ਆਮ ਖਬਰਾਂ

ਫੇਸਬੁੱਕ ਨੇ ਸ਼ੁਰੂ ਕੀਤੀ ਸੁਨੇਹਾ ਬੇਨਤੀ ਸਹੁਲਤ

October 29, 2015 | By

ਨਵੀਂ ਦਿੱਲੀ (28 ਅਕਤੂਬਰ, 2015): ਸੂਚਨਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਜ ਕੱਲ ਫੇਸਬੁੱਕ ਦਾ ਅਹਿਮ ਸਥਾਨ ਹੈ ਅਤੇ ਇਹ ਸੂਚਨਾ ਅਤੇ ਜਾਣਕਾਰੀ ਸਾਂਝੀ ਕਰਨ ਦਾ ਇੱਕ ਵਧੀਆ ਪਲੇਟਫਾਰਮ ਬਣ ਚੁੱਕਿਆ ਹੈ।

ਫੇਸਬੁੱਕ

ਫੇਸਬੁੱਕ

ਫੇਸਬੁੱਕ ਲਗਾਤਾਰ ਆਪਣੇ ਵਰਤੋਂ ਕਰਨ ਵਾਲ਼ਿਆਂ ਦੀ ਸਹੁਲਤ ਨੂੰ ਮੁੱਖ ਰੱਖਦਿਆਂ ਇਸ ‘ਚ ਬਦਲਾਅ ਕਰਦਾ ਰਹਿੰਦਾ ਹੈ।ਹੁਣ ਫੇਸਬੁੱਕ ਨੇ ਸੁਨੇਹਾ ਬੇਨਤੀ (ਮੈਸਜ ਰਿਕਵੈਸਟ’ ਫੀਚਰ) ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਤੁਸੀਂ ਉਨ੍ਹਾਂ ਲੋਕਾਂ ਨੂੰ ਵੀ ਭੇਜ ਸਕਦੇ ਹੋ ਜੋ ਨਾ ਤਾਂ ਤੁਹਾਡੀ ਮਿੱਤਰ ਸੂਚੀ ‘ਚ ਹਨ ਤੇ ਨਾ ਹੀ ਤੁਹਾਡੇ ਕੋਲ ਉਨ੍ਹਾਂ ਦਾ ਫ਼ੋਨ ਨੰਬਰ ਹੈ।

ਫੇਸਬੁੱਕ ਸੁਨੇਹਾ ਬੇਨਤੀ ਵਾਲੀ ਇਸ ਖੂਬੀ (ਮੈਸਜ ਰਿਕਵੈਸਟ ਫੀਚਰ ) ਨਾਲ ਕਿਸੇ ਦਾ ਵੀ ਜੋ ਤੁਹਾਡਾ ਮਿੱਤਰ ਨਹੀਂ ਹੈ, ਦਾ ਸੁਨੇਹਾ ਤੁਹਾਡੇ ਮੋਬਾਇਲ ਫੇਸਬੁੱਕ ਸੁਨੇਹੇ ਵਾਲੇ ਖਾਨੇ ਦੇ ਸਿਰੇ ‘ਤੇ  ਸੁਨੇਹਾ ਬੇਨਤੀ ‘ਚ ਦਿਸੇਗਾ ਅਤੇ ਵੈੱਬ ‘ਤੇ ਇਹ ਖੂਬੀ ਤੁਹਾਨੂੰ ‘ਚ ਨਜ਼ਰ ਆਵੇਗੀ।ਤੁਸੀਂ ਚਾਹੋ ਤਾਂ ਜਵਾਬ ਦੇ ਸਕਦੇ ਹੋ ਜਾਂ ਹਮੇਸ਼ਾ ਲਈ ਬਲਾਕ ਕਰ ਸਕਦੇ ਹੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: