"ਐਸ.ਵਾਈ.ਐਲ. ਨਹਿਰ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਹੈ, ਜਿਸ ਦੀ ਇਬਾਰਤ ਸਿਰਫ਼ ਕਾਂਗਰਸ ਨੇ ਹੀ ਲਿਖੀ ਸੀ। ਇਹ ਨਹਿਰ ਪੁੱਟਣ ਦੀ ਮਨਜ਼ੂਰੀ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਿੱਤੀ ਸੀ, ਜਿਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਦਬਕਾ ਮਾਰ ਕੇ ਦਸਤਖਤ ਕਰਵਾ ਲਏ ਸਨ। ਨਹਿਰ ਦੇ ਉਦਘਾਟਨ ਸਮੇਂ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।"