ਮੁੱਖ ਮੰਤਰੀ ਬੇਅੰਤ ਸਿੰਘ ਦੇ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਪੰਜਾਬ ਪੁਲਿਸ ਵਲੋਂ ਵੱਖ-ਵੱਖ ਥਾਈਂ ਕਈ ਮਾਮਲੇ ਦਰਜ਼ ਕੀਤੇ ਗਏ ਸਨ, ਜੋ ਕਿ ਹੁਣ ਇਕ-ਇਕ ਕਰਕੇ ਅਦਾਲਤਾਂ ਵਿਚ ਬਰੀ ਹੁੰਦੇ ਜਾ ਰਹੇ ਹਨ। ਇਸੇ ਕੜੀ ਤਹਿਤ ਸ਼ੁੱਕਰਵਾਰ (23 ਨਵੰਬਰ ਨੂੰ) ਲੁਧਿਆਣੇ ਦੀ ਇਕ ਅਦਾਲਤ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਦਰਜ਼ ਮੁਕਦਮਾ ਐਫ.ਆਈ.ਆਰ. ਨੰ. 134/1995 (ਠਾਣਾ ਕੋਤਵਾਲੀ, ਲੁਧਿਆਣਾ) ਬਰੀ ਕਰ ਦਿੱਤਾ ਗਿਆ।