ਬਰਲਿਨ: ਜਰਮਨੀ ਪੁਲਿਸ ਨੇ ਪੱਛਮੀ ਸ਼ਹਿਰ ਐਸਨ ਵਿਚ ਹਾਲ ਹੀ ਵਿਚ ਗੁਰਦੁਆਰਾ ਨਾਨਕਸਰ ਸਤਿਸੰਗ ਸਭਾ ‘ਚ ਹੋਏ ਬੰਬ ਹਮਲੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਏ. ਆਰ. ਡੀ. ਟੀ. ਵੀ. ਨੈਟਵਰਕ ਦੀ ਰਿਪੋਰਟ ਅਨੁਸਾਰ, ਪੁਲਿਸ ਵੱਲੋਂ ਗਿ੍ਫਤਾਰ ਕੀਤੇ ਗਏ ਦੋ ਲੋਕਾਂ ਵਿਚੋਂ ਇਕ ਦੀ ਪਛਾਣ ਯੂਸਫ ਟੀ ਵਜੋਂ ਹੋਈ ਹੈ, ਜੋ ਆਈ. ਐਸ. ਦਾ ਸਮਰਥਕ ਹੈ, ਅਤੇ ਜਾਂਚਕਰਤਾਵਾਂ ਵੱਲੋਂ ਹੁਣ ਉਸ ਨਾਲ ਹਮਲੇ ‘ਚ ਮੁੱਖ ਦੋਸ਼ੀ ਦੀ ਤਰਾਂ ਵਰਤਾਓ ਕੀਤਾ ਜਾ ਰਿਹਾ ਹੈ ।

ਉਹ ਉੱਤਰੀ ਰਾਈਨ ਵੈਸਟਪਾਲੀਆ ਵਿਚ ਇਸਲਾਮਿਕ ਕਾਰਕੁੰਨ ਵਜੋਂ ਜਾਣਿਆ ਜਾਂਦਾ ਸੀ ਅਤੇ ਉਹ ਇਸਲਾਮ ਦੇ ਇਕ ਵੱਖਵਾਦੀ ਸਲਾਫਿਸਟ ਸੈਕਸ਼ਨ ਵਲੋਂ ਜਰਮਨ ਭਾਸ਼ਾ ਖੇਤਰ ਵਿਚ ਕੁਰਾਨ ਦੀਆਂ ਮੁਫਤ ਕਾਪੀਆਂ ਵੰਡਣ ਦੀ ਕਰਵਾਈ ਜਾਣ ਵਾਲੀ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਂਦਾ ਸੀ ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Police terms blast in Sikh Gurdwara in Germany as Act of Terror; Two Arrested
ਮੀਡੀਆ ਰਿਪਰੋਟਾਂ ਨੇ ਹਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਗੱਲ ਆਖੀ ਕਿ ਘਟਨਾ ਪਿੱਛੇ ਇਸਲਾਮਿਕ ਸਟੇਟ (ਆਈ. ਐਸ.) ਦਾ ਹੱਥ ਹੋ ਸਕਦਾ ਹੈ, । ਹਮਲੇ ਪਿੱਛੇ ਆਈ. ਐਸ. ਦੀ ਸ਼ਮੂਲੀਅਤ ਦੀ ਸ਼ੱਕ ਵਿਚਾਲੇ ਪੁਲਿਸ ਨੇ ਬੀਤੀ ਰਾਤ ਤਲਾਸ਼ੀ ਮੁਹਿੰਮ ਦੌਰਾਨ ਜੈਨਸਨਕੀਰਚਨ ਇਲਾਕੇ ‘ਚੋਂ 2 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ ।ਅਧਿਕਾਰੀਆਂ ਨੇ ਸ਼ੱਕੀਆਂ ਨਾਲ ਜੁੜੀ ਸੂਚਨਾ ਦੇਣ ਵਾਲੇ ਨੂੰ 5000 ਯੂਰੋ ਇਨਾਮ ਦੇਣ ਦਾ ਐਲਾਨ ਕੀਤਾ ਹੈ ।