ਬਠਿੰਡਾ: ਭਾਈ ਬਲਜੀਤ ਸਿੰਘ ਦਾਦੂਵਾਲ ਇੱਕ ਭਿਆਨਕ ਸੜਖ ਹਾਦਸੇ ‘ਚ ਵਾਲ ਵਾਲ ਬਚੇ ਹਨ। ਘਟਨਾ ਬੀਤੀ ਰਾਤ ਲੁਧਿਆਣਾ-ਤਲਵੰਡੀ ਰੋਡ ‘ਤੇ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੀ ਹੈ। ਹਾਦਸਾ ਉਨ੍ਹਾਂ ਦੀ ਮਰਸਡੀਜ਼ ਤੇ ਇੱਕ ਸਕਾਰਪੀਓ ਦੀ ਟੱਕਰ ਕਾਰਨ ਵਾਪਰਿਆ। ਇਸ ਦੌਰਾਨ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ।

ਜਾਣਕਾਰੀ ਮੁਤਾਬਕ ਭਾਈ ਬਲਜੀਤ ਸਿੰਘ ਦਾਦੂਵਾਲ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸੂਰਤ ਸਿੰਘ ਖਾਲਸਾ ਤੇ ਜੋਗਾ ਸਿੰਘ ਖਾਲਿਸਤਾਨੀ ਦਾ ਹਾਲਚਾਲ ਜਾਣ ਕੇ ਵਾਪਸ ਪਰਤ ਰਹੇ ਸਨ। ਜਦ ਉਹ ਰਾਤ ਦੇ ਕਰੀਬ 10 ਵਜੇ ਮਾਨਸਾ ਵਾਲੀ ਸੜਕ ਤੋਂ ਪਿੰਡ ਜਗਾ ਰਾਮ ਤੀਰਥ ਕੋਲੋਂ ਰੋੜੀ ਤਲਵੰਡੀ ਸਾਬੋ ਰੋਡ ‘ਤੇ ਚੜਦੇ ਸਮੇਂ ਇਹ ਹਾਦਸਾ ਵਾਪਰਿਆ। ਜਦ ਭਾਈ ਦਾਦੂਵਾਲ ਦੀ ਗੱਡੀ ਲਿੰਕ ਰੋਡ ਤੋਂ ਤਲਵੰਡੀ ਰੋਡ ‘ਤੇ ਚੜਣ ਲੱਗੀ ਤਾਂ ਰੋੜੀ ਵਾਲੇ ਪਾਸੇ ਤੋਂ ਇਕਦਮ ਬੜੀ ਤੇਜ਼ੀ ਨਾਲ ਵੱਡਾ ਟਰਾਲਾ ਆ ਗਿਆ, ਉਸ ਤੋਂ ਬਚਾਉਦਿਆਂ ਭਾਈ ਦਾਦੂਵਾਲ ਦੀ ਮਰਸਡੀਜ਼ ਕਾਰ ਸਕਾਰਪਿਉ ਗੱਡੀ ਨਾਲ ਬੁਰੀ ਤਰਾਂ ਟਕਰਾ ਗਈ।
ਹਾਦਸੇ ਦੌਰਾਨ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ। ਹਾਲਾਂਕਿ ਭਿਆਨਕ ਹਾਦਸੇ ਦੇ ਬਾਵਜੂਦ ਭਾਈ ਦਾਦੂਵਾਲ ਸਮੇਤ ਕਿਸੇ ਨੂੰ ਸੱਟ ਨਹੀਂ ਲੱਗੀ। ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਜਿਸ ਵੇਲੇ ਇਹ ਹਾਦਸਾ ਵਾਪਰਿਆ ਤਾਂ ਭਾਈ ਬਲਜੀਤ ਸਿੰਘ ਦਾਦੂਵਾਲ ਆਪਣੇ ਪਿੰਡ ਦਾਦੂਵਾਲ ਵੱਲ ਜਾ ਰਹੇ ਸਨ।