ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਟੈਸਟਿੰਗ ਤੋਂ ਬਾਅਦ, ਭਾਰਤੀ ਉਪਮਹਾਂਦੀਪ 'ਚ ਵੀਰਵਾਰ ਨੂੰ ਕਾਰੋਬਾਰੀ ਤੌਤ 'ਰੇ ਐਕਸਪ੍ਰੈਸ ਵਾਈ-ਫਾਈ ਲਾਂਚ ਕਰ ਦਿੱਤਾ ਗਿਆ। ਫੇਸਬੁਕ ਨੇ ਜਾਣਕਾਰੀ ਦਿੱਤੀ ਕਿ ਕੰਪਨੀ 2015 ਤੋਂ ਵੱਖ-ਵੱਖ ਇੰਟਰਨੈਟ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਦੇ ਨਾਲ ਮਿਲ ਕੇ ਟੈਸਟਿੰਗ ਕਰ ਰਹੀ ਹੈ ਅਤੇ ਹੁਣ ਚਾਰ ਸੂਬਿਆਂ ਉੱਤਰਾਖੰਡ, ਗੁਜਰਾਤ, ਰਾਜਸਥਾਨ ਅਤੇ ਮੇਘਾਲਿਆ 'ਚ ਕਰੀਬ 700 ਹਾਟਸਪਾਟ ਦੇ ਜ਼ਰੀਏ ਇੰਟਰਨੈਲ ਨੂੰ ਕਾਰੋਬਾਰੀ ਤੌਰ 'ਤੇ ਉਪਲੱਭਧ ਕਰਾ ਦਿੱਤਾ ਗਿਆ ਹੈ।
ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਯੋਗੇਸ਼ਵਰ ਰਾਮ ਮਿਸ਼ਰਾ ਅਤੇ ਸੀਨੀਅਰ ਪੁਲਿਸ ਕਪਤਾਨ ਨਿਤਿਨ ਤਿਵਾਰੀ ਨੇ ਇਸ ਮਾਮਲੇ 'ਚ ਇਕ ਸਾਂਝਾ ਹੁਕਮ ਜਾਰੀ ਕੀਤਾ ਹੈ।
ਵਾਟਸਐਪ ਨੇ ਸਫਾਈ ਦਿੱਤੀ ਹੈ ਕਿ ਉਸਦੇ ਪਲੇਟਫਾਰਮ 'ਤੇ ਭੇਜੇ ਜਾਣ ਵਾਲੇ ਏਨਕ੍ਰਿਪਟੈਡ (encrypted) ਸੁਨੇਹੇ ਨੂੰ ਵਿਚਾਲੇ ਨਾ ਤਾਂ ਕੋਈ ਰੋਕ ਕੇ ਪੜ੍ਹ ਸਕਦਾ ਹੈ ਅਤੇ ਨਾ ਹੀ ਉਸ 'ਚ ਰੁਕਾਵਟ ਪਾਈ ਜਾ ਸਕਦੀ ਹੈ। ਵਾਟਸਐਪ ਵਲੋਂ ਕਿਹਾ ਗਿਆ ਕਿ ਸਾਲ 2016 ਦੇ ਅਪ੍ਰੈਲ ਮਹੀਨੇ ਤੋਂ ਹੀ ਵਾਟਸਐਪ ਕਾਲ ਅਤੇ ਸੁਨੇਹੇ ਸ਼ੁਰੂ ਤੋਂ ਅਖੀਰ ਤਕ ਡਿਫਾਲਟ ਰੂਪ (by default) ਏਨਕ੍ਰਿਪਟੈਡ ਹੀ ਹਨ।
ਭਾਰਤੀ ਫੋਰਸਾਂ ਵਲੋਂ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਭਾਰਤ ਨੇ ਸਖਤੀ ਨਾਲ ਜਾਣਕਾਰੀ ਨੂੰ ਬਲੈਕ ਆਊਟ ਕਰ ਦਿੱਤਾ ਹੈ। ਮੋਬਾਈਲ ਅਤੇ ਇੰਟਰਨੈਸ ਸੇਵਾਵਾਂ ਤਾਂ ਬੁਰਹਾਨ ਦੀ ਮੌਤ ਵਾਲੇ ਦਿਨ ਤੋਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ। ਫਿਰ ਘਾਟੀ ਵਿਚ ਅਖ਼ਬਾਰਾਂ ਦੀ ਛਪਾਈ ਅਤੇ ਵੰਡਣਾ ਵੀ ਬੰਦ ਕਰ ਦਿੱਤਾ।
ਸੂਚਨਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਜ ਕੱਲ ਫੇਸਬੁੱਕ ਦਾ ਅਹਿਮ ਸਥਾਨ ਹੈ ਅਤੇ ਇਹ ਸੂਚਨਾ ਅਤੇ ਜਾਣਕਾਰੀ ਸਾਂਝੀ ਕਰਨ ਦਾ ਇੱਕ ਵਧੀਆ ਪਲੇਟਫਾਰਮ ਬਣ ਚੁੱਕਿਆ ਹੈ।
ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਅਮਰੀਕਾ ਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਨੇ ਸ਼ੋਸ਼ਲ ਸਾਈਟ ਫੇਸ ਬੁੱਕ 'ਤੇ ਇੱਕ ਅਮਰੀਕੀ ਅਦਲਾਤ ਵਿੱਚ ਕੇਸ ਦਾਇਰ ਕੀਤਾ ਹੈ।
ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀਆਂ ਗਤੀਵਿਧਆਂ ਰੋਕਣ ਲਈ ਭਾਰਤ ਸਰਕਾਰ ਨੇ ਬਾਹਰਲੇ ਮੁਲਕਾਂ ਦੇ ਸਿੱਖਾਂ ਵੱਲੋਂ ਚਲਾਏ ਜਾ ਰਹੇ ਫੇਸਬੁੱਕ ਪੇਜ਼ਾਂ ਨੂੰ ਭਾਰਤ ਵਿੱਚ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਸੁਪਰੀਮ ਕੋਰਟ ਨੇ ਅੱਜ ਜਸਟਿਸ ਜੇ. ਚੇਲਾਮੇਸ਼ਵਰ ਅਤੇ ਆਰ ਐਫ ਨਰੀਮਨ ’ਤੇ ਆਧਾਰਤ ਬੈਂਚ ਨੇ ਵਿਚਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸਰਬਉੱਚ ਕਰਾਰ ਦਿੰਦਿਆਂ ਕਿਹਾ, ‘‘ਇਨਫਾਰਮੇਸ਼ਨ ਟੈਕਨਾਲੋਜੀ ਐਕਟ ਦੀ ਧਾਰਾ 66 ਏ ਦਾ ਲੋਕਾਂ ਦੇ ਜਾਨਣ ਦੇ ਅਧਿਕਾਰ ’ਤੇ ਸਿੱਧਾ ਅਸਰ ਪੈਂਦਾ ਹੈ।’’
ਫੇਸਬੁੱਕ ਵੱਲੋਂ ਇਸ ਸ਼ੋਸ਼ਲ ਸਾਈਟ 'ਤੇ ਚੱਲ ਰਿਹਾ ਪੇਜ਼ "ਸੰਤ ਜੀ ਟਰੂਲ" (ਮਜ਼ਾਕੀਆਂ) ਨਾਮ ਦਾ ਪੇਜ਼ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਪੇਜ਼ ' ਬਹੁਤ ਹੀ ਇਤਰਾਜ਼ ਯੋਗ ਸਮੱਗਰੀ ਪਾਈ ਜਾਦੀਂ ਸੀ।ਇਹ ਪੇਜ਼ ਪਿੱਛਲੇ ਕੁਝ ਦਿਨਾਂ ਤੋਂ ਫੇਸ ਬੁੱਕ ਦੀ ਵਰਤੋ ਕਰਨ ਵਾਲੇ ਸਿੱਖਾਂ ਵਿਚਕਾਰ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।
« Previous Page