ਖਾਸ ਖਬਰਾਂ » ਸਿਆਸੀ ਖਬਰਾਂ

ਫੇਸਬੁਕ ਨੇ ਕਸ਼ਮੀਰ ਸਬੰਧੀ ਜਾਣਕਾਰੀ ਨੂੰ ਬਲੈਕ ਆਊਟ ਕੀਤਾ: ਕਸ਼ਮੀਰ ਪੱਖੀ ਪੋਸਟਾਂ ਅਤੇ ਪ੍ਰੋਫਾਈਲ ਹਟਾਏ

July 19, 2016 | By

ਸ੍ਰੀਨਗਰ/ ਜਲੰਧਰ: ਭਾਰਤੀ ਫੋਰਸਾਂ ਵਲੋਂ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਭਾਰਤ ਨੇ ਸਖਤੀ ਨਾਲ ਜਾਣਕਾਰੀ ਨੂੰ ਬਲੈਕ ਆਊਟ ਕਰ ਦਿੱਤਾ ਹੈ। ਮੋਬਾਈਲ ਅਤੇ ਇੰਟਰਨੈਸ ਸੇਵਾਵਾਂ ਤਾਂ ਬੁਰਹਾਨ ਦੀ ਮੌਤ ਵਾਲੇ ਦਿਨ ਤੋਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ। ਫਿਰ ਘਾਟੀ ਵਿਚ ਅਖ਼ਬਾਰਾਂ ਦੀ ਛਪਾਈ ਅਤੇ ਵੰਡਣਾ ਵੀ ਬੰਦ ਕਰ ਦਿੱਤਾ।

ਹਿਜ਼ਬੁਲ ਮੁਜਾਹਦੀਨ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਉਸਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਪਹੁੰਚੇ ਹਜ਼ਾਰਾਂ ਕਸ਼ਮੀਰੀ

ਹਿਜ਼ਬੁਲ ਮੁਜਾਹਦੀਨ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਉਸਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਪਹੁੰਚੇ ਹਜ਼ਾਰਾਂ ਕਸ਼ਮੀਰੀ

ਮੀਡੀਆ ਦੀ ਤਾਜ਼ਾ ਰਿਪੋਰਟਾਂ ਮੁਤਾਬਕ ਫੇਸਬੁਕ ਨੇ “ਕਸ਼ਮੀਰ-ਪੱਖੀ” ਪੋਸਟਾਂ ਪਾਉਣ ਵਾਲੇ ਅਕਾਂਉਂਟਸ ਇਹ ਕਹਿ ਕੇ ਬੰਦ ਕਰ ਦਿੱਤੇ ਹਨ ਕਿ ਇਹ “ਭਾਈਚਾਰਕ ਮਾਪਦੰਡਾਂ” ਦੀ ਉਲੰਘਣਾ ਵਾਲੇ ਹਨ।

ਕਾਫੀ ਗਿਣਤੀ ਵਿਚ ਲੋਕਾਂ ਨੇ ਫੇਸਬੁਕ ਵਲੋਂ ਭੇਜੇ ਗਈ ਜਾਣਕਾਰੀ ਕਿ “ਭਾਈਚਾਰਕ ਮਾਪਦੰਡਾਂ” ਨੂੰ ਸਕਰੀਨ ਸ਼ੌਟ ਕਰਕੇ ਪੋਸਟ ਕੀਤਾ। ਫੇਸਬੁਕ ਇਸਤੇਮਾਲ ਕਰਨ ਵਾਲੇ ਜਿਹੜੇ ਯੂਜ਼ਰਸ ਨੇ ਬੁਰਹਾਨ ਵਾਨੀ ਦੀ ਫੋਟੋ ਲਾਈ ਸੀ ਉਨ੍ਹਾਂ ਨੂੰ ਵੀ ਬੁਰਹਾਨ ਦੀ ਫੋਟੋ ਹਟਾਉਣ ਲਈ ਕਿਹਾ ਗਿਆ ਹੈ।

ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਦੀ ਗ੍ਰਿਫਤਾਰੀ ਵਾਲੀ ਵੀਡੀਓ ਵੀ ਇਹ ਕਹਿ ਕੇ ਹਟਾ ਦਿੱਤੀ ਗਈ ਕਿ ਇਹ “ਭਾਈਚਾਰਕ ਮਾਪਦੰਡਾਂ” ‘ਤੇ ਖਰੀਆਂ ਨਹੀਂ ਹਨ। ਇਕ ਪੱਤਰਕਾਰ ਮੁਬੱਸ਼ਿਰ ਬੁਖਾਰੀ ਨੇ ਕਿਹਾ, “ਜਿਸ ਦਿਨ ਅਸੀਂ ਵੀਡੀਓ ਪਾਈ ਸੀ ਸਾਨੂੰ ਫੇਸਬੁਕ ਵਲੋਂ ਸੁਨੇਹਾ ਮਿਲਿਆ ਕਿ ਇਸ ਨੂੰ ਹਟਾ ਲਵੋ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।”

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/29L8WTf

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,