Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਸਤਰੀ ਅਕਾਲੀ ਦਲ ਦੀ 20 ਮੈਂਬਰੀ ਕੋਰ ਕਮੇਟੀ ਦਾ ਐਲਾਨ

ਇਸਤਰੀ ਅਕਾਲੀ ਦਲ ਦੀ 20 ਮੈਂਬਰੀ ਕੋਰ ਕਮੇਟੀ ਦਾ ਐਲਾਨ

ਚੰਡੀਗੜ: ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਵਿੰਗ ਦੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅਨੁਸਾਰ ਵਿੰਗ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਜਿਹਨਾਂ ਸੀਨੀਅਰ ਬੀਬੀਆਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸਤਵੰਤ ਕੌਰ ਸੰਧੂ ਸਾਬਕਾ ਕੈਬਨਿਟ ਮੰਤਰੀ, ਸਤਵਿੰਦਰ ਕੌਰ ਧਾਲੀਵਾਲ ਸਾਬਕਾ ਐਮ.ਪੀ, ਰਜਿੰਦਰ ਕੌਰ ਬੁਲਾਰਾ ਸਾਬਕਾ ਐਮ.ਪੀ, ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਸੰਸਦੀ ਸਕੱਤਰ, ਗੁਰਦੇਵ ਕੌਰ ਸੰਘਾ ਸਾਬਕਾ ਚੇਅਰਪਰਸਨ, ਰਜਿੰਦਰ ਕੌਰ ਹਿੰਦ ਮੋਟਰਜ ਬਰਨਾਲਾ, ਗੁਰਦਿਆਲ ਕੌਰ ਮੱਲਣ ਗਿੱਦੜਬਾਹਾ ਸਾਬਕਾ ਚੇਅਰਪਰਸਨ, ਬਲਬੀਰ ਕੌਰ ਪ੍ਰਧਾਨ ਖਾਲਸਾ ਕਾਲਜ ਜਲੰਧਰ, ਹਰਪ੍ਰੀਤ ਕੌਰ ਮੁਖਮੈਲਪੁਰ ਸਾਬਕਾ ਵਿਧਾਇਕ, ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਐਸ.ਜੀ.ਪੀ.ਸੀ ਫਰੀਦਕੋਟ, ਕਰਤਾਰ ਕੌਰ ਸ਼ਾਹਬਾਦ ਹਰਿਆਣਾ, ਸੁਰਿੰਦਰ ਕੌਰ ਫੱਤਣਵਾਲਾ ਸ਼੍ਰੀ ਮੁਕਤਸਰ ਸਾਹਿਬ, ਗਗਨਦੀਪ ਕੌਰ ਢੀਂਡਸਾ ਸੰਗਰੂਰ, ਹਰਜੀਤ ਕੌਰ ਤਲਵੰਡੀ ਸਿੱਧੂ ਜਲੰਧਰ, ਕੁਲਦੀਪ ਕੌਰ ਕੰਗ ਮੋਹਾਲੀ, ਪੁਸ਼ਪਿੰਦਰ ਕੌਰ ਮਜਬੂਰ ਦੀਨਾਨਗਰ, ਪਰਮਿੰਦਰ ਕੌਰ ਪੰਨੂ ਜਲੰਧਰ, ਪ੍ਰਿੰਸੀਪਲ ਵੀਨਾ ਦਾਦਾ ਜਲੰਧਰ, ਗੁਰਮਿੰਦਰਪਾਲ ਕੌਰ ਬਠਿੰਡਾ ਅਤੇ ਰਜਿੰਦਰ ਕੌਰ ਵੀਨਾ ਮੱਕੜ ਚੰਡੀਗੜ ਦੇ ਨਾਮ ਹਨ।

ਜਗੀਰ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਦੇ ਬਾਕੀ ਢਾਂਚੇ ਦਾ ਐਲਾਨ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਖਾਸ ਮੁਲਾਕਾਤ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵੋਟ ਰਾਜਨੀਤੀ ਨਾਲ ਸੰਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਸੰਬੰਧਤ ਹਾਲੀਆ ਅਹਿਮ ਘਟਨਾਵਾਂ ਤੇ ਬਿਆਨਾਂ- ਸੁਖਬੀਰ ਬਾਦਲ ਨੂੰ
ਇਸ ਖਾਸ ਮੁਲਾਕਾਤ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵੋਟ ਰਾਜਨੀਤੀ ਨਾਲ ਸੰਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਸੰਬੰਧਤ ਹਾਲੀਆ ਅਹਿਮ ਘਟਨਾਵਾਂ ਤੇ ਬਿਆਨਾਂ- ਸੁਖਬੀਰ ਬਾਦਲ ਨੂੰ
ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਜਥੇਦਾਰਾਂ ਦੀ ਇਕ ਇਕੱਤਰਤਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਹੈ।
ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਜਥੇਦਾਰਾਂ ਦੀ ਇਕ ਇਕੱਤਰਤਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: