Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

July 28, 2021

July 28, 2021

ਨਸਲਕੁਸ਼ੀ ਦੇ ਵਰਤਾਰੇ ਦੀ ਖੋਜ ਨਾਲ ਜੁੜੇ ਵਿਦਵਾਨਾਂ ਦੀ ਸੰਸਥਾ ‘ਇੰਟਰਨੈਸ਼ਨਲ ਐਸੋਸੀਏਸ਼ਨ ਆਫ ਜੈਨੋਸਾਈਡ ਸਕਾਲਰਜ਼’ ਦੀ ਬੀਤੇ ਦਿਨ ਹੋਈ ਕੌਮਾਂਤਰੀ ਕਾਨਫਰੰਸ ਵਿੱਚ ਇੰਡੀਆ ਵਿੱਚ ਵਾਪਰੀ ਸਿੱਖ ਨਸਲਕੁਸ਼ੀ ਬਾਰੇ ਅਤੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਲਾਪਤਾ ਕੀਤੇ ਗਏ ਸਿੱਖਾਂ ਬਾਰੇ ਤੱਥ ਨਸ਼ਰ ਕੀਤੇ ਗਏ।

ਏਸ਼ਿਆਈ ਸਿਆਸਤ ਵਿਚ ਤਾਲਿਬਾਨ ਦੇ ਪ੍ਰਭਾਵ ਸਬੰਧੀ ਕੁਝ ਨੁਕਤੇ * ਤਾਲਿਬਾਨ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਭਾਰਤ ਅਤੇ ਈਰਾਨ ਇੱਕਠੇ ਰਣਨੀਤੀ ਘੜ ਸਕਦੇ ਹਨ। ਅਮਰੀਕਾ ਹੁਣ ਅਜਿਹਾ ਸਥਿਤੀ ਵਿਚ ਨਹੀ ਕਿ ਉਹ ਆਪ ਸਿੱਧਾ ਈਰਾਨ ਨਾਲ ਰਲ ਕੇ ਕੋਈ ਨੀਤੀ ਘੜ ਸਕੇ। * ਭਾਰਤ ਦੇ ਵਿਦੇਸ਼ ਮਤੰਰੀ ਜੈ ਸ਼ੰਕਰ ਦਾ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ […]

ਬੀਤੇ ਦਿਨ ਇੰਡੀਆ ਵਿੱਚ 'ਦ ਵਾਇਰ' ਨੇ ਇਹ ਖੁਲਾਸਾ ਜਨਤਕ ਕੀਤਾ ਹੈ ਕਿ ਕਿਵੇਂ ਦਿੱਲੀ ਦਰਬਾਰ ਦੀਆਂ ਏਜੰਸੀਆਂ ਇਜ਼ਰਾਈਲ ਦੀ ਕੰਪਨੀ ਐਨ.ਐਸ.ਓ. ਵੱਲੋਂ ਬਣਾਏ ਬਿਜਾਲੀ ਜਸੂਸੀ ਤੰਤਰ ‘ਪਿਗਾਸਸ’ ਦੀ ਵਰਤੋਂ ਕਰਕੇ ਇੰਡੀਆ ਵਿੱਚ ਲੋਕਾਂ ਦੇ ਫੋਨਾਂ ਦੀ ਜਸੂਸੀ ਕਰ ਰਹੀਆਂ ਹਨ। ਇਹ ਪੜਤਾਲ ਫਰਾਸ ਦੀ ਮੁਨਾਫਾ-ਰਹਿਤ ਖਬਰ ਸੰਸਥਾ 'ਫਾਰਬਿਡਨ ਸਟੋਰੀਜ਼', ਅਮਨੈਸਟੀ ਇੰਟਰਨੈਸ਼ਨਲ, ਵਾਸ਼ਿਮਗਟਨ ਪੋਸਟ, ਦ ਗਾਰਡੀਅਨ, ਦ ਵਾਇਰ ਅਤੇ ਕਈ ਹੋਰ ਕੌਮਾਂਤਰੀ ਜਥੇਬੰਦੀਆਂ ਅਤੇ ਖਬਰ ਅਦਾਰਿਆਂ ਵੱਲੋਂ ਰਲ ਕੇ ਕੀਤੀ ਗਈ ਹੈ। ਦ ਵਾਇਰ ਨੇ ਬੀਤੇ ਦਿਨ ਜਾਰੀ ਕੀਤੀਆਂ ਖਬਰਾਂ ਵਿੱਚ ਪੰਜਾਬ ਤੋਂ ਰੋਜਾਨਾ ਪਹਿਰੇਦਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੇ ਫੋਨ ਵਿੱਚ ਵੀ ਪਿਗਾਸਸ ਜਸੂਸੀ ਤੰਤਰ ਹੋਣ ਦੀ ਪੁਸ਼ਟੀ ਹੋਈ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।