Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Chattisinghpura Sikh Massacre and Pehalgam incident

ਪਹਿਲਗਾਮ ਕਤਲੇਆਮ ਤੇ 25 ਸਾਲ ਪਹਿਲਾਂ ਹੋਇਆ ਚਿੱਠੀਸਿੰਘਪੁਰਾ ਕਤਲੇਆਮ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੜੀ ਦਾ ਹਿੱਸਾ: ਦਲ ਖਾਲਸਾ ਬਠਿੰਡਾ

ਪਹਿਲਗਾਮ ਕਤਲੇਆਮ ਤੇ 25 ਸਾਲ ਪਹਿਲਾਂ ਹੋਇਆ ਚਿੱਠੀਸਿੰਘਪੁਰਾ ਕਤਲੇਆਮ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੜੀ ਦਾ ਹਿੱਸਾ: ਦਲ ਖਾਲਸਾ ਬਠਿੰਡਾ

ਬਠਿੰਡਾ, ਪੰਜਾਬ: ਪਹਿਲਗਾਮ ’ਚ 26 ਨਿਰਦੋਸ਼ ਸੈਲਾਨੀਆਂ ਦਾ ਕਤਲੇਆਮ ਇਕ ਭਿਆਨਕ ਵਰਤਾਰਾ ਅਤੇ ਹਕੂਮਤ ’ਤੇ ਇਕ ਕਲੰਕ ਹੈ, ਅਸਲ ’ਚ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਉਜਾੜਨ, ਮਾਰਨ, ਉਹਨਾਂ ਦੇ ਧਾਰਮਿਕ ਸਥਾਨ ਤਬਾਹ ਕਰਨ ਦੀ ਇੱਕ ਬੁਨਿਆਦ ਤੇ ਕੜੀ ਤਹਿਤ ਕਰਵਾਇਆ ਗਿਆ ਅਣਮਨੁੱਖੀ ਤੇ ਸਾਜ਼ਿਸੀ ਕਾਰਾ ਹੈ। ਇਹ ਬਿਲਕੁੱਲ ਉਸ ਤਰ੍ਹਾਂ ਹੀ ਜਿਵੇਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਸੀ। ਸਟੇਟ ਇਕ ਤੀਰ ਨਾਲ ਕਈ ਸ਼ਿਕਾਰ ਕਰ ਰਹੀ ਹੈ, ਇਸ ਤੋਂ ਬਾਅਦ ਭਵਿੱਖ ’ਚ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਦੇ ਵਰਤਾਰੇ ਨੂੰ ਪਹਿਲਗਾਮ ’ਚ ਸੈਲਾਨੀਆਂ ਦੇ ਕਤਲੇਆਮ ਰਾਹੀ ਹਮਦਰਦੀ ਵਟੋਰਨ ਦੀ ਤਾਕ ’ਚ ਹੈ, ਕਿਉਂਕਿ ਇਸ ਤੋਂ ਪਹਿਲਾਂ ਵਿਦੇਸ਼ਾਂ ’ਚ ਸਿੱਖਾਂ ਦੇ ਕਤਲੇਆਮ ਖਾਸ ਕਰਕੇ ਭਾਈ ਨਿੱਝਰ ਦੀ ਸ਼ਹੀਦੀ ਹਿੰਦ ਸਟੇਟ ਲਈ ਗਲ਼ ਦੀ ਹੱਡੀ ਬਣੀ ਹੋਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਹਰਦੀਪ ਸਿੰਘ ਮਹਿਰਾਜ, ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਅਤੇ ਦਲ ਖ਼ਾਲਸਾ ਦੇ ਜਿਲ੍ਹਾ ਬਠਿੰਡਾ ਦੇ ਆਗੂਆਂ ਨੇ ਜਾਰੀ ਇਕ ਪ੍ਰੈਸ ਨੋਟ ਵਿੱਚ ਕੀਤਾ।

Bhai Hardeep Singh Mehraj Dal Khalsa
ਭਾਈ ਹਰਦੀਪ ਸਿੰਘ ਮਹਿਰਾਜ ਅਤੇ ਹੋਰ ਆਗੂ

ਦਲ ਖ਼ਾਲਸਾ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਪਾਲੀ, ਭਾਈ ਭਗਵਾਨ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਸੰਨ 2000 ਵਿੱਚ ਉਸ ਸਮੇਂ ਦੇ ਅਮਰੀਕੀ ਰਾਸਟਰਪਤੀ ਬਿਲ ਕਲਿੰਟਨ ਦੇ ਭਾਰਤੀ ਦੌਰੇ ਦੌਰਾਨ ਚਿੱਠੀ ਸਿੰਘਪੁਰਾ ਵਿੱਚ 36 ਨਿਰਦੋਸ਼ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ ਜਿਸ ’ਤੇ ਬਿਲ ਕਲਿੰਟਨ ਨੇ ਮਾਯੂਸ ਹੁੰਦਿਆ ਬਿਆਨ ਦਿੱਤਾ ਸੀ ਕਿ ਜੇ ਉਹ ਭਾਰਤ ਨਾ ਆਉਂਦੇ ਤਾਂ 36 ਨਿਰਦੋਸ਼ ਸਿੱਖਾਂ ਦੀ ਜਾਨ ਬਚ ਜਾਣੀ ਸੀ ਤੇ ਇਸ ਵੇਲੇ ਵੀ ਅਮਰੀਕਾ ਦਾ ਉਪ ਰਾਸਟਰਪਤੀ ਭਾਰਤੀ ਦੌਰੇ ’ਤੇ ਹੈ।

Chattisinghpura Sikh Massacre
ਚਿੱਠੀਸਿੰਘਪੁਰਾ ਕਤਲੇਆਮ ਦਾ ਇਕ ਦ੍ਰਿਸ਼

ਇਸ ਕਤਲੇਆਮ ਤੇ ਪਲਵਾਮਾ ਹਮਲੇ ਦੀ ਨਿਰਪੱਖਤਾ ਨਾਲ ਕੋਈ ਜਾਂਚ ਨਹੀਂ ਹੋਈ, ਕਿਉਂਕਿ ਹਿੰਦ ਹਕੂਮਤ ਨਿਰਦੋਸ਼ ਲੋਕਾਂ ਦੇ ਕਲਤੇਆਮ ਕਰਵਾ ਕੇ ‘ਦੇਸ਼ ਦੀ ਏਕਤਾ’, ‘ਰਾਸ਼ਟਰ ਦੀ ਰੱਖਿਆ’,‘ਅੱਤਵਾਦ ਦਾ ਖਾਤਮਾ’ ਦਾ ਪ੍ਰਚਾਰ ਕਰਕੇ ਤੇ ਇਸ ਦੇ ਨਾਂ ’ਤੇ ਮੁਸਲਮਾਨਾਂ, ਸਿੱਖਾਂ, ਹੱਕ ਮੰਗਦੀ ਜਨਤਾ, ਕਾਰਪੋਰੇਟ ਤੋਂ ਦੁਖੀ ਵਰਗ, ਆਦਿ ਵਾਸੀਆਂ ਤੇ ਹੋਰ ਘੱਟ ਗਿਣਤੀਆਂ ਦਾ ਵਢਾਗਾ ਕਰਨ ਦੀ ਤਿਆਰੀ ਵਿੱਚ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਮਾਨਸਿਕਤਾ ’ਚ ਫਿਰਕੂ ਨਫ਼ਰਤ, ਧਰਮਾਂ ਪ੍ਰਤੀ ਜ਼ਹਿਰ ਭਰਨ ਦਾ ਕੰਮ ਰਾਸਟਰਵਾਦੀ ਮੀਡੀਆ ਆਪਣੀ ਮਾਰੂ ਭੂਮਿਕਾ ਨਿਭਾਅ ਕੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਥੇ ਅਸੀਂ ਵਾਹਿਗੁਰੂ ਅੱਗੇ ਨਿਰਦੋਸ਼ ਆਮ ਲੋਕਾਂ ਦੀਆਂ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸਣ, ਅੱਗੇ ਤੋਂ ਅਜਿਹਾ ਕਤਲੇਆਮ ਨਾ ਹੋਣ ਦੀ ਅਰਦਾਸ ਕਰਦੇ ਹਾਂ, ਦੂਜੇ ਪਾਸੇ ਆਮ ਲੋਕਾਈ ਨੂੰ ਵੀ ਇਸ ਨੂੰ ਸੂਖਮਤਾ ਤੇ ਡੂੰਘਾਈ ਨਾਲ ਵੇਖਣ ਤੇ ਸਮਝਣ ਦੀ ਅਪੀਲ ਕਰਦੇ ਹਾਂ।

Pahalgam Incident
ਪਹਿਲਗਾਮ ਕਤਲੇਆਮ ਦਾ ਇਕ ਦ੍ਰਿਸ਼

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਦਰਬਾਰ ਸਾਹਿਬ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ
ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੈਲਜੀਅਮ ਵਿਖੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਕਿਤਾਬ ‘ਕੌਰਨਾਮਾ-3’ ਜਾਰੀ ਕੀਤੀ ਗਈ। ਜੂਨ 1984 ਦੇ ਘੱਲੂਘਾਰੇ ਅਤੇ ਸ਼ਹੀਦ ਬੀਬੀਆਂ ਦੇ ਇਤਿਹਾਸ ਨੂੰ
“ਕੌਰਨਾਮਾ-੩” ਕਿਤਾਬ ਪੰਜਾਬ, ਜਰਮਨੀ ਤੇ ਕਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਸਿਆਟਲ ਵਿਖੇ ਵੀ ਜਾਰੀ ਕੀਤੀ ਗਈ। ਇਹ ਪੁਸਤਕ ਜੂਨ 1984 ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਈਆਂ ਸਿੱਖ ਬੀਬੀਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: