ਸਿੱਖ ਖਬਰਾਂ

ਸਿੱਖ ਫਾਰ ਜਸਟਿਸ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪਾਬੰਦੀ ਵਿਰੁੱਧ ਅਮਰੀਕੀ ਅਦਾਲਤ ਵਿੱਚ ਕੇਸ ਦਾਇਰ ਕੀਤਾ

June 4, 2015 | By

ਨਿੳੂਯਾਰਕ (3 ਜੂਨ, 2015): ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਅਮਰੀਕਾ ਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਨੇ ਸ਼ੋਸ਼ਲ ਸਾਈਟ ਫੇਸ ਬੁੱਕ ‘ਤੇ ਇੱਕ ਅਮਰੀਕੀ ਅਦਲਾਤ ਵਿੱਚ ਕੇਸ ਦਾਇਰ ਕੀਤਾ ਹੈ।

Sikhs For justice

ਸਿੱਖਸ ਫਾਰ ਜਸਟਿਸ

ਕੈਲੀਫੋਰਨੀਆਂ ਦੀ ਜਿਲਾ ਅਦਾਲਤ ਵਿੱਚ ਪਾਏ ਕੇਸ ਵਿੱਚ ਸਿੱਖਸ ਫਾਰ ਜਸਟਿਸ ਨੇ ਕਿਹਾ ਹੈ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਹ ਰਹੇ ਘਾਣ ਵਿਰੁੱਧ ਜੱਥੇਬੰਦੀ ਵੱਲੋਂ ਉਠਾਈ ਆਵਜ਼ ਦੇ ਮੱਦੇ ਨਜ਼ਰ ਲੱਗੀ ਪਾਬੰਦੀ ਹਟਾਉਣੀ ਚਾਹੀਦੀ ਹੈ।

ਜੱਥੇਬੰਦੀ ਨੇ ਨਾਲ ਹੀ ਅਦਾਲਤ ਨੂੰ  ਅਾਦੇਸ਼ ਦੇਣ ਦੀ ਅਪੀਲ ਕੀਤੀ ਹੈ ਕਿ ਫੇਸਬੁੱਕ ੳੁਸ ਦੇ ਪੇਜ ਸਬੰਧੀ    ਭਾਰਤ ਸਰਕਾਰ  ਨਾਲ ਹੋੲੇ  ਹਰ ਤਰ੍ਹਾਂ ਦੇ ਪੱਤਰ ਵਿਹਾਰ ਨੂੰ ਪੇਸ਼ ਕਰੇ। ਸੰਗਠਨ ਨੇ ਕਿਹਾ ਹੈ ਕਿ ਅਦਾਲਤ ਭਵਿੱਖ ਵਿੱਚ ੳੁਸ ਦੇ ਪੇਜ ’ਤੇ ਪਾਬੰਦੀ ਨਾ ਲਾਉਂਣ ਦੇ ਹੁਕਮ ਵੀ ਜਾਰੀ ਕਰੇ।

ੲਿਸ ਕੇਸ ਸਬੰਧੀ ਅਾਪਣਾ ਪੱਖ ਪੇਸ਼ ਕਰਨ ਲੲੀ 15 ਦਿਨਾਂ ਦਾ ਸਮਾਂ ਹੈ। ਸਿੱਖ ਸੰਗਠਨ ਨੇ ਦੋਸ਼ ਲਾੲਿਅਾ ਹੈ ਕਿ ੲੀਸਾੲੀ, ਮੁਸਲਮਾਨ ਤੇ ਸਿੱਖ ਭਾੲੀਚਾਰੇ ਦੇ ਲੋਕਾਂ ਨੂੰ ਜਬਰੀ ਹਿੰਦੂ ਬਣਾਉਂਣ ਖਿਲਾਫ਼ ੳੁਸ ਨੇ ਜੋ ਮੁਹਿੰਮ ਚਲਾੲੀ ਸੀ ੳੁਸ ਤੋਂ ਨਾਰਾਜ਼ ਹੋਕੇ ਭਾਰਤ ਸਰਕਾਰ ਨੇ ੳੁਸ ਦੇ ਪੇਜ ’ਤੇ ਪਾਬੰਦੀ ਲਗਾੲੀ ਹੈ ਜਿਸ ਕਾਰਨ ਭਾਰਤ ਵਿੱਚ ੳੁਸ ਦੇ 85 ਹਜ਼ਾਰ ਸਮਰਥਕ ੳੁਸ ਦਾ ਫੇਸਬੱਕ ਪੇਜ ਨਹੀਂ ਦੇ ਸਕਦੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,