ਮੁਹਾਲੀ: ਖਾਲਸਾ ਪੰਥ ਦੇ ਜਾਂਬਾਜ਼ ਯੋਧੇ ਸ਼ਹੀਦ ਭਾਈ ਅਨਾਰ ਸਿੰਘ ਪਾੜ੍ਹਾ ਦੀ ਭਤੀਜੀ ਬੀਬਾ ਜਸਵਿੰਦਰ ਕੌਰ ਦੇ ਅਨੰਦ ਕਾਰਜ ਕਾਕਾ ਈਸ਼ਰਜੋਤ ਸਿੰਘ ਨਾਲ 20 ਅਗਸਤ 2025 ਨੂੰ ਮੁਹਾਲੀ ਦੇ ਸੈਕਟਰ 70 ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਏ। ਬੀਬਾ ਜਸਵਿੰਦਰ ਕੌਰ ਸ਼ਹੀਦ ਭਾਈ ਅਨਾਰ ਸਿੰਘ ਨੇ ਭਰਾ ਗੁਰਪੁਰਵਾਸੀ ਸ. ਕਿੱਕਰ ਸਿੰਘ ਦੀ ਬੇਟੀ ਹੈ। ਜਸਵਿੰਦਰ ਕੌਰ ਨੇ ਗੁਰੂ ਆਸਰਾ ਟ੍ਰਸਟ ਮੁਹਾਲੀ ਵਿਖੇ ਰਹਿੰਦਿਆਂ ਇਸ ਸੰਸਥਾ ਦੀ ਸੇਵਾ ਸੰਭਾਲ ਵਿਚ ਅਹਿਮ ਯੋਗਦਾਨ ਪਾਇਆ ਹੈ।
ਅਨੰਦ ਕਾਰਜ ਮੌਕੇ ਪਰਿਵਾਰ ਅਤੇ ਗੁਰੂ ਆਸਰਾ ਟ੍ਰਸਟ ਦੀ ਇੱਛਾ ਅਨੁਸਾਰ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਵਰ ਦਾ ਪੱਲਾ ਬੇਟੀ ਨੂੰ ਫੜਾਇਆ ਗਿਆ।
ਗੁਰੂ ਸਾਹਿਬ ਦੀ ਕਿਰਪਾ ਨਾਲ ਸਮੁੱਚੇ ਕਾਰਜ ਬਹੁਤ ਅਨੰਦਮਈ ਮਹੌਲ ਵਿਚ ਨੇਪਰੇ ਚੜ੍ਹੇ।
ਇਸ ਮੌਕੇ ਦੀਆਂ ਕੁਝ ਤਸਵੀਰਾਂ ਪਾਠਕਾਂ ਦੇ ਧਿਆਨ ਹਿਤ ਪੇਸ਼ ਹਨ:



