ਚੰਡੀਗੜ੍ਹ: ਹੁਣੇ-ਹੁਣੇ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜਨੀਤਕ ਰੂਪ ਵਿਚ ਕਾਂਗਰਸ ਦਾ ਅੰਤਮ ਸੰਸਕਾਰ ਹੈ। ਭੋਗ ਅਗਲੇ ਸਾਲ ਪੰਜਾਬ ਵਿਚ ਪਏਗਾ।

ਜ਼ਿਕਰਯੋਗ ਹੈ ਕਿ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਮੁਤਾਬਕ ਕਾਂਗਰਸ ਹੱਥੋਂ ਅਸਾਮ ਅਤੇ ਕੇਰਲ ਦੀ ਸੱਤਾ ਚਲੀ ਗਈ। ਉਥੇ ਦੂਜੇ ਪਾਸੇ ਪੱਛਮੀ ਬੰਗਾਲ ਅਤੇ ਤਾਮਿਲਨਾਡੂ ’ਚ ਖੇਤਰੀ ਪਾਰਟੀਆਂ ਦੁਬਾਰਾ ਸੱਤਾ ਵਿਚ ਆ ਗਈਆਂ ਹਨ।
ਬਾਦਲ ਨੇ ਕਿਹਾ, “ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਚ ਖੇਤਰੀ ਪਾਰਟੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹੋ ਹਾਲ ਪੰਜਾਬ ਦਾ ਹੋਣ ਵਾਲਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਧ ਮਜਬੂਤ ਖੇਤਰੀ ਪਾਰਟੀ ਹੈ। ਬਾਦਲ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਇਹ ਭਰਮ ਤੋੜ ਦਿੱਤਾ ਕਿ ਸੱਤਾ ’ਚ ਰਹੀ ਪਾਰਟੀ ਨੂੰ ਲੋਕ ਦੁਬਾਰਾ ਮੌਕਾ ਨਹੀਂ ਦਿੰਦੇ, ਇਸ ਦੀ ਵਧੀਆ ਉਦਾਹਰਣ ਮਮਤਾ ਬੈਨਰਜੀ ਅਤੇ ਜੈਲਲਿਤਾ ਹੈ।
ਬਾਦਲ ਦੇ ਇਸ ਬਿਆਨ ਨੂੰ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਅਗਲੇ ਸਾਲ ਬਰਬਾਦ ਹੋ ਜਾਣਗੀਆਂ।