Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Bhai Nazar Singh

ਪੰਜਾਬੀ ਦਾ ਮੁੱਢ ਤਲਾਸ਼ਣ ਵਾਲੇ ਸ. ਨਾਜਰ ਸਿੰਘ

ਪੰਜਾਬੀ ਦਾ ਮੁੱਢ ਤਲਾਸ਼ਣ ਵਾਲੇ ਸ. ਨਾਜਰ ਸਿੰਘ

ਨਾਜਰ ਸਿੰਘ ਪੰਜਾਬੀ ਦਾ ਮੁੱਢ ਤਲਾਸ਼ਣ ਵਾਲੇ ਵਿਦਵਾਨ ਸੱਜਣ ਲੰਘੀ 24 ਦਸੰਬਰ 2025 ਨੂੰ ਅਕਾਲ ਚਲਾਣਾ ਕਰ ਗਏ। ਕੁਝ ਸਾਲ ਪਹਿਲਾਂ ਉਨਾਂ ਦੇ ਭਾਣਜੇ ਐਡਵੋਕੇਟ ਬੂਟਾ ਸਿੰਘ ਰਾਹੀਂ ਮੇਰਾ ਉਹਨਾਂ ਨਾਲ ਰਾਬਤਾ ਬਣਿਆ ਸੀ। ਮੈਂ ਇਸ ਰਾਬਤੇ ਤੋਂ ਬਹੁਤ ਕੁਝ ਸਿੱਖਿਆ।

ਪੰਜਾਬੀ ਦੇ ਸਾਰੇ ਵਿਦਵਾਨਾਂ ਤੋਂ ਵੱਖਰੇ ਤਰੀਕੇ ਸੋਚਦਿਆਂ ਨਾਜਰ ਸਿੰਘ ਹੋਰਾਂ ਨੇ ਇਹ ਸਥਾਪਿਤ ਕੀਤਾ ਕਿ ਪੰਜਾਬੀ ਇਥੋਂ ਦੀ ਮੂਲ ਬੋਲੀ ਹੈ, ਇਹ ਬਿਲਕੁਲ ਉਸੇ ਤਰ੍ਹਾਂ ਪੈਦਾ ਹੋਈ ਹੈ ਜਿਵੇਂ ਕੋਈ ਬੋਲੀ ਆਪਣੀ ਧਰਤੀ ਉੱਤੇ ਪੈਦਾ ਹੋਈ ਹੁੰਦੀ ਹੈ। ਇਹ ਕਿਸੇ ਸੰਸਕ੍ਰਿਤ ਵਗੈਰਾ ਪਰਾਈ ਬੋਲੀ ਤੋਂ ਨਹੀਂ ਪੈਦਾ ਹੋਈ ਹੋਈ। ਇਹ ਆਪਣੀ ਧਰਤੀ ਤੋਂ ਆਪ ਪੈਦਾ ਹੋਈ ਬੋਲੀ ਹੈ ਜਿਸ ਲਈ ਉਹ ਬੜੀਆਂ ਦਲੀਲਾਂ ਦਿੰਦੇ ਹਨ। ਉਹਨਾਂ ਦੀ ਮੁੱਖ ਦਲੀਲ ਸੀ ਕਿ ਪੰਜਾਬੀ ਦੀ ਕਿਰਿਆ ਦੋ ਲਿੰਗੀ ਹੈ ਬਾਕੀ ਜੋੜੀਆਂ ਜਾ ਰਹੀਆਂ ਬੋਲੀਆਂ ਦੀ ਕਿਰਿਆ ਵਿੱਚ ਲਿੰਗ ਨਹੀਂ ਹੈ।

Bhai Nazar Singh
ਸ. ਨਾਜਰ ਸਿੰਘ

ਉਹ ਸਿੱਖੀ ਦੀ ਪਰੰਪਰਾ ਨੂੰ ਵੀ ਬਾਖੂਬੀ ਸਮਝਣ ਵਾਲੇ ਵਿਦਵਾਨ ਸਨ। ਉਹਨਾਂ ਨੂੰ ਸਿੱਖ ਵਿਦਵਾਨਾਂ ਵੱਲੋਂ ਕੀਤੀਆਂ ਉਕਾਈਆਂ ਦਾ ਬਹੁਤ ਪਛਤਾਵਾ ਸੀ। ਦਲਿਤ ਵਰਗ ਦੀ ਮੁਕਤੀ ਉਹ ਕੇਵਲ ਸਿੱਖੀ ਵਿੱਚ ਵੇਖਦੇ ਸਨ । ਉਹ ਇੱਕ ਤੱਥ ਲੈ ਕੇ ਆਏ ਸਨ ਕਿ ਸ਼ੂਦਰ ਇਥੋਂ ਦਾ ਪੁਰਾਣਾ ਇੱਜਤਦਾਰ ਹਾਕਮ ਕਬੀਲਾ ਸੀ ਜਿਸਨੂੰ ਹਰਾਉਣ ਤੋਂ ਬਾਅਦ ਬ੍ਰਾਹਮਣ ਨੇ ਹੇਠਲੇ ਦਰਜੇ ਤੱਕ ਘਟਾ ਦਿੱਤਾ।

ਨਾਜਰ ਸਿੰਘ ਬਹੁਤ ਮਿਹਨਤੀ ਅਤੇ ਸਿੱਧੇ ਸਾਧੇ ਬੰਦੇ ਸਨ ਜਿਨਾਂ ਨੇ ਆਪਣਾ ਸਾਰਾ ਕੰਮ ਬੇਹੱਦ ਮਿਹਨਤ ਨਾਲ ਆਪ ਮੱਥਾ ਮਾਰ ਕੇ ਕੀਤਾ। ਉਹਨਾਂ ਨੂੰ ਕਿਸੇ ਯੂਨੀਵਰਸਿਟੀ, ਸੰਸਥਾ ਦੀ ਸਹਾਇਤਾ ਨਹੀਂ ਮਿਲੀ, ਨਾ ਹੀ ਉਨਾਂ ਨੇ ਲੋਚੀ।

ਪੰਜਾਬ ਵਿੱਚ ਪ੍ਰਕਿਰਤ ਬੋਲੀਆਂ ਦੀ ਵਿਆਕਰਣ ਨੂੰ ਸਮਝਣ ਵਾਲੇ ਬਸ ਉਹ ਗਿਣਵੇਂ ਚੁਣਵੇਂ ਬੰਦਿਆਂ ਵਿੱਚੋਂ ਅਖੀਰਲੇ ਹੀ ਸਨ।

ਆਪਣੇ ਅਖੀਰਲੇ ਦਿਨਾਂ ਵਿੱਚ ਉਹਨਾਂ ਨੇ ਅਦਾਰਾ ਸਿੱਖ ਸਿਆਸਤ ਨੂੰ ਦੋ ਮੁਲਾਕਾਤਾਂ ਭਰਵਾਈਆਂ। ਇਹਨਾਂ ਮੁਲਾਕਾਤਾਂ ਨੇ ਪੰਜਾਬੀ ਬੋਲੀ ਅਤੇ ਪੰਜਾਬ ਦੇ ਸੱਭਿਆਚਾਰ ਦੀ ਪਰੰਪਰਾ ਬਾਰੇ ਚਲਦੀਆਂ ਧਾਰਨਾਵਾਂ ਨੂੰ ਪੁੱਠਾ ਗੇੜਾ ਦੇ ਦਿੱਤਾ ਤੇ ਲੱਖਾਂ ਦੀ ਤਾਦਾਦ ਤੱਕ ਇਹ ਲੋਕਾਂ ਵੱਲੋਂ ਸੁਣੀਆਂ ਸਰਾਹੀਆਂ ਗਈਆਂ।

ਨਾਜਰ ਸਿੰਘ ਨੇ ਬੇਸ਼ੱਕ ਲਿਖ-ਲਿਖ ਕੇ ਲਾਇਬਰੇਰੀਆਂ ਦੇ ਖਾਨੇ ਨਹੀਂ ਭਰੇ, ਬਹੁਤ ਥੋੜੀ ਲਿਖਤ ਲਿਖੀ ਅਤੇ ਨਾ ਹੀ ਉਹਨਾਂ ਨੇ ਵੱਡੇ ਵਿਦਵਾਨਾਂ ਵਾਂਗ ਲੈਕਚਰ-ਮੁਲਾਕਾਤਾਂ ਦੇ ਭੰਡਾਰ ਬਿਜਲਈ ਖਾਨਿਆਂ ਉੱਤੇ ਪਾਏ। ਆਪਣੇ ਥੋੜੇ ਲਿਖਣ ਅਤੇ ਬੋਲਣ ਵਿੱਚ ਵੀ ਉਹਨਾਂ ਨੇ ਪੰਜਾਬ ਨੂੰ ਉਹ ਕੰਮ ਦਿੱਤਾ ਜਿਸ ਦੀ ਸਦੀਆਂ ਤੱਕ ਸਾਰਥਕਤਾ ਬਣੀ ਰਹੇਗੀ।

ਸਾਡੀ, ਪੰਜਾਬੀ ਵਿਭਾਗ ਵੱਲੋਂ ਇਹ ਜਰੂਰ ਇੱਛਾ ਸੀ ਕਿ ਉਨਾਂ ਨੂੰ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕਰਨ ਲਈ ਯੂਨੀਵਰਸਿਟੀ ਨੂੰ ਬੇਨਤੀ ਕਰੀਏ। ਪਰ ਇਹ ਹੁਣ ਰਹਿ ਗਿਆ।

ਅਖੀਰ ਸੱਚੇ ਪਾਤਸ਼ਾਹ ਅੱਗੇ ਇਹੀ ਅਰਦਾਸ ਹੈ ਕਿ ਪੰਜਾਬ ਨੂੰ ਨਾਜਰ ਸਿੰਘ ਵਰਗੇ ਹੋਰ ਬੰਦੇ ਬਖਸ਼ੇ ਜਿਹੜੇ ਇਮਾਨਦਾਰ, ਅਣਥੱਕ ਮਿਹਨਤੀ ਅਤੇ ਲੁਕ ਕੇ ਵੱਡੇ ਕੰਮ ਕਰਨ ਵਾਲੇ ਹੋਣ।


⊕ ਬੀਤੇ ਅਰਸੇ ਦੌਰਾਨ ਅਦਾਰਾ ਸਿੱਖ ਸਿਆਸਤ ਵੱਲੋਂ ਸ. ਨਾਜਰ ਸਿੰਘ ਦੀ ਖੋਜ ਬਾਬਤ ਦੋ ਮੁਲਾਕਾਤਾਂ ਭਰ ਕੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ।

  1. ਸੰਸਕ੍ਰਿਤ ਵਾਲਿਆਂ ਦੇ ਦਾਅਵੇ ਝੂਠੇ? ਪੰਜਾਬੀ ਬੋਲੀ ਕਿੰਨੀ ਪੁਰਾਣੀ – https://youtu.be/IweZ-aJOU2o?si=7Ln6f75dbEc_l7B6
  2. ਵੇਦਾਂ ਵਿੱਚ ਕਿੱਥੋਂ ਆਏ ਪੰਜਾਬੀ ਸ਼ਬਦ – https://youtu.be/yDgwLY8Ht4Y?si=bWId7lhrJ92wqjkq

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਿੱਖ ਵਿਦਿਅਕ ਕੌਂਸਲ (ਯੂ.ਕੇ.) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ਦਾ ਆਗਾਜ਼ ਕੀਤਾ ਗਿਆ।
ਵਿਚਾਰ ਮੰਚ ਸੰਵਾਦ ਵੱਲੋਂ ਪੰਥ ਸੇਵਕਾਂ ਲਈ ਸਾਂਝੀ ਸਿਧਾਂਤਕ ਸੇਧ, ਰਣਨੀਤੀ ਤੇ ਕਾਰਜਨੀਤੀ ਘੜਨ ਦੇ ਮਨੋਰਥਾਂ ਲੰਘੀ 6 ਜੂਨ ਨੂੰ ਇੱਕ ਅਹਿਮ ਖਰੜਾ ‘ਅਗਾਂਹ ਵੱਲ ਨੂੰ ਤੁਰਦਿਆਂ’ ਜਾਰੀ ਕੀਤਾ ਗਿਆ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਅੱਜ 'ਸਿੱਖਿਆ ਅਤੇ ਰਾਸ਼ਟਰਵਾਦ' ਵਿਸ਼ੇ 'ਤੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਸਿੱਖ ਚਿੰਤਕ ਭਾਈ ਅਜਮੇਰ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: