨੇ ਪੰਜ ਕਥਿਤ ਦਲਿਤ ਵਿਦਿਆਰਥੀਆਂ ਨੂੰ ਹੋਸਟਲ ਵਿੱਚੌਂ ਕੱਢ ਦਿੱਤਾ ਸੀ ਅਤੇ ਉਨ੍ਹਾਂ ਨੂੰ ਪਿਛਲ਼ੇ ਕਾਫੀ ਸਮੇਂ ਤੋਂ ਏ. ਬੀ. ਵੀ. ਪੀ. ਦੇ ਕਾਰਕੂਨਾਂ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਤੰਗ-ਪ੍ਰੇਸ਼ਨ ਕੀਤਾ ਜਾ ਰਿਹਾ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤੀ ਅਰਥਚਾਰੇ ਉੱਤੇ ਮੰਦੀ ਦਾ ਆਲਮ ਹੋਰ ਡੁੰਘਾਂ ਹੁੰਦਾ ਜਾ ਰਿਹਾ ਹੈ। ਖਬਰਖਾਨੇ ਚ ਨਿੱਤ ਦਿਨ ਖਬਰਾਂ ਛਪ ਰਹੀਆਂ ਹਨ ਕਿ ਕਿਵੇਂ ਕਾਰਾਂ, ਕੱਪੜਿਆਂ ਤੇ ਇਥੋਂ ਤੱਕ ਕਿ ਨਿਤ-ਦਿਨ ਵਰਤੋਂ
ਭਾਰਤੀ ਸੁਪਰੀਮ ਕੋਰਟ ਨੇ ਅੱਜ ਅਯੁਧਿਆ ਦਾ ਬਾਬਰੀ ਮਸਜਿਦ-ਰਾਮ ਮੰਦਰ ਵਿਵਾਦ ਤਿੰਨ ਵਿਚੋਲਿਆਂ ਦੀ ਇਕ ਟੋਲੀ ਦੇ ਹਵਾਲੇ ਕਰ ਦਿੱਤਾ। ਅਦਾਲਤ ਵਲੋਂ ਅੱਜ ਲਏ ਗਏ ਫੈਸਲੇ ਮੁਤਾਬਕ ਸੁਪਰੀਮ ਕੋਰਟ ਦੇ
ਉੱਤਰ ਪ੍ਰਦੇਸ਼ ਵਿਚ ਹਿੰਦੂਤਵੀਆਂ ਵਲੋਂ ਦੋ ਕਸ਼ਮੀਰੀ ਕਿਰਤਕਾਰਾਂ ਦੀ ਮਾਰਕੁੱਟ ਕਰਨ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸੁੱਕੇ ਮੇਵੇ ਵੇਚਣ ਵਾਲੇ ਦੋ ਕਸ਼ਮੀਰੀਆਂ, ਜਿਨ੍ਹਾਂ ਦੇ ਨਾਂ
ਭਾਰਤ ਦੀ ਸੁਪਰੀਮ ਕੋਰਟ ਨੇ ਅੱਜ (12 ਦਸੰਬਰ, 2017) ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1991 'ਚ ਹੋਏ ਕਤਲ ਦੇ ਪਿੱਛੇ "ਵੱਡੀ ਸਾਜ਼ਿਸ਼" ਦੀ ਕਈ ਏਜੰਸੀਆਂ ਨੇ ਜਾਂਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: