ਕੌਮਾਂਤਰੀ ਖਬਰਾਂ » ਖਾਸ ਖਬਰਾਂ » ਰੋਜਾਨਾ ਖਬਰ-ਸਾਰ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਖ਼ਬਰਸਾਰ • ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਬਿਆਨ • 26 ਜਨਵਰੀ ਉੱਤੇ ਅਸਾਮ ਵਿੱਚ ਲੜੀਵਾਰ ਧਮਾਕੇ • ਪਰਵਾਸੀਆਂ ਦੀ ਮੋਦੀ ਨੂੰ ਖੁੱਲੀ-ਚਿੱਠੀ • ਯੂਰਪੀ ਪਾਰਲੀਮੈਂਟ ਨੇ ਦਿੱਲੀ ਸਲਤਨਤ ਦੇ  ਫਿਕਰ ਵਧਾਏ ਅਤੇ ਹੋਰ ਖਬਰਾਂ

January 27, 2020 | By

ਅੱਜ ਦਾ ਖ਼ਬਰਸਾਰ

27 ਜਨਵਰੀ 2020 (ਦਿਨ ਸੋਮਵਾਰ)


ਖਬਰਾਂ ਸਿੱਖ ਜਗਤ ਦੀਆਂ:

ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਬਿਆਨ:

  • 1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ।
  • ਲੇਖੇ ਨੇ ਮੁੜ ਸਾਬਿਤ ਕੀਤਾ ਕਿ ਦਿੱਲੀ ਸਲਤਨਤ 1984 ਦਾ ਨਿਆਂ ਕਰਨ ਦੇ ਸਮਰੱਥ ਨਾ ਸੀ ਤੇ ਨਾ ਹੈ।
  • ਜਦੋਂ ‘ਨਸਲਕੁਸ਼ੀ’ ਅਤੇ ‘ਮਨੁਖਤਾ ਖਿਲਾਫ ਜੁਰਮ’ ਭਾਰਤੀ ਕਾਨੂੰਨ ਵਿਚ ਜੁਰਮ ਹੀ ਨਹੀਂ ਹਨ, ਤਾਂ ਨਿਆਂ ਦੀ ਆਸ ਕੀ ਹੋ ਸਕਦੀ ਹੈ?
  • ਸੋ, ਸਿੱਖਾਂ ਨੂੰ ਦਿੱਲੀ ਸਤਲਤਨ ਕੋਲੋਂ 1984 ਦੇ ਨਿਆਂ ਦੀ ਕੋਈ ਆਸ ਨਹੀਂ ਹੈ।


25 ਜਨਵਰੀ ਦੇ ਬੰਦ ਵਿਚ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ:

  • ਦਲ ਖਾਲਸਾ ਅਤੇ ਸ਼੍ਰੋ.ਅ.ਦ.ਅ. (ਮਾਨ) ਨੇ ਪੰਜਾਬ ਬੰਦ ਦੇ ਸੱਦੇ ਨੂੰ ਹੁੰਗਾਰਾ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ।
  • ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਟਸਰ ਦਾ ਵਿਰੋਧ ਜਾਰੀ ਰੱਖਣ ਦੀ ਗੱਲ ਦਹੁਰਾਈ।


ਖਬਰਾਂ ਦੇਸ ਪੰਜਾਬ ਦੀਆਂ:

ਸੰਗਰੂਰ ’ਚ ਸੜਕਾਂ ’ਤੇ ਉੱਤਰੇ ਲੋਕ:

  • 26 ਜਨਵਰੀ ਮੌਕੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਟਸਰ ਦੇ ਵਿਰੋਧ ਵਿਚ ਸੰਗਰੂਰ ਵਿਖੇ ਵਿਖਾਵਾ
  • ਮੁਸਲਿਮ ਭਾਈਚਾਰੇ ਨਾਲ ਬਹੁਜਨ, ਸਿੱਖ ਅਤੇ ਮਜਦੂਰ-ਕਿਸਾਨ ਜਥਬੰਦੀਆਂ ਦੇ ਕਾਰਕੁੰਨ ਸ਼ਾਮਿਲ ਹੋਏ।
  • ਡੀ.ਸੀ. ਦਫਤਰ ਤੋਂ ਮੁੱਖ ਬਜਾਰ ਰਾਹੀਂ ਵੱਡੇ ਚੌਂਕ ਤੱਕ ਮੋਮਬੱਤੀਆਂ ਜਗਾ ਕੇ ਰੌਸ਼ਨੀ ਕਾਫਿਲਾ ਕੱਢਿਆ।

ਸੰਗਰੂਰ ਵਿਖੇ ਹੋਏ ਮੁਜਾਹਿਰੇ ਦਾ ਇਕ ਦ੍ਰਿਸ਼


ਚੰਡੀਗੜ ਤੋਂ ਮਲੇਰਕੋਟਲੇ ਪਹੁੰਚੇ ਕੇ ਧਰਨੇ ਨੂੰ ਹਿਮਾਇਤੀ ਦਿੱਤੀ:

  • ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆਂ ਰਜਿਟਸਰ ਵਿਰੁਧ ਮਲੇਰਕੋਟਲੇ ਪੱਕਾ ਧਰਨਾ ਚੱਲ ਰਿਹਾ ਹੈ।
  • ਚੰਡੀਗੜ੍ਹ ਤੋਂ ਵੱਖ-ਵੱਖ ਵਿਚਾਰਾਂ ਵਾਲੇ ਬੁੱਧੀਜੀਵੀ ਤੇ ਕਾਰਕੁੰਨ ਨੇ ਮਲੇਰਕੋਟਲੇ ਪਹੁੰਚੇ।
  • ਧਰਨੇ ਦੀ ਹਿਮਾਇਤ ਦਾ ਕੀਤਾ ਐਲਾਨ।
  • ਵਫਦ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਦੇ ਆਗੂ ਤੇ ਨੁਮਾਇੰਦੇ ਸ਼ਾਮਿਲ ਸਨ।

ਖਬਰਾਂ ਆਰਿਥਕ ਜਗਤ ਦੀਆਂ:

ਪਾਕਿਸਤਾਨ ਨਾਲ ਵਪਾਰ ਬੰਦ ਹੋਣ ਦੀ ਮਾਰ:

  • ਪੰਜਾਬ ਦੇ 9000 ਪਰਿਵਾਰ ਪਾਕਿਸਤਾਨ ਨਾਲ ਭਾਰਤ ਦਾ ਵਪਾਰ ਬੰਦ ਹੋਣ ਦੀ ਮਾਰ ਝੱਲ ਰਹੇ ਹਨ।
  • ਵਪਾਰ ਬੰਦ ਹੋਣ ਕਾਰਨ ਇਨ੍ਹਾਂ ਮਜ਼ਦੂਰ ਪਰਿਵਾਰਾਂ ਨੂੰ ਕੰਮ ਨਹੀਂ ਮਿਲ ਰਿਹਾ।
  • ਜਿੱਥੇ ਪਹਿਲਾਂ ਵਾਘਾ ਸਰਹੱਦ ਰਾਹੀਂ ਦਿਨ ਦੇ 200 ਟਰੱਕ ਆਉਂਦੇ ਸਨ ਉੱਥੇ ਹੁਣ ਸਿਰਫ 5 ਤੋਂ 7 ਟਰੱਕ ਹੀ ਆ ਰਹੇ ਹਨ।
  • ਜਿਕਰਯੋਗ ਹੈ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਆਉਣ ਵਾਲੇ ਆਯਾਤ ਦਾ ਕੁੱਲ 82% ਹਿੱਸਾ ਵਾਹਗਾ ਸਰਹੱਦ ਰਾਹੀਂ ਹੀ ਆਉਂਦਾ ਸੀ।

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

26 ਜਨਵਰੀ ਉੱਤੇ ਅਸਾਮ ਵਿੱਚ ਲੜੀਵਾਰ ਧਮਾਕੇ:

  • 26 ਜਨਵਰੀ ਵਾਲੇ ਦਿਨ ਅਸਾਮ ਵਿੱਚ ਪੰਜ ਲੜੀਵਾਰ ਬੰਬ ਧਮਾਕੇ ਹੋਏ।
  • ਖਾੜਕੂ ਜਥੇਬੰਦੀ ਉਲਫਾ ਨੇ ਜ਼ਿੰਮੇਵਾਰੀ ਲਈ।
  • ਬੰਬ ਤੋਂ ਮਾਰ ਕੇ ਹਲਕੇ ਅਸਰ ਵਾਲੇ ਸਨ।
  • ਇਨ੍ਹਾਂ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਮੁਆਇਨਾ ਕਰਦੇ ਹੋਏ ਅਧਿਕਾਰੀ


ਦਿੱਲੀ ਦੇ ਸ਼ਾਹੀਨ ਬਾਗ ਮੁੰਬਈ ‘ਚ ਵੀ: 

  • ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ ਦੇ ਵਿਰੋਧ ਦਾ ਮਾਮਲਾ 
  • ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ ਉੱਤੇ ਮੁੰਬਈ ਵਿੱਚ ਧਰਨਾ ਸ਼ੁਰੂ ਹੋਇਆ 
  • ਧਰਨੇ ਨੂੰ ਮੁੰਬਈ ਬਾਗ ਦਾ ਨਾਂ ਦਿੱਤਾ ਗਿਆ ਹੈ।
  • ਇਸ ਧਰਨੇ ਦੀ ਅਗਵਾਈ ਵੀ ਮੁਸਲਿਮ ਬੀਬੀਆਂ ਵੱਲੋਂ ਕੀਤੀ ਜਾ ਰਹੀ ਹੈ।

ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ ਦਾ ਵਿਰੋਧ


ਕੌਮਾਂਤਰੀ ਅਕਾਦਮਿਕ ਜਥੇਬੰਦੀ ਦਾ ਅਹਿਮ ਬਿਆਨ:

  • 100 ਦੇਸ਼ਾਂ ਵਿਚ 25000 ਅਕਾਦਮਿਕਾਂ ਦੀ ਸ਼ਮੂਲੀਅਤ ਵਾਲੀ ਮਾਡਰਨ ਲੈਂਗੂਏਜ ਐਸੋਸੀਏਸ਼ਨ ਦਾ ਬਿਆਨ ਆਇਆ।
  • ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਸਰਕਾਰੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਖਿਲਾਫ ਹੋਈ ਹਿੰਸਾ ਦੀ ਨਿਖੇਧੀ ਕੀਤੀ।
  • ਕਿਹਾ ਸਰਕਾਰ ਫੌਰੀ ਤੌਰ ਉੱਤੇ ਅਜਿਹੀ ਹਿੰਸਾ ਨੂੰ ਰੁਕਵਾਵੇ, ਅਤੇ
  • ਹਿੰਸਾ ਕਰਨ ਵਾਲੇ ਦੋਸ਼ੀਆਂ ਉੱਤੇ ਕਾਰਵਾਈ ਯਕੀਨੀ ਬਣਾਵੇ।
  • ਕਿਹਾ ਨਾ.ਸੋ.ਕਾ. ਦਾ ਵਿਰੋਧ ਕਰਨ ਵਾਲਿਆਂ ਨੂੰ ਪ੍ਰਗਟਾਵੇ ਦਾ ਹੱਕ ਮਿਲਣਾ ਚਾਹੀਦਾ ਹੈ।

ਪਰਵਾਸੀਆਂ ਦੀ ਮੋਦੀ ਨੂੰ ਖੁੱਲੀ-ਚਿੱਠੀ:

  • ਇੰਗਲੈਂਡ ਵਿਚ ਰਹਿੰਦੇ ਪਰਵਾਸੀਆਂ ਨੇ ਮੋਦੀ ਨੂੰ ਲਿਖੀ ਖੁੱਲ੍ਹੀ ਚਿੱਠੀ।
  • ਇਹ ਚਿੱਠੀ 11 ਪਰਵਾਸੀ ਜਥੇਬੰਦੀਆਂ ਵਲੋਂ ਸਾਂਝੇ ਤੌਰ ਉੱਤੇ ਜਾਰੀ ਹੋਈ ਹੈ।
  • ਧਾਰਾ 370, ਕਸ਼ਮੀਰ, ਬਾਬਰੀ ਮਸਜਿਦ, ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਮਾਮਲੇ ਚੁੱਕੇ।
  • ਮੋਦੀ ਸਰਕਾਰ ਦੇ ਫੈਸਲਿਆਂ ਨਾਲ ਨਾ-ਸਹਿਮਤੀ ਪ੍ਰਗਟਾਉਂਦਿਆਂ ਇਹਨਾਂ ਦਾ ਵਿਰੋਧ ਕੀਤਾ।
  • ਨਾ.ਸੋ.ਕਾ. ਵਿਰੁਧ ਮੁਜਾਹਿਰਾ ਕਰਨ ਵਾਲਿਆਂ ਦੀ ਕੁੱਟ-ਮਾਰ ਦੀ ਨਿਖੇਧੀ ਕੀਤੀ।
  • ਉੱਤਰ ਪ੍ਰਦੇਸ਼ ਵਿਚ 22 ਲੋਕਾਂ ਨੂੰ ਪੁਲਿਸ ਵਲੋਂ ਮਾਰਨ ਨੂੰ ਸਰਕਾਰੀ ਦਹਿਸ਼ਤ ਦੀ ਕਾਰਵਾਈ ਕਿਹਾ।
  • ਨਾ.ਸੋ.ਕਾ., ਨਾਗਰਿਕਤਾ ਰਜਿਸਟਰ, ਜਨਸੰਖਿਆ ਰਜਿਸਟਰ ਰੱਦ ਕਰਨ ਦੀ ਮੰਗ ਕੀਤੀ।

ਸ਼ਾਹ ਨੇ ‘ਸਾਇਬਰ ਯੋਧਿਆਂ’ ਦੀ ਪਿੱਠ ਥਾਪੜੀ:

  • ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ। 
  • ਜਦੋਂ ਵੀ ਸਾਡੇ ਸਾਇਬਰ ਯੋਧਿਆਂ ਨੇ ਕਮਾਨ ਸੰਭਾਲੀ ਉਦੋਂ ਹੀ ਮੋਦੀ ਅਤੇ ਭਾਜਪਾ ਦੀ ਜਿੱਤ ਹੋਈ ਹੈ। 
  • ਕਿਹਾ ਇਸ ਤਰ੍ਹਾਂ ਦੀਆਂ ਕਈ ਚੋਣਾਂ ਆਈਆਂ ਹਨ ਜਦੋਂ ਲੱਗਦਾ ਹੈ ਕਿ ਮਾਮਲਾ ਹੁਣ ਫਸ ਗਿਆ ਹੈ। 
  • ਕਿਹਾ ਪਰ ਸਾਡੇ ਸਾਇਬਰ ਯੋਧੇ ਹਰ ਵਾਰ ਇਸ ਵਿੱਚੋਂ ਕੱਢ ਦਿੰਦੇ ਹਨ। 
  • ਕਿਹਾ ਭਾਜਪਾ ਦਾ ਸਮਰਥਨ ਦਾ ਭਾਵ ਹੈ ਕਿ ਭਾਰਤ ਦੀਆਂ ਸਰਹੱਦਾਂ ਸੁਰੱਖਿਅਤ ਕਰਨ ਦੇ ਮੋਦੀ ਦੇ ਵਾਅਦੇ ਦਾ ਸਮਰਥਨ। 
  • ਅਮਿਤ ਸ਼ਾਹ ਨੇ ਕਿਹਾ ਕਿ ਕਮਲ ਦੇ ਫੁੱਲ ਵਾਲਾ ਬਟਨ ਏਨੇ ਜ਼ੋਰ ਨਾਲ ਦਬਾਓ ਕਿ ਉਸ ਦਾ ਕਰੰਟ ਸ਼ਾਹੀਨ ਬਾਗ ਤੱਕ ਲੱਗੇ।

 


ਰਾਵਣ ਮੁੜ ਗ੍ਰਿਫਤਾਰ:

  • ਭੀਮ ਆਰਮੀ ਮੁਖੀ ਚੰਦਰ ਸ਼ੇਖਰ ਰਾਵਣ ਨੂੰ ਹੁਣ ਹੈਦਰਾਬਾਦ ਪੁਲਿਸ ਨੇ ਲਿਆ ਹਿਰਾਸਤ ਵਿੱਚ।
  • ਨਾ.ਸੋ.ਕਾ. ਤੇ ਨਾਗਰਿਕਤਾ ਰਜਿਸਟਰ ਦੇ ਵਿਰੁੱਧ ਰੋਹ ਵਿਖਾਵੇ ਵਿੱਚ ਸ਼ਾਮਿਲ ਹੋਣ ‘ਤੇ ਲਿਆ ਹਿਰਾਸਤ ਵਿੱਚ।

ਕੌਮਾਂਤਰੀ ਖਬਰਾਂ:

ਯੂਰਪੀ ਪਾਰਲੀਮੈਂਟ ਨੇ ਦਿੱਲੀ ਸਲਤਨਤ ਦੇ  ਫਿਕਰ ਵਧਾਏ: 

  • ਯੂਰਪੀ ਪਾਰਲੀਮੈਂਟ ਵਿੱਚ ਕਸ਼ਮੀਰ ਅਤੇ ਨਾ.ਸੋ.ਕਾ. ਮਾਮਲੇ ਉੱਤੇ 6 ਮੱਤੇ ਪੇਸ਼ ਹੋਏ।
  • ਇਨ੍ਹਾਂ ਮਤਿਆਂ ਉੱਤੇ ਇਸ ਹਫਤੇ ਕਾਰਵਾਈ ਹੋਣ ਦੇ ਆਸਾਰ ਹਨ।
  • ਕੌਮਾਂਤਰੀ ਅਦਾਰਿਆਂ ਨੇ ਕਸ਼ਮੀਰ ਦੇ ਹਾਲਾਤ ਅਤੇ ਨਾ ਸੋਕਾ ਵਰਗੇ ਕਾਨੂੰਨ ਖਿਲਾਫ ਆਪਣਾ ਮੱਤ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ।
  • ਇਸ ਬਾਰੇ ਭਾਰਤ ਸਰਕਾਰ ਡਾਹਡੀ ਫਿਕਰਮੰਦ ਹੈ।

ਯੂਰਪੀ ਪਾਰਲੀਮੈਂਟ


26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ ਹੋਇਆ:

  • ਨਾ.ਸੋ.ਕਾ. ਮਾਮਲੇ ਉੱਤੇ ਅਮਰੀਕਾ ਵਿੱਚ ਜਬਰਦਸਤ ਮੁਜ਼ਾਹਰਾ ਹੋਇਆ।
  • ਮੁਜ਼ਾਹਰਾਕਾਰੀਆਂ ਨੇ ਅਮਰੀਕਾ ਸਰਕਾਰ ਕੋਲੋਂ ਮੰਗ ਕੀਤੀ ਕਿ ਮੋਦੀ, ਸ਼ਾਹ ਅਤੇ ਯੋਗੀ ਉੱਤੇ ਪਾਬੰਦੀਆਂ ਲਾਈਆਂ ਜਾਣ।
  • ਪਹਿਲਾਂ ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਦੇ ਕਮਿਸ਼ਨ ਨੇ ਮੋਦੀ, ਸ਼ਾਹ ਅਤੇ ਯੋਗੀ ਉੱਤੇ ਪਾਬੰਦੀਆਂ ਲਾਉਣ ਦੀ ਸਲਾਹ ਦਿੱਤੀ ਸੀ।

ਭਾਰਤੀ ਸਫਾਰਤਖਾਨੇ ਬਾਹਰ ਮੁਜਾਹਿਰੇ ’ਚ ਭਾਰਤੀ ਵੀ ਸ਼ਾਮਿਲ ਹੋਏ:

  • ਦਿੱਲੀ ਸਲਤਨਤ ਦੇ ਵੈਨਕੂਵਰ (ਕਨੇਡਾ) ਸਥਿਤ ਸਫਾਰਤ ਖਾਨੇ ਦੇ ਬਾਹਰ 26 ਜਨਵਰੀ ਨੂੰ ਜਬਰਦਸਤ ਮੁਜਾਹਿਰਾ ਹੋਇਆ।
  • ਅਜਿਹੇ ਮੁਜਾਹਿਰੇ ਹੋਰਨਾਂ ਮੁਲਕਾਂ ਵਿਚ ਵੀ ਹੋਣ ਦੀਆਂ ਖਬਰਾਂ ਹਨ।
  • ਪਿਛਲੇ ਸਾਲਾਂ ਵਿਚ ਇਨ੍ਹਾਂ ਮੁਜਾਹਰਿਆਂ ਵਿਚ ਸਿੱਖ ਅਤੇ ਕਸ਼ਮੀਰੀ ਸ਼ਾਮਿਲ ਹੁੰਦੇ ਸਨ, ਪਰ
  • ਇਸ ਵਾਰ ਮੋਦੀ ਸਰਕਾਰ ਦੇ ਧੱਕਿਆਂ ਤੋਂ ਦੁਖੀ ਭਾਰਤੀਆਂ ਨੇ ਵੀ ਮੁਜਾਹਿਰੇ ਕੀਤੇ ਹਨ।
  • ਲੰਡਨ ਵਿਚ ਵੀ 11 ਭਾਰਤੀ ਜਥੇਬੰਦੀਆਂ ਨੇ ਨਾ.ਸੋ.ਕਾ., ਕਸ਼ਮੀਰ ਆਦਿ ਮਾਮਲਿਆਂ ’ਤੇ ਮੁਜਾਹਿਰਾ ਕੀਤਾ।

ਕਸ਼ਮੀਰ ਤੇ ਨਾ.ਸੋ.ਕਾ. ਬਾਰੇ ਅਮਰੀਕਾ ਦਾ ਬਿਆਨ:

  • ਅਮਰੀਕਾ ਦੀ ਅਧਿਕਾਰੀ ਦੱਖਣੀ ਅਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਸਕੱਤਰ ਐਲੀਸ ਵੈਲਸ ਨੇ ਕਿਹਾ ਕਿ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੀ ਜ਼ੋਰਦਾਰ ਲੋਕਤੰਤਰੀ ਸਮੀਖਿਆ ਹੋਣੀ ਚਾਹੀਦੀ ਹੈ।
  • ਕਿਹਾ ਭਾਵੇਂ ਇਹ ਸੜਕਾਂ ਉੱਪਰ ਹੋਵੇ ਭਾਵੇਂ ਰਾਜਨੀਤਕ ਵਿਰੋਧ ਹੋਵੇ ਜਾਂ ਫਿਰ ਖਬਰਖਾਨੇ ਜਾਂ ਅਦਾਲਤਾਂ ਵਲੋਂ  ਹੋਵੇ।
  • ਕਿਹਾ ਜੰਮੂ ਕਸ਼ਮੀਰ ਵਿੱਚ ਰਾਜਨੀਤਕ ਬੰਦੀਆਂ ਦੀ ਰਿਹਾਈ ਵੀ ਹੋਣੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,