ਸਿੱਖ ਖਬਰਾਂ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਅਪਮਾਣਜਨਕ ਸਮੱਗਰੀ ਵਾਲਾ ਪੇਜ਼ ਫੇਸਬੁੱਕ ਨੇ ਕੀਤਾ ਬੰਦ

October 11, 2014 | By

Sant-Ji-Troll-Page-removed-by-Facebookਲੁਧਿਆਣਾ ( 10 ਅਕਤੂਬਰ, 2014): ਫੇਸਬੁੱਕ ਵੱਲੋਂ ਇਸ ਸ਼ੋਸ਼ਲ ਸਾਈਟ ‘ਤੇ ਚੱਲ ਰਿਹਾ ਪੇਜ਼ “ਸੰਤ ਜੀ ਟਰੂਲ” (ਮਜ਼ਾਕੀਆਂ) ਨਾਮ ਦਾ ਪੇਜ਼ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਪੇਜ਼ ‘ ਬਹੁਤ ਹੀ ਇਤਰਾਜ਼ ਯੋਗ ਸਮੱਗਰੀ ਪਾਈ ਜਾਦੀਂ ਸੀ।ਇਹ ਪੇਜ਼ ਪਿੱਛਲੇ ਕੁਝ ਦਿਨਾਂ ਤੋਂ ਫੇਸ ਬੁੱਕ ਦੀ ਵਰਤੋ ਕਰਨ ਵਾਲੇ ਸਿੱਖਾਂ ਵਿਚਕਾਰ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।

ਫੇਸਬੁੱਕ ਦੀ ਵਰਤੋਂ ਕਰਨ ਵਾਲੇ ਸਿੱਖਾਂ ਨੇ ਇਸ ਇਤਰਾਯੋਗ ਪੇਜ਼ ਖਿਲਾਫ ਫੇਸਬੁੱਕ ਸਪੋਰਟ ਡੈਸ਼ ਬੋਰਡ ਰਾਹੀਂ ਸ਼ਿਕਾਇਤਾਂ ਦਰਜ਼ ਕਰਵਾਉਣ ਲਈ ਇੱਕ-ਦੂਜੇ ਨੂੰ ਉਤਸ਼ਾਹਿਤ ਕੀਤਾ ਸੀ।

ਸਿੱਟੇ  ਵਜੋਂ ਇਸ ਪੇਜ਼ ਸਬੰਧੀ ਸ਼ਿਕਾਇਤਾਂ ਦੀ ਜਾਂਚ ਫੇਸਬੁੱਕ ਵੱਲੋਂ ਕੀਤੀ ਗਈ ਅਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਪੇਜ਼ ਪੇਸ਼ਬੁੱਕ ਵੱਲੋਂ ਨਿਰਧਾਰਤ ਸਮਾਜਿੱਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ।

ਫੇਸਬੁੱਕ ਵੱਲੋਂ ਜਾਰੀ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ “ਅਸੀ ਤੁਹਾਡੇ ਵੱਲੋਂ “ਸੰਤ ਜੀ ਟਰੂਲ” ਪੇਜ਼ ਖਿਲਾਫ ਭੇਜੀਆਂ ਸ਼ਿਕਾਇਤਾਂ ਨੂੰ ਵਿਚਾਰਿਆ ਹੈ ਅਤੇ ਅਤੇ ਉਸ ਪੇਜ਼ ਦਾ ਵੀ ਨਿਰੀਖਣ ਕੀਤਾ ਹੈ, ਜਿਸ ਬਾਰੇ ਤੁਸੀਂ ਇਤਰਾਜ਼ ਉਠਾਏ ਸਨ। ਇਹ ਸਾਡੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ ਇਸ ਕਰਕੇ ਅਸੀ ਇਸਨੂੰ ਬੰਦ ਕਰ ਦਿੱਤਾ ਹੈ।ਤੁਹਾਡੇ ਵੱਲੋਂ ਇਸ ਪੇਜ਼ ਬਾਰੇ ਜਕਾਣਕਾਰੀ ਦੇਣ ਲਈ ਧੰਨਵਾਦ।

ਜ਼ਿਕਰਗ਼ੋਗ ਹੈ ਕਿ  ਫ਼ੇਸਬੁੱਕ ’ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀਆਂ ਗਲਤ ਫ਼ੋਟੂਆਂ ਪਾ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਸ ਵੇਲੇ ਤਾਂ ਹੱਦ ਹੀ ਹੋ ਗਈ ਜਦੋਂ ਕਿਸੇ ਅਜਿਹੇ ਸ਼ਰਾਰਤੀ ਅਨਸਰ ਵੱਲੋਂ ਸਿੱਖੀ ਨੂੰ ਢਾਹ ਲਾਉਂਦਾ ਫ਼ੇਸਬੁੱਕ ’ਤੇ ਇੱਕ ਪੇਜ ਹੀ ਬਨਾ ਦਿੱਤਾ ਗਿਆ।

ਉਸ ਪੇਜ਼ ਦਾ ਨਾਂਅ ‘‘ਸੰਤ ਜੀ ਟਰੋਲ’’ (ਕਮੇਡੀਅਨ) ਰੱਖਿਆ ਹੈ ਤੇ ਇਸ ਵਿੱਚ ਅਡੀਟਿੰਗ ਕਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਬੇਹੱਦ ਆਪੱਤੀਜਨਕ ਗਲਤ ਫੋਟੂਆਂ ਪਾ ਕੇ ਉਹਨਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਸੀ।

ਫ਼ੇਸਬੁੱਕ ਤੇ ਇਸ ਤਰਾਂ ਦੀ ਬਣਾਈ ਗਈ ਜਾਲ੍ਹੀ ਆਈ.ਡੀ. ਤੇ ਸੰਤਾਂ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਨਾਲ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਪਨਪ ਗਈ ਸੀ।ਜਿਸ ਕਰਕੇ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਉਪਰੋਕਤ ਪੇਜ਼ ਖਿਲਾਫ ਫੇਸਬੁੱਕ ਨੂੰ ਸ਼ਿਕਾਇਤਾਂ ਦਰਜ਼ ਕਰਵਾਈਆਂ ਸਨ, ਜਿਸਦੇ ਸਿੱਟੇ ਵਜੋਂ ਪੇਜ਼ ਬੰਦ ਕਰ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: