Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਕਾ ਨਕੋਦਰ: ਪੰਜਾਬ ਪੁਲੀਸ ਨੂੰ 1986 ‘ਚ ਸ਼ਹੀਦ ਕੀਤੇ 4 ਨੌਜਵਾਨਾਂ ਦਾ ਰਿਕਾਰਡ ਨਹੀਂ ਲੱਭ ਰਿਹਾ

ਸਾਕਾ ਨਕੋਦਰ: ਪੰਜਾਬ ਪੁਲੀਸ ਨੂੰ 1986 ‘ਚ ਸ਼ਹੀਦ ਕੀਤੇ 4 ਨੌਜਵਾਨਾਂ ਦਾ ਰਿਕਾਰਡ ਨਹੀਂ ਲੱਭ ਰਿਹਾ

ਚੰਡੀਗੜ੍ਹ: ਨਕੋਦਰ ਵਿੱਚ 32 ਸਾਲ ਪਹਿਲਾਂ 2 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਿਰੁੱਧ ਰੋਸ ਪ੍ਰਗਟਾਉਣ ਵਾਲਿਆਂ ’ਤੇ ਪੁਲੀਸ ਵੱਲੋਂ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਨੌਜਵਾਨਾਂ ਬਾਰੇ ਹੁਣ ਪੁਲੀਸ ਕਹਿ ਰਹੀ ਹੈ ਕਿ ਉਸ ਦਿਨ ਨਕੋਦਰ ਗੋਲੀ ਨਹੀਂ ਸੀ ਚੱਲੀ ਅਤੇ ਨਾ ਹੀ ਕਿਸੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਸੀ।

ਇਸ ਰੋਸ ਮਾਰਚ ਦੀ ਅਗਵਾਈ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕੀਤੀ ਸੀ। ਪਿੰਡ ਲਿੱਤਰਾਂ ਦੇ ਸ. ਬਲਦੇਵ ਸਿੰਘ ਦਾ ਪੁੱਤਰ ਭਾਈ ਰਵਿੰਦਰ ਸਿੰਘ ਇਸ ਗੋਲੀ ਕਾਂਡ ਵਿੱਚ ਸ਼ਹੀਦ ਹੋ ਗਿਆ ਸੀ। ਉਸ ਵੱਲੋਂ ਆਰਟੀਆਈ ਤਹਿਤ 19 ਜਨਵਰੀ 2018 ਨੂੰ ਜਾਣਕਾਰੀ ਮੰਗੀ ਗਈ ਸੀ ਕਿ 4 ਫਰਵਰੀ 1986 ਨੂੰ ਨਕੋਦਰ ‘ਚ ਹੋਏ ਗੋਲੀ ਕਾਂਡ ਵਿੱਚ ਹੋਈਆਂ ਮੌਤਾਂ ਅਤੇ 5 ਫਰਵਰੀ 1986 ਨੂੰ ਅਣਪਛਾਤੇ ਵਿਅਕਤੀਆਂ ਦੇ ਸਸਕਾਰ ਦੀ ਰਿਪੋਰਟ ਅਤੇ ਮ੍ਰਿਤਕਾਂ ਦੀ ਪਛਾਣ ਬਾਰੇ ਦੱਸਿਆ ਜਾਵੇ।

ਤਤਕਾਲੀ ਸਬ ਡਿਵੀਜ਼ਨ ਨਕੋਦਰ ਦੇ ਡੀਐੱਸਪੀ ਵੱਲੋਂ 3 ਮਾਰਚ 2018 ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਥਾਣਾ ਸਦਰ ਨਕੋਦਰ ਤੋਂ ਹਾਸਲ ਕੀਤੀ ਗਈ ਜਾਣਕਾਰੀ ਮੁਤਾਬਕ ਏਰੀਏ ਵਿੱਚ 4 ਫਰਵਰੀ 1986 ਨੂੰ ਕੋਈ ਵੀ ਗੋਲੀ ਕਾਂਡ ਨਹੀਂ ਸੀ ਵਾਪਰਿਆ ਤੇ ਨਾ ਹੀ ਕਿਸੇ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ। 5 ਫਰਵਰੀ 1986 ਨੂੰ ਕਿਸੇ ਵੀ ਲਾਵਾਰਿਸ ਜਾਂ ਅਣਪਛਾਤੇ ਵਿਅਕਤੀ ਦਾ ਸਸਕਾਰ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਪੁਲੀਸ ਫਾਇਰਿੰਗ ਨਾਲ ਮਾਰੇ ਗਏ ਚਾਰ ਨੌਜਵਾਨਾਂ ਦੇ ਸਸਕਾਰ ਵਾਰਸਾਂ ਤੋਂ ਪੁੱਛੇ ਬਿਨਾਂ ਕੀਤੇ ਜਾਣ ’ਤੇ ਦੁੱਖ ਪ੍ਰਗਟਾਇਆ ਸੀ। ਇਸ ਗੋਲੀ ਕਾਂਡ ’ਚ ਉਦੋਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ ਅਤੇ ਭਾਈ ਹਰਮਿੰਦਰ ਸਿੰਘ ਸ਼ਹੀਦ ਹੋਏ ਸਨ।

ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮੁਹੱਲੇ ਵਿਚਲੇ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੜ ਗਏ ਸਨ। ਇਸ ਦੇ ਰੋਸ ਵਜੋਂ 3 ਫਰਵਰੀ 1986 ਨੂੰ ਸ਼੍ਰੋਮਣੀ ਅਕਾਲੀ ਦਲ, ਨਕੋਦਰ ਕਚਹਿਰੀਆਂ ਦੇ ਵਕੀਲ, ਕਾਲਜਾਂ ਤੇ ਸਕੂਲਾਂ ਦੇ ਵਿਿਦਆਰਥੀ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੇ ਗੁਰਦੁਆਰਾ ਸਾਹਿਬ ਤੋਂ ਥਾਣੇ ਤੱਕ ਰੋਸ ਮਾਰਚ ਕੀਤਾ ਸੀ।

ਉਸ ਵੇਲੇ ਦੇ ਨਕੋਦਰ ਦੇ ਐੱਸਡੀਐੱਮ ਸੁਰਜੀਤ ਸਿੰਘ ਰਾਜਪੂਤ ਤੇ ਡੀਐੱਸਪੀ ਗੋਪਾਲ ਸਿੰਘ ਘੁੰਮਣ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ ਤੇ ਇਹ ਗੱਲ ਕਹੀ ਸੀ ਕਿ ਇਹ ਕਿਸੇ ਦੀ ਸ਼ਰਾਰਤ ਹੈ। ਉਦੋਂ ਨਕੋਦਰ ਹਲਕੇ ’ਚ ਸਰਗਰਮ ਸ਼ਿਵ ਸੈਨਾ ਦੇ ਆਗੂ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਐੱਸਡੀਐੱਮ ਨਕੋਦਰ ਨੇ ਵੀ ਆਪਣੀ ਰਿਪੋਰਟ ਵਿੱਚ ਉਕਤ ਸ਼ਿਵ ਸੈਨਾ ਆਗੂ ਨੂੰ ਗ੍ਰਿਫਤਾਰ ਕਰਨ ਦੀ ਸਿਫਾਰਸ਼ ਕੀਤੀ ਹੈ। ਉਸ ਸਮੇਂ ਦੇ ਜਲੰਧਰ ਦੇ ਐੱਸਐੱਸਪੀ ਇਜ਼ਹਾਰ ਆਲਮ ਅਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਨੇ 2 ਫਰਵਰੀ 1986 ਦੀ ਸ਼ਾਮ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।

ਬਲਦੇਵ ਸਿੰਘ ਨੇ ਦੱਸਿਆ ਕਿ 3 ਫਰਵਰੀ ਦੇ ਰੋਸ ਮਾਰਚ ਦੌਰਾਨ ਪੁਲੀਸ ਨੇ ਕਰਫਿਊ ਲਾ ਦਿੱਤਾ ਸੀ ਪਰ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਗੱਲ ਦੀ ਕੋਈ ਖ਼ਬਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਰੋਸ ਮਾਰਚ ਕਰ ਰਹੀ ਸੰਗਤ ’ਤੇ ਜਦੋਂ ਪੁਲੀਸ ਨੇ ਅੰਨ੍ਹੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਲੋਕ ਇਧਰ-ਉਧਰ ਦੌੜਨ ਲੱਗੇ। ਉਨ੍ਹਾਂ ਦੱਸਿਆ ਕਿ ਇਸ ਗੋਲੀ ਗਾਂਡ ’ਚ ਸਭ ਤੋਂ ਪਹਿਲਾਂ ਉਨ੍ਹਾਂ ਦਾ ਪੁੱਤਰ ਭਾਈ ਰਵਿੰਦਰ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋਇਆ ਸੀ। ਭਾਈ ਬਲਧੀਰ ਸਿੰਘ ਤੇ ਝਲਮਣ ਸਿੰਘ ਨੇੜਲੇ ਖੇਤਾਂ ਵਿੱਚ ਕਿਸੇ ਡੇਰੇ ’ਤੇ ਲੁਕ ਗਏ ਸਨ ਤੇ ਪੁਲੀਸ ਨੇ ਉਥੇ ਹੀ ਘੇਰਾ ਪਾ ਕੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਡੇਰੇ ਵਾਲਿਆਂ ਦੇ ਇਸ ਗੋਲੀ ਕਾਂਡ ਵਿਚ ਬਲਦ ਵੀ ਮਾਰੇ ਗਏ ਸਨ।

ਭਾਈ ਹਰਮਿੰਦਰ ਸਿੰਘ, ਜਿਹੜਾ ਕਿ ਉਸ ਵੇਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਜਲੰਧਰ ਜ਼ਿਲੇ ਦਾ ਕਨਵੀਨਰ ਸੀ, ਉਹ ਕੰਧ ਟੱਪ ਕੇ ਆਰੇ ’ਤੇ ਲੁੱਕ ਗਏ ਸਨ, ਉਥੇ ਵੀ ਪੁਲੀਸ ਨੇ ਪਿੱਛਾ ਕਰਕੇ ਉਸ ਦੇ ਮੂੰਹ ਵਿੱਚ ਰਿਵਾਲਵਰ ਰੱਖ ਕੇ ਗੋਲੀ ਮਾਰੀ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਈ ਹਰਮਿੰਦਰ ਸਿੰਘ ਗੋਲੀ ਲੱਗਣ ਦੇ ਬਾਅਦ ਵੀ ਜਿਊਂਦਾ ਸੀ ਤੇ ਸਿਵਲ ਹਸਪਤਾਲ ਜਾ ਕੇ ਵੀ ਪੁਲੀਸ ਨੇ ਉਸ ਦਾ ਇਲਾਜ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਸ ਨੂੰ ਬਾਅਦ ਵਿੱਚ ਉਦੋਂ ਗੋਲੀ ਮਾਰ ਕੇ ਮਾਰਿਆ ਜਦੋਂ ਡਾਕਟਰਾਂ ਨੇ ਜਲੰਧਰ ਸਿਵਲ ਹਸਪਤਾਲ ਲਈ ਉਸ ਨੂੰ ਰੈਫਰ ਕੀਤਾ ਸੀ।

ਬਲਦੇਵ ਸਿੰਘ ਲਿੱਤਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਉਸ ਵਿਚ ਉਸ ਵੇਲੇ ਬਣਾਏ ਗਏ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਸਦਨ ਵਿੱਚ ਰੱਖੀ ਜਾਵੇ ਜਿਵੇਂ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦੀ ਰੱਖੀ ਜਾਣੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਜਿਹੜੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ ਤੇ ਉਨ੍ਹਾਂ ਦੀਆਂ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕਰ ਦਿੱਤਾ ਸੀ ਜਦਕਿ ਉਹ ਆਪਣੇ ਪੁੱਤ ਦੀ ਲਾਸ਼ ਲੈਣ ਲਈ ਸਿਵਲ ਹਸਪਤਾਲ ਹਾੜ੍ਹੇ ਕੱਢਦੇ ਰਹੇ ਸਨ। ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਆਪਣਾ ਸਵਾਲ ਲਗਾ ਦਿੱਤਾ ਹੈ, ਇਸ ਮਾਮਲੇ ਨੂੰ ਉਹ ਸੰਜੀਦਗੀ ਨਾਲ ਉਠਾਉਣਗੇ।

ਇਹ ਰਿਪੋਰਟ ਅੱਜ ਦੇ ਪੰਜਾਬੀ ਟ੍ਰਿਿਬਊਨ ਅਖਬਾਰ ‘ਚ 2 ਨੰਬਰ ਪੰਨ੍ਹੇ ‘ਤੇ ਪਾਲ ਸਿੰਘ ਨੌਲੀ ਪੱਤਰਕਾਰ ਦੇ ਨਾਂ ਹੇਠ ਛਪੀ ਹੈ। ਧੰਨਵਾਦ ਸਹਿਤ ਇਥੇਂ ਛਾਪ ਰਹੇ ਹਾਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਾਕਾ ਨਕੋਦਰ (4 ਫ਼ਰਵਰੀ 1986) ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ-28, ਚੰਡੀਗੜ੍ਹ ਵਿਖੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ “ਸਾਕਾ ਨਕੋਦਰ: ਮਨੁੱਖੀ
ਸਾਕਾ ਨਕੋਦਰ (4 ਫ਼ਰਵਰੀ 1986) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ 15 ਫ਼ਰਵਰੀ 2026, ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਸ੍ਰੀ ਗੁਰੂ ਗ੍ਰੰਥ
ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਭਾਈ ਝਿਲਮਣ ਸਿੰਘ ਜੀ ਗੋਰਸੀਆਂ, ਅਤੇ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਜਿਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ
ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਭਾਈ ਝਿਲਮਣ ਸਿੰਘ ਜੀ ਗੋਰਸੀਆਂ, ਅਤੇ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਜਿਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: